ਨਿਊਯਾਰਕ- ਵਿਦਿਆਰਥੀ ਵੀਜ਼ਾ ਧੋਖਾਧੜੀ ਸਕੀਮ ਵਿੱਚ ਸ਼ਾਮਲ ਭਾਰਤੀ ਮੂਲ ਦੇ ਤਿੰਨ ਅਮਰੀਕੀ ਨਾਗਰਿਕਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਇਹਨਾਂ ਨੂੰ ਛੇ ਮਹੀਨਿਆਂ ਦੀ ਘਰੇਲੂ ਨਜ਼ਰਬੰਦੀ ਤੋਂ ਲੈ ਕੇ ਇੱਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੈਨਹੱਟਨ ਅਦਾਲਤ ਨੇ ਸੁਰੇਸ਼ ਹੀਰਾਨੰਦਾਨੀ, ਲਲਿਤ ਛਾਬੜੀਆਂ ਅਤੇ ਅਨੀਤਾ ਛਾਬੜੀਆਂ ਨੂੰ 74 ਲੱਖ ਡਾਲਰਾਂ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਐਲਾਨਿਆ ਹੈ।
ਅਦਾਲਤ ਨੇ ਹੀਰਾਨੰਦਾਨੀ ਅਤੇ ਛਾਬੜੀਆਂ ਨੂੰ ਇੱਕ ਸਾਲ ਦੀ ਸਜ਼ਾ ਜਦੋਂ ਕਿ ਅਨੀਤਾ ਨੂੰ ਛੇ ਮਹੀਨਿਆਂ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ ਸੁਣਾਈ ਹੈ। ਤਿੰਨੇ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਇਹਨਾਂ ਨੇ ਵਿਦਿਆਰਥੀ ਵਿੱਤੀ ਸਹਾਇਤਾ ਸਕੀਮ ਵਿੱਚ ਧੋਖਾਧੜੀ ਕਰ ਕੇ ਸਿੱਖਿਆ ਵਿਭਾਗ ਨੂੰ ਦਸ ਲੱਖ ਡਾਲਰ ਦਾ ਰਗੜਾ ਲਾਇਆ ਸੀ। ਅਮਰੀਕੀ ਅਟਾਰਨੀ ਪ੍ਰੀਤ ਭਰਾੜਾ ਨੇ ਕਿਹਾ ਕਿ ਦੋਸ਼ੀਆਂ ਤੋਂ 74.4 ਲੱਖ ਡਾਲਰ ਜ਼ਬਤ ਕਰਨ ਦੇ ਵੀ ਆਦੇਸ਼ ਦਿੱਤੇ ਗਏ।
Blogger Comment