
( ਗੁਰਮੁਖ ਭੰਦੋਹਲ ) ਬਰੀਸਬੇਨ 08/02/2016 :- ਨਾਟਕ ਸ਼ਬਦ ਜਿੰਨਾ ਬੋਲਣ ਲਿਖਣ ਤੇ ਵਰਤਣ ਵਿੱਚ ਸੌਖਾ ਤੇ ਸੁਖਾਲਾ ਲਗਦਾ ਹੈ ਇਸ ਤੋ ਪਰੇ ਇਸਦੀ ਅਸਲ ਕਠੋਰ ਤੇ ਨਿਰੋਈ ਪਰਿਭਾਸ਼ਾ ਹੈ, ਭਾਵੇਂ ਅੱਜ ਸਾਡੇ ਲੋਕਾਂ ਨੇ ਨਾਟਕ ਸ਼ਬਦ ਦੇ ਅਰਥ ਬਦਲ ਦਿੱਤੇ ਹਨ ਲੋਕ ਕਿਸੇ ਧੋਖੇ ਫਰੇਬ, ਚੋਰੀ ਠੱਗੀ ਜਾਂ ਲਾਲਚ ਲਈ ਨਾਟਕ ਸ਼ਬਦ ਨੂੰ ਵਰਤ ਕੇ ਇਸ ਦੇ ਮੁਲ ਰੂਪ ਨੂੰ ਵਿਗਾੜ ਰਹੇ ਹਨ, ਨਾਟਕ ਤਾ ਇੱਕ ਸਚੀ ਸੁਚੀ ਕਲਾ ਦਾ ਨਮੂਨਾ ਹੁੰਦਾ ਹੈ ਜੋ ਇੱਕ ਸਾਂਝੇ ਮੰਚ ਤੇ ਲੋਕਾਂ ਨਾਲ ਸਾਂਝਾ ਕੀਤਾ ਜਾਂਦਾ ਹੈ, ਨਾਟਕ ਹਰ ਕਲਾਕਾਰ ਦੀ ਇੱਕ ਸਚੀ ਕਿਰਤ ਹੁੰਦੀ ਹੈ, ਨਾਟਕ ਦੇ ਮਾਧਿਅਮ ਰਾਹੀ ਕਲਾਕਾਰ ਸਮੇ ਦੀ ਲੋੜ ਅਨੁਸਾਰ ਸਿਸਟਮ ਤੇ ਸਮਾਜ ਦੀਆਂ ਗੱਲਾਂ ਕਰਦਾ ਹੈ, ਨਾਟਕਕਾਰ ਭਾਵੇਂ ਗੱਲ ਹੱਸ ਕੇ ਕਰਦਾ ਹੋਵੇ ਪਰ ਉਸ ਦੇ ਹਾਸੇ ਪਿਛੇ ਕੋਈ ਦਰਦ ਸੁਨੇਹਾ ਜ਼ਰੂਰ ਹੁੰਦਾ ਹੈ,
ਇਸੇ ਤਰਾਂ ਸਮੇ ਨੇ ਕੌਮ ਲਈ ਇਤਿਹਾਸ ਨੂੰ ਦੁਹਰਾਉਣ ਵਾਲੇ ਕੁਝ ਕਲਾ ਨਾਲ ਭਰੇ ਨਾਟਕਾਂ ਦੀ ਮੰਗ ਕਰੀ ਹੈ, ਇਸ ਮੰਗ ਨੂੰ ਹੀ ਪੂਰਾ ਕਰਦੇ ਹੋਏ ਅਲੈਕਸ ਸਿੰਘ ਇੱਕ ਨਾਟਕ ਲੈ ਕੇ ਆ ਰਿਹਾ ਹੈ, " ਜੋ ਲਰੇ ਦੀਨ ਕੇ ਹੇਤ " |
ਇਸ ਨਾਟਕ ਵਿੱਚ ਹਰਪ ਫਾਰਮਰ ਪਹਿਲੀ ਵਾਰ ਆਸਟ੍ਰੇਲੀਆ ਦੀ ਧਰਤੀ ਤੇ ਵਿਲਖਣ ਵਿਸ਼ਾਲ ਤੇ ਬਹਾਦਰ ਸਿੱਖ ਕੌਮ ਦੀ ਗੱਲ ਕਰਦੇ ਹੋਏ " ਜੋ ਲਰੇ ਦੀਨ ਕੇ ਹੇਤ " ਨਾਟਕ ਵਿੱਚ ਅਪਣੀ ਸੁਲਝੀ ਤੇ ਸਾਫ਼ ਕਲਾਕਾਰੀ ਕਰਦਾ ਨਜ਼ਰ ਆਵੇਗਾ, ਇਸ ਕਿਸਮ ਦੀ ਨਿਰਪੱਖ ਕਲਾਕਾਰੀ ਦੀ ਅੱਜ ਜੇ ਆਧੁਨਿਕ ਸਿੱਖੀ ਢਾਂਚੇ ਨੂੰ ਧੂਰੋੰ ਲੋੜ ਵੀ ਹੈ, ਨਾਟਕ ਨੂੰ ਲਿਖਿਆ ਤੇ ਤਿਆਰ ਅਲੈਕਸ ਸਿੰਘ ਨੇ ਆਪ ਕਰਿਆ ਹੈ, ਅਲੈਕਸ ਦਾ ਕਹਿਣਾ ਹੈ ਇਹ ਨਾਟਕ ਨੋਜਵਾਨ ਸਿੱਖ ਪੀੜੀ ਲਈ ਬਹੁਤ ਪ੍ਰੇਰਣਾਦਾਇਕ ਹੋਵੇਗਾ, ਤੁਸੀਂ ਦੇਖੋੰਗੇ ਕਿਵੇ ਨਾਟਕ ਵਿਚ ਸਿੱਖ ਇਤਿਹਾਸ ਦੀ ਵਿਸ਼ਾਲ ਦੌਲਤ ਅੱਜ ਦੇ ਜਰਨੈਲਾ ਲਈ ਕਈ ਸਵਾਲ ਵੀ ਪੈਦਾ ਕਰੇਗੀ,
ਇਹ ਨਾਟਕ 7 ਮਈ 2016 ਨੂੰ ਮੈਲਬੋਰਨ ( ਆਸਟਰੇਲੀਆ ) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ |

Blogger Comment