Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਸਿਆਚਨ 'ਚ ਬਰਫ਼ੀਲੇ ਤੂਫ਼ਾਨ ਤੋਂ ਬਾਅਦ ਸੂਬੇਦਾਰ ਸਮੇਤ 12 ਜਵਾਨ ਫਸੇ


ਸ੍ਰੀਨਗਰ, 3 ਫਰਵਰੀ  -ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਦੇ ਸਿਆਚਿਨ ਗਲੇਸ਼ੀਅਰ ਇਲਾਕੇ 'ਚ ਬਰਫਾਨੀ ਤੋਦੇ ਹੇਠ ਫੌਜ ਦੇ ਜੇ. ਸੀ. ਓ. ਸਣੇ 10-12 ਜਵਾਨਾਂ ਦੇ ਜ਼ਿੰਦਾ ਦਬ ਜਾਣ ਦੀ ਖਬਰ ਹੈ | ਫੌਜ ਦੇ ਇਕ ਉੱਚ ਅਧਿਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਸਵੇਰੇ ਉਸ ਵੇਲੇ ਵਾਪਰੀ ਜਦ ਫੌਜ ਦਾ ਇਕ ਦਸਤਾ ਉੱਤਰੀ ਸਿਆਚਿਨ ਦੇ ਇਲਾਕੇ 'ਚ ਆਮ ਵਾਂਗ ਗਸ਼ਤ 'ਤੇ ਸੀ ਕਿ ਅਚਾਨਕ ਬਰਫਾਨੀ ਤੋਦਾ ਆ ਡਿੱਗਿਆ | ਇਹ ਸਾਰੇ ਜਵਾਨ ਮਦਰਾਸ ਰੈਂਜਮੈਂਟ ਨਾਲ ਸਬੰਧਿਤ ਹਨ | ਅਧਿਕਾਰੀ ਅਨੁਸਾਰ ਫੌਜ ਨੇ ਬਚਾਅ ਕਾਰਵਾਈ ਸ਼ੁਰੂ ਕਰਦਿਆ ਸਥਾਨਕ ਫੌਜੀ ਯੂਨਿਟ ਤੇ ਬਰਫਾਨੀ ਤੋਦੇ ਦੇ ਬਚਾਅ ਟੀਮਾਂ ਘਟਨਾ ਸਥਾਨ ਵੱਲ ਭੇਜ ਦਿੱਤੀਆਂ ਹਨ | ਸਿਆਚਿਨ ਖੇਤਰ 'ਚ ਅਪ੍ਰੈਲ ਮਹੀਨੇ ਤੋਂ ਇਹ ਚੌਥੀ ਘਟਨਾ ਹੈ ਜਿਸ 'ਚ ਭਾਰਤੀ ਫੌਜੀ ਦੇ ਜਵਾਨ ਲਪੇਟ 'ਚ ਆਏ ਹਨ | ਪਿਛਲੇ ਮਹੀਨੇ ਦੀ 3 ਜਨਵਰੀ ਨੂੰ ਲੱਦਾਖ ਸਕਾਊਟਸ ਦਾ ਇਕ ਗਸ਼ਤੀ ਦਲ ਬਰਫਾਨੀ ਤੋਦੇ ਦੀ ਲਪੇਟ 'ਚ ਆਉਣ ਨਾਲ 4 ਜਵਾਨਾਂ ਦੀ ਮੌਤ ਹੋ ਗਈ ਸੀ | ਪਿਛਲੇ ਸਾਲ ਅਪ੍ਰੈਲ 'ਚ ਇਸੇ ਤਰ੍ਹਾਂ ਦੀ ਘਟਨਾਂ 'ਚ ਸਿਆਚਿਨ ਖੇਤਰ ਦੇ ਛਾਂਘਲਾ ਇਲਾਕੇ 'ਚ ਬਰਫਾਨੀ ਤੋਦੇ ਦੀ ਲਪੇਟ 'ਚ ਆਉਣ ਨਾਲ 4 ਜਵਾਨ ਮਾਰੇ ਗਏ ਸਨ | ਪਿਛਲੇ ਵਰ੍ਹੇ ਨਵੰਬਰ ਮਹੀਨੇ ਦੌਰਾਨ ਸਿਆਚਿਨ ਖੇਤਰ 'ਚ ਫੌਜ ਦੀ ਇਕ ਗਸ਼ਤੀ ਪਾਰਟੀ ਬਰਫਾਨੀ ਤੋਦੇ ਦੀ ਲਪੇਟ 'ਚ ਆ ਗਈ ਸੀ | ਜਿਸ 'ਚ 15 ਜਵਾਨਾਂ ਨੂੰ ਬਚਾ ਲਿਆ ਗਿਆ ਸੀ ਲੇਕਿਨ ਫੌਜ ਦੇ ਕੈਪਟਨ ਅਸ਼ਵਨੀ ਕੁਮਾਰ ਦੀ ਮੌਤ ਹੋ ਗਈ ਸੀ | ਲੱਦਾਖ ਖੇਤਰ ਦੇ ਸਿਆਚਿਨ ਜੰਗੀ ਇਲਾਕੇ 'ਚ ਭਾਰਤ-ਪਾਕਿ ਫੌਜ ਨੂੰ ਹਰ ਵਰ੍ਹੇ ਬਰਫਾਨੀ ਤੋਦਿਆ ਦੀ ਲਪੇਟ 'ਚ ਆਉਣ ਕਾਰਨ ਭਾਰੀ ਜਾਨੀ ਨੁਕਸਾਨ ਉਠਾਣਾ ਪੈ ਰਿਹਾ ਹੈ  
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors