ਸੰਜੇ ਸਿੰਘ ਅੱਜ ਮਾਨਹਾਨੀ ਕੇਸ ‘ਚ ਪੇਸ਼ ਅਦਾਲਤ ਹੋਏ ਸਨ। ਹਾਲਾਂਕਿ ਸੰਜੇ ਸਿੰਘ ਮੁਤਾਬਕ ਉਹਨਾਂ ਨੂੰ ਅਜੇ ਤੱਕ ਅਦਾਲਤ ਵੱਲੋਂ ਜਾਰੀ ਨੋਟਿਸ ਦੀ ਕਾਪੀ ਵੀ ਨਹੀਂ ਮਿਲੀ ਸੀ। ਪਰ ਉਹ ਮੀਡੀਆ ‘ਚ ਆਈ ਜਾਣਕਾਰੀ ਦੇ ਆਧਾਰ ‘ਤੇ ਹੀ ਅਦਾਲਤ ਪੇਸ਼ ਹੋਣ ਪਹੁੰਚੇ ਸਨ। ਇੱਥੇ ਸੰਜੇ ਸਿੰਘ ਨੇ ਇਹ ਵੀ ਹਵਾਲਾ ਦਿੱਤਾ ਕਿ ਉਹਨਾਂ ਨੇ ਡਰੱਗ ਤਸਕਰੀ ਦੇ ਇਲਜ਼ਾਮਾਂ ‘ਚ ਘਿਰੇ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਦੇ ਬਿਆਨ ਦੇ ਆਧਾਰ ‘ਤੇ ਇਹ ਬਿਆਨ ਦਿੱਤਾ ਸੀ। ਭੋਲਾ ਨੇ ਹੀ ਮਜੀਠੀਆ ਦੇ ਤਸਕਰਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਸੀ।
ਯਾਦ ਰਹੇ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਹੀਨੇ ਸੰਜੇ ਸਿੰਘ ਅਤੇ ਹੋਰਾਂ ਦੇ ਖ਼ਿਲਾਫ਼ ਲੁਧਿਆਣਾ ਦੀ ਅਦਾਲਤ ‘ਚ ਖ਼ੁਦ ਪੇਸ਼ ਹੋ ਕੇ ਬਿਆਨ ਦਰਜ ਕਰਵਾਏ ਸਨ। ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦਾ ਦੋਸ਼ ਹੈ ਕਿ ਸੰਜੇ ਸਿੰਘ ਨੇ ਮੋਗਾ ‘ਚ ਹੋਈ ਰੈਲੀ ‘ਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ ‘ਚ ਸੱਤਾ ‘ਚ ਆਉਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ‘ਚ ਸ਼ਾਮਲ ਹੋਣ ‘ਤੇ ਜੇਲ੍ਹ ਭੇਜਾਂਗੇ। ਇਸ ਮਾਮਲੇ ਉੱਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਸੰਜੇ ਨੂੰ 8 ਫਰਵਰੀ ਨੂੰ ਤਲਬ ਕੀਤਾ ਸੀ।
Blogger Comment