Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਲੰਗਾਰ : ਜਸਵਿੰਦਰ ਸਿੰਘ ਜਸ : ਮਿੰਨੀ ਕਹਾਣੀ

  ਮਿੰਨੀ  ਕਹਾਣੀ                 ਲੰਗਾਰ  
   ਬੇ-ਅਥਾਹ  ਪਏ ਮੀਂਹ ਅਤੇ ਸੇਮ ਦੇ ਦੈਂਤ ਨੇ ਸਮੇਂ ਦਾ ਮੂੰਹ ਫੇਰ ਕੇ ਕਿਸਮਤ ਦੀ ਅੱਖ ਭੈਂਗੀ ਕਰ ਦਿੱਤੀ ਸੀ ।ਹਰਾ ਪੱਠਾ ਵਿਰਲੇ-ਟਾਵੇਂ ਖੇਤਾਂ ਵਿੱਚ ਰਹਿ ਗਿਆ ਸੀ ਅਤੇ ਤੂੜੀ ਦੀਆਂ ਧੜਾਂ ਖੜ੍ਹੇ ਪਾਣੀ ਵਿੱਚ ਗਲ਼ ਕੇ ਰੂੜੀ ਬਣ ਗਈਆਂ ਸਨ। ਹਰ ਘਰ ਨੇ ਚੰਗੇ ਪਸ਼ੂਆਂ ਤੋਂ ਬਿਨਾਂ ਬਾਕੀ ਦੇ ਕਟੜੂ-ਵਛੜੂ ਬਿਲੇ ਲਾ ਛੱਡੇ ਸਨ ।
                       ਲੰਮੀ ਸਾਰੀ ਗੱਡੀ ਵਾਲਾ ਉਹ ਸੇਠ ਅੱਜ ਫੇਰ ਤੀਜੇ ਦਿਨ ਵੀ ਸਵੇਰ ਨਾਲ ਈ ਆ ਗਿਆ ਸੀ । ਨਰਮੇ ਦੀਆਂ  ਛਟੀਆਂ ਦੇ ਕੁਤਰੇ ਬਾਲਣ-ਚੂਰੇ ਦੇ ਠੇਕੇਦਾਰ ਉਹਨਾਂ ਜਿਮੀਦਾਰਾਂ ਦੇ ਪਿੱਛੇ ਪਏ ਫਿਰਦੇ ਸਨ ਜਿਹਨਾਂ ਦਾ ਨਰਮਾ ਮਾੜਾ-ਮੋਟਾ ਬਚਿਆ ਸੀ । ਉਜਾਗਰ ਸਿੰਘ ਦਾ ਬਲਮਗੜ੍ਹ ਵਾਲੇ ਕੱਚੇ ਰਾਹ ਤੇ ਸੱਤ ਕਿੱਲੇ ਨਰਮਾ ਮੀਂਹ ਦੀ ਮਾਰ ਤੋਂ ਬਚ ਗਿਆ ਸੀ ।
 " ਸੇਠ ਜੀ , ਥੋੜੀ ਜਿਹੀ ਛਾਲ ਤਾਂ ਹੋਰ ਮਾਰੋ, ਕਿੰਨੇ-ਕਿੰਨੇ ਖਰਚੇ ਕਰੀਦੇ ਫਸਲ ਨੂੰ ਪਾਲਣ ਤੇ ।" ਉਜਾਗਰ ਸਿਹੁੰ ਦੇ ਮੁੰਡੇ ਧੀਰੇ ਨੇ ਦੋਹਾਂ ਹੱਥਾਂ ਦੀਆਂ ਤਲੀਆਂ ਨੂੰ ਇੱਕ ਦੂਜੀ ਤੇ ਦਬਾਉਂਦਿਆਂ ਉਂਗਲਾਂ ਦੇ ਕੜਾਕੇ ਜਿਹੇ ਕੱਢਦਿਆਂ ਕਿਹਾ ।
              " ਸਰਦਾਰ ਜੀ ,ਤਿੰਨ ਹਜ਼ਾਰ ਤੋਂ ਵੱਧ ਤਾਂ ਵਾਰਾ ਈ ਨਹੀਂ ਖਾਂਦਾ । ਚਲੋ ਜੇ ਬਾਹਲਾ ਈ ਕਰਦੇ ਹੋ ਤਾਂ ਹੋਰ ਦੋ ਸੌ ਲਾ ਲਵੋ । ਚਲੋ ਨਿਬੇੜੋ ਗੱਲ ।ਮੈਂ ਵੀ ਅੱਜ ਤੁਹਾਡੇ ਕੋਲ ਤੀਜੇ ਦਿਨ ਦਾ ਆਈ ਜਾਨਾ , ਆਪਣਾ ਤਾਂ ਪੁਰਾਣਾ ਪਿਆਰ ਐ , ਕੁਝ ਤਾਂ ਮਾਣ ਰੱਖੋ "ਸੇਠ ਨੇ ਸਿਰ ਦੇ ਗੰਜ ਤੇ ਹੱਥ ਫੇਰਦਿਆਂ ਖਚਰਾ ਜਿਹਾ ਹਾਸਾ ਹਸਦਿਆਂ ਕਿਹਾ ।
 " ਬਾਬਾ ਜੀ , ਸਾਡਾ ਵੀ ਖਿਆਲ ਰੱਖਿਓ , ਸਾਨੂੰ ਵੀ ਇੱਕ ਕਿਆਰਾ ਛਿਟੀਆਂ ਦਾ ਛੱਡਿਆ ਜੇ , ਅਸੀਂ ਗਰੀਬਾਂ ਨੇ ਵੀ ਚੁੱਲ੍ਹਾ ਤਪਾਉਣੈ ।" ਪਰ੍ਹੇ ਬਹੁਕਰ ਫੇਰਦੀ, ਸੁਣਦੀ ਗੇਜੋ ਗੋਹੇ ਦਾ ਬੱਠਲ ਲੈ ਕੇ ਉਜਾਗਰ ਸਿੰਘ ਦੇ ਮੰਜੇ ਕੋਲੋਂ ਲੰਘਦੀ ਬੋਲੀ ।
                " ਹਾਂ ਹਾਂ ਜਰੂਰ  ਭਾਈ ,ਥੋਡੇ ਘਰ  ਨਾਲ ਤਾਂ ਸਾਡੀ ਪੰਜਾਹ ਵਰ੍ਹਿਆਂ ਦੀ ਸਾਂਝ ਐ ।" ਉਜਾਗਰ ਸਿੰਘ ਨੇ ਮੰਜੇ ਦੀ ਬਾਹੀ ਨਾਲ ਪੁੱਠੇ ਹੋਏ ਪਏ ਠਿੱਬੀ ਜਿਹੀ ਜੁੱਤੀ ਦੇ ਇੱਕ ਪੈਰ ਨੂੰ ਆਪਣੀ ਸੋਟੀ ਦੀ ਨੋਕ ਨਾਲ ਸਿੱਧਾ ਕਰਦਿਆ ਕਿਹਾ ।
 " ਬਾਪੂ, ਤੂੰ ਵੀ ਬੱਸ ਐਵੇਂ ਜਣੇ ਖਣੇ ਨੂੰ ਜਬਾਨ ਫੜਾ ਦਿੰਨੈ , ਕੋਲ ਬਹਿ ਕੇ ਚੁੱਪ ਵੀ ਨੀ ਕੀਤੀ ਜਾਂਦੀ ਹੁੰਦੀ ਤੇਰੇ ਤੋ  ।ਇਉਂ ਕਬੀਲਦਾਰੀ ਦੇ ਲੰਗਾਰ ਕਿਵੇਂ ਸਿਉਂਤੇ ਜਾਣਗੇ ।" ਗੇਜੋ ਦੇ ਰੂੜੀ ਵੱਲ ਲੰਘ ਜਾਣ ਤੋਂ ਬਾਦ ਧੀਰੇ ਨੇ ਉਜਾਗਰ ਸਿਹੁੰ ਨਾਲ ਖਹੁਰੇ ਹੁੰਦਿਆਂ ਆਖਿਆ ।
 " ਚਲੋ ਚੰਗਾ ਭਾਈ , ਜਿਵੇਂ ਥੋਡੀ ਮਰਜੀ ।" ਉਜਾਗਰ ਸਿਹੁੰ ਨੇ ਲੰਮਾ ਸਾਰਾ ਸਾਹ ਲਿਆ । ਉਸ ਦੇ ਭਾਣੇ ਜਿਵੇਂ ਕਬੀਲਦਾਰੀ ਦੇ ਲੰਗਾਰ ਤੋਂ ਵੱਡਾ ਲੰਗਾਰ ਪੰਜਾਬੀ ਸੱਭਿਆਚਾਰ ਦੇ ਚੋਲੇ 'ਚ ਹੋ ਗਿਆ ਹੋਵੇ ।

                                                
ਜਸਵਿੰਦਰ ਸਿੰਘ ਜਸ ਪਿੰਡ- ਬਾਘੇ ਵਾਲਾ (ਫਾਜ਼ਿਲਕਾ)
9781925568
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors