ਚੰਡੀਗੜ੍ਹ : ਉੱਤਰ ਪ੍ਰਦੇਸ਼ ਸਰਕਾਰ ਨੇ ਸਿੱਖ ਕੈਦੀ ਵਰਿਆਮ ਨੂੰ ਪੱਕੀ ਰਿਹਾਈ ਦੇ ਦਿੱਤੀ ਹੈ। ਵਰਿਆਮ ਸਿੰਘ ਨੂੰ ਰਿਹਾਈ 25 ਸਾਲ ਅੱਠ ਮਹੀਨਿਆਂ ਬਾਅਦ ਮਿਲੀ ਹੈ। ਵਰਿਆਮ ਸਿੰਘ ਦੀ ਰਿਹਾਈ ਵਿੱਚ ਸਭ ਤੋਂ ਅਹਿਮ ਯੋਗਦਾਨ ਸੂਬੇ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਰਿਹਾ ਹੈ। ਜੇਲ੍ਹ ਵਿੱਚ ਰਿਹਾਅ ਹੋਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵਰਿਆਮ ਸਿੰਘ ਨੂੰ ਆਪਣੇ ਘਰ ਚਾਹ ਉੱਤੇ
ਸਿੱਖ ਕੈਦੀਆਂ ਦੀ ਪੱਕੀ ਰਿਹਾਈ ਦੇ ਭੱਖਦੇ ਮੁੱਦੇ ਵਿਚਾਲੇ ਉੱਤਰ ਪ੍ਰਦੇਸ਼ ਸਰਕਾਰ ਨੇ ਵਰਿਆਮ ਸਿੰਘ ਨੂੰ ਰਿਹਾਈ ਦੇ ਕੇ ਪਹਿਲ ਕੀਤੀ ਹੈ। ਵਰਿਆਮ ਸਿੰਘ ਦਾ ਕੇਸ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੇ.ਟੀ.ਐਸ. ਤੁਲਸੀ ਨੇ ਬਿਨਾਂ ਪੈਸੇ ਤੋਂ ਲੜਿਆ। ਵਰਿਆਮ ਸਿੰਘ ਉੱਤਰ ਪ੍ਰਦੇਸ਼ ਦੇ ਪੀਲੀਭੀਤ ਨੇੜਲੇ ਪਿੰਡ ਲੋਪੋ ਚੌਗਾਵਾਂ ਦਾ ਵਸਨੀਕ ਹੈ। ਉਨ੍ਹਾਂ ਨੂੰ ਟਾਡਾ ਤਹਿਤ ਇੱਕ ਕਤਲ ਕੇਸ ਵਿੱਚ 1990 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
1995 ਵਿੱਚ ਵਰਿਆਮ ਸਿੰਘ ਨੂੰ ਇਸੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਵਰਿਆਮ ਸਿੰਘ ਦੇ ਨਾਲ ਵੱਸਣ ਸਿੰਘ ਅਤੇ ਮੇਜਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਵੱਸਣ ਸਿੰਘ ਦੀ ਤਾਂ ਕੁਝ ਵਰ੍ਹੇ ਪਹਿਲਾਂ ਜੇਲ੍ਹ ਵਿੱਚ ਹੀ ਮੌਤ ਹੋ ਗਈ ਸੀ ਜਦੋਂਕਿ ਮੇਜਰ ਸਿੰਘ ਦੀ 2013 ਵਿੱਚ ਰਿਹਾਈ ਹੋ ਗਈ ਸੀ।
ਇਸ ਦੌਰਾਨ ਜੇਲ੍ਹ ਮੰਤਰੀ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਆਖਿਆ ਕਿ ਕਿ ਦੇਸ਼ ਦਾ ਇਹ ਪਹਿਲਾ ਕੇਸ ਹੈ, ਜਿਸ ਵਿੱਚ ਕਿਸੇ ਸਿੱਖ ਕੈਦੀ ਨੂੰ ਪੱਕੀ ਰਿਹਾਈ ਮਿਲੀ ਹੋਵੇ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਪੱਕੀ ਰਿਹਾਈ ਕੀਤੀ ਗਈ ਹੈ
Blogger Comment