Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਹਾਈਕੋਰਟ 'ਚ ਜਾਏਗੀ ਫਿਲਮ 'ਸਰਬਜੀਤ'

ਹਾਈਕੋਰਟ 'ਚ ਜਾਏਗੀ ਫਿਲਮ 'ਸਰਬਜੀਤ'
ਲੁਧਿਆਣਾ: ਪਾਕਿਸਤਾਨ ਦੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਦੀ ਜਿੰਦਗੀ ‘ਤੇ ਬਣ ਰਹੀ ਫਿਲਮ ‘ਤੇ ਇਤਰਾਜ਼ ਉੱਠਿਆ ਹੈ। ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਬਲਜਿੰਦਰ ਕੌਰ ਨਾਮੀ ਔਰਤ ਨੇ ਫਿਲਮ ‘ਤੇ ਰੋਕ ਲਗਵਾਉਣ ਲਈ ਮਾਮਲਾ ਹਾਈਕੋਰਟ ਲਿਜਾਣ ਦੀ ਗੱਲ ਕਹੀ ਹੈ। ਉਸ ਦਾ ਇਲਜ਼ਾਮ ਹੈ ਕਿ ਪਰਿਵਾਰ ਦੀ ਇਜਾਜ਼ਤ ਬਿਨਾਂ ਕਿਸੇ ਵਿਅਕਤੀ ਦੀ ਨਿੱਜੀ ਜਿੰਦਗੀ ‘ਤੇ ਫ਼ਿਲਮ ਬਣਾਉਣਾ ਗਲਤ ਹੈ। ਅਜਿਹੇ ‘ਚ ਬਲਜਿੰਦਰ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

ਬਲਜਿੰਦਰ ਕੌਰ ਨੇ ਇਸ ਤੋਂ ਪਹਿਲਾਂ ਫਿਲਮ ਦੇ ਡਾਇਰੈਕਟਰ ਉਮੰਗ ਕੁਮਾਰ ਤੇ ਅਦਾਕਾਰਾ ਐਸ਼ਵਰੀਆ ਰਾਏ ਨੂੰ ਮਈ 2015 ‘ਚ ਲੀਗਲ ਨੋਟਿਸ ਭੇਜਿਆ ਸੀ। ਨੋਟਿਸ ਦਾ ਜਵਾਬ ਨਾ ਦਿੱਤੇ ਜਾਣ ‘ਤੇ ਉਨ੍ਹਾਂ ਫਿਰ ਤੋਂ ਰਿਮਾਇੰਡਰ ਵੀ ਭਿਜਵਾਇਆ ਪਰ ਇਸ ਦੇ ਬਾਵਜੂਦ ਕੋਈ ਜਵਾਬ ਨਾ ਆਉਣ ‘ਤੇ ਹੁਣ ਮਾਮਲਾ ਹਾਈਕੋਰਟ ਲਿਜਾਣ ਦਾ ਮਨ ਬਣਾਇਆ ਹੈ।
ਫਿਲਮ ਦੀ ਟੀਮ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰਨ ਵਾਲੀ ਬਲਜਿੰਦਰ ਕੌਰ ਨੇ ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਦਲਬੀਰ ਕੌਰ ‘ਤੇ ਵੀ ਗੰਭੀਰ ਇਲਜ਼ਾਮ ਲਾਏ ਹਨ। ਦਾਅਵਾ ਕੀਤਾ ਕਿ ਦਲਬੀਰ ਨਾਲ ਸਰਬਜੀਤ ਦਾ ਕੋਈ ਰਿਸ਼ਤਾ ਨਹੀਂ ਸੀ। ਇਸ ਲਈ ਉਹ ਡੀਐਨਏ ਟੈਸਟ ਕਰਵਾ ਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਵੀ ਕਰ ਰਹੀ ਹੈ। ਬਲਜਿੰਦਰ ਨੇ ਪਾਕਿਸਤਾਨ ਦੀ ਜੇਲ੍ਹ ‘ਚ ਸਰਬਜੀਤ ਦੇ ਕਤਲ ਪਿੱਛੇ ਵੀ ਦਲਬੀਰ ਕੌਰ ਦਾ ਹੱਥ ਹੋਣ ਦੇ ਗੰਭੀਰ ਇਲਜ਼ਾਮ ਲਗਾਏ ਹਨ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors