Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

103ਵੇਂ ਜਨਮ ਦਿਨ ਮੌਕੇ ਅਮ੍ਰਿਤਾ ਸ਼ੇਰਗਿਲ ਨੁੰ ਗੂਗਲ ਨੇ ਕੀਤਾ ਯਾਦ


ਅਮ੍ਰਿਤਾ ਸ਼ੇਰਗਿਲ ਦੇ 103ਵੇਂ ਜਨਮ ਦਿਨ ਤੇ ਗੂਗਲ ਨੇ ਅਮ੍ਰਿਤਾ ਸ਼ੇਰਗਿਲ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਉਹਨਾਂ ਦਾ ਇੱਕ ਚਿਤਰ ਗੂਗਲ ਲੋਗੋ ਦੀ ਜਗਾ ਪ੍ਰਦਰਸ਼ਤ ਕੀਤਾ ਹੈ ਅਤੇ ਨਾਲ ਪ੍ਰਦਰਸ਼ਤ ਕੀਤੀ ਜਾਣਕਾਰੀ ਵਿੱਚ ਗੂਗਲ ਦੇ ਮੁੱਖ ਸਰਚ ਪੇਜ ਉੱਤੇ ਅਮ੍ਰਿਤਾ ਸ਼ੇਰਗਿਲ ਨੂੰ ਉਹਨਾਂ ਦੇ 103ਵੇਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆ ਹਨ æ ਆਓ ਜਾਣਦੇ ਹਾਂ ਕੌਣ ਸੀ ਅਮ੍ਰਿਤਾ ਸ਼ੇਰਗਿਲ  ਜਿਸ ਦੇ ਜੀਵਨ ਦੇ ਲੇਖ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਵੀ ਪ੍ਰਕਾਸੰਤ ਕੀਤੇ ਜਾਂਦੇ ਰਹੇ ਹਨ | 

Amrita Sher-Gil, painter, (1913-1941).jpg   ਅਮ੍ਰਿਤਾ ਸ਼ੇਰਗਿਲ (1913-1941 ਈ: ): ਚਿਤਰਕਾਰੀ ਵਿਚ ਨਵੇਂ ਦਿਸਹੱਦੇ ਕਾਇਮ ਕਰਨ ਵਾਲੀ ਅਮ੍ਰਿਤਾ ਸ਼ੇਰਗਿਲ ਸ।ਉਮਰਾਓ ਸਿੰਘ ਸ਼ੇਰਗਿਲ ਦੀ ਹੰਗਰੀਅਨ ਪਤਨੀ ਦੀ ਕੁੱਖੋਂ ਬੁਡਾਪਸਟ (ਹੰਗਰੀ) ਵਿਚ 30 ਜਨਵਰੀ 1913 ਈ:  ਨੂੰ ਪੈਦਾ ਹੋਈ ਸੀ æ ਸ। ਉਮਰਾਓ ਸਿੰਘ ਅੰਮ੍ਰਿਤਸਰ ਦੇ ਮਜੀਠਾ ਕਸਬੇ ਦੇ ਰਹਿਣ ਵਾਲੇ ਇਕ ਖ਼ਾਨਦਾਨੀ ਰਈਸ ਸਨ , ਜੋ ਸੰਸਕ੍ਰਿਤ ਅਤੇ ਫ਼ਾਰਸੀ ਦੇ ਵਿਦਵਾਨ ਅਤੇ ਦਾਰਸ਼ਨਿਕ ਸਨ æ ਇਸ ਦੀ ਮਾਤਾ ਇਕ ਹੰਗਰੀਅਨ ਕਲਾਕਾਰ ਸੀ, ਜੋ ਸ਼ਹਿਜ਼ਾਦੀ ਬੰਬਾ ਦੇ ਨਾਲ ਪੰਜਾਬ ਆਈ ਸੀ ਅਤੇ ਸ਼ਿਮਲੇ ਦੀ ਠਹਿਰ ਦੋਰਾਨ ਸ। ਉਮਰਾਓ ਸਿੰਘ ਦੇ ਸੰਪਰਕ ਵਿਚ ਆ ਕੇ ਉਸ ਦੀ ਜੀਵਨ -ਸਾਥਣ ਬਣ ਗਈ ਸੀ æ ਵਿਆਹ ਤੋਂ ਬਾਦ ਇਹ ਦੋਵੇਂ ਹੰਗਰੀ ਚਲੇ ਗਏ, ਪਰ ਪਹਿਲੇ ਵੱਡੇ ਯੁੱਧ ਦੇ ਛਿੜ ਜਾਣ ਕਾਰਣ ਵਾਪਸ ਨ ਪਰਤ ਸਕੇæ ਅੱਠ ਵਰ੍ਹਿਆਂ ਦੀ ਉਮਰ ਵਿਚ ਅਮ੍ਰਿਤਾ ਪੰਜਾਬ ਆਈ æ ਸ਼ਿਮਲੇ ਦੀਆਂ ਪਹਾੜੀਆਂ ਦੇ ਦ੍ਰਿਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਈ æ ਸੰਨ 1924 ਈ: ਵਿਚ ਚਿਤਰ-ਕਲਾ ਸਿਖਣ ਲਈ ਇਹ ਆਪਣੀ ਮਾਤਾ ਸੰਗ ਫ਼ਲੋਰੈਂਸ (ਇਟਲੀ) ਚਲੀ ਗਈ, ਪਰ ਉਥੋਂ ਦਾ ਵਾਤਾਵਰਣ ਪਸੰਦ ਨ ਆਉਣ ਕਾਰਣ ਕੁਝ ਮਹੀਨਿਆਂ ਬਾਦ ਪਰਤ ਆਈ æ ਅਪ੍ਰੈਲ 1929 ਈ: ਵਿਚ ਇਹ ਪੈਰਿਸ ਗਈ ਅਤੇ 'ਐਕੋਲ ਨੈਸ਼ਨੇਲ ਦ' ਬੀਊਕਸ ਆਰਟਸ' ਵਿਚ ਦਾਖ਼ਲ ਹੋਈ ਅਤੇ ਨਵੰਬਰ 1934 ਈæ ਵਿਚ ਗ੍ਰੈਜੂਏਸ਼ਨ ਕਰਨ ਉਪਰੰਤ ਪੰਜਾਬ ਪਰਤੀæ ਪੈਰਿਸ ਦੀ ਠਹਿਰ ਦੌਰਾਨ ਇਸ ਨੇ ਵਿਸ਼ਵ-ਪ੍ਰਸਿੱਧ ਕਲਾਕਾਰਾਂ ਦੀਆਂ ਕਿਰਤਾਂ ਅਤੇ ਕਲਾ ਸੰਬੰਧੀ ਉਨ੍ਹਾਂ ਦੀਆਂ ਮਾਨਤਾਵਾਂ ਦਾ ਨਿਠ ਕੇ ਅਧਿਐਨ ਕੀਤਾæ
Amrita Sher-Gil Group of Three Girls.jpg       8 ਸਾਲ ਦੀ ਉਮਰ ਵਿੱਚ ਉਹ ਪਿਆਨੋ ਅਤੇ ਵਾਇਲਿਨ ਵਜਾਉਣ ਦੇ ਨਾਲ-ਨਾਲ ਕੈਨਵਸ ਉੱਤੇ ਵੀ ਹੱਥ ਆਜਮਾਉਣ ਲੱਗੀ ਸੀ  æ  ਜੂਨ 1938 ਈ: ਵਿਚ ਇਹ ਹੰਗਰੀ ਗਈ ਅਤੇ ਡਾ। ਵਿਕਟਰ ਏਰਾਨ ਨਾਲ ਵਿਆਹ ਕਰਕੇ ਵਾਪਸ ਆਈ æ ਇਸ ਦੇ ਪਤੀ ਨੇ ਸ। ਸੁੰਦਰ ਸਿੰਘ ਮਜੀਠੀਆ ਦੀ ਖੰਡ ਮਿਲ ਵਿਚ ਨੌਕਰੀ ਸ਼ੁਰੂ ਕਰ ਦਿੱਤੀ, ਫਿਰ ਸਤੰਬਰ 1941 ਈ: ਵਿਚ ਉਸ ਨੇ ਉਥੋਂ ਨੌਕਰੀ ਛਡ ਕੇ ਲਾਹੌਰ ਵਿਚ ਪ੍ਰੈਕਟਿਸ ਸ਼ੁਰੂ ਕੀਤੀ æ ਲਾਹੌਰ ਵਿਚ ਅਮ੍ਰਿਤਾ ਸੰਖੇਪ ਜਿਹੀ ਬੀਮਾਰੀ ਤੋਂ ਬਾਦ 3 ਦਸੰਬਰ 1941 ਈ: ਨੂੰ ਚਲਾਣਾ ਕਰ ਗਈ æ ਇਸ ਤਰ੍ਹਾਂ ਇਕ ਨਾਮੀ ਚਿਤਰਕਾਰਨ ਕੇਵਲ 29 ਵਰ੍ਹਿਆਂ ਦੀ ਉਮਰ ਵਿਚ ਵਿਦਾ ਹੋ ਗਈ |
Amrita Sher-Gil Self-portrait.jpgਅਮ੍ਰਿਤਾ ਦੀਆਂ ਕਲਾ-ਕਿਰਤਾਂ ਵਿਚ ਪਹਿਲਾਂ ਭਾਵੇਂ ਪੱਛਮੀ ਅਤੇ ਪੂਰਬੀ ਕਲਾ-ਸ਼ੈਲੀਆਂ ਦਾ ਸੰਯੋਗ ਸੀ, ਪਰ ਹੌਲੀ ਹੌਲੀ ਇਸ ਦਾ ਝੁਕਾ ਭਾਰਤ ਦੀਆਂ ਪੁਰਾਤਨ ਕਲਾ-ਸ਼ੈਲੀਆਂ ਅਤੇ ਪਹਾੜੀ ਚਿਤਰ-ਕਲਾ ਵਲ ਹੁੰਦਾ ਗਿਆæ ਇਸ ਨੇ ਆਪਣੇ ਚਿਤਰਾਂ ਰਾਹੀਂ ਮਨੁੱਖੀ ਭਾਵਾਂ ਅਤੇ ਅਨੁਭਵਾਂ ਨੂੰ ਬੜੇ ਸੁੰਦਰ ਢੰਗ ਨਾਲ ਚਿਤਰ-ਪਟ ਉਤੇ ਰੂਪਾਇਤ ਕੀਤਾ æ ਪ੍ਰਕ੍ਰਿਤੀ ਨੇ ਵੀ ਇਸ ਦੀ ਕਲਾ ਦੇ ਵਿਕਾਸ ਵਿਚ ਕਾਫ਼ੀ ਭੂਮਿਕਾ ਨਿਭਾਈ æ ਇਸ ਦੇ ਸੰਨ 1935 ਈ: ਤੋਂ ਬਾਦ ਬਣਾਏ ਚਿਤਰਾਂ ਵਿਚ ਕਲਾਤਮਕ ਪਕਿਆਈ ਅਧਿਕ ਹੈ æ ਇਸ ਨੇ ਅਨੇਕ ਨਗਰਾਂ ਵਿਚ ਆਪਣੇ ਚਿਤਰਾਂ ਦੀਆਂ ਨੁਮਾਇਸ਼ਾਂ ਲਗਾਈਆਂ ਅਤੇ ਜਸ ਖਟਿਆ æ ਪਰ ਇਸ ਸੰਵੇਦਨਸ਼ੀਲ ਚਿਤਰਕਾਰ ਦੀ ਕਲਾ ਦੀ ਸਹੀ ਕਦਰ ਇਸ ਦੇ ਦੇਹਾਂਤ ਤੋਂ ਬਾਦ ਪੈਣੀ  ਸ਼ੁਰੂ  ਹੋਈ æ
     ਕਲਾ, ਸੰਗੀਤ ਅਤੇ ਅਭਿਨੇ ਬਚਪਨ ਤੋਂ ਹੀ ਉਨ੍ਹਾਂ ਦੇ ਸਾਥੀ ਬਣ ਗਏ ਸਨ æ 20ਵੀਂ ਸਦੀ ਦੀ ਇਸ ਪ੍ਰਤਿਭਾਸ਼ੀਲ ਕਲਾਕਾਰ ਨੂੰ ਭਾਰਤੀ ਪੁਰਾਸਾਰੀ ਸਰਵੇਖਣ ਨੇ 1976 ਅਤੇ 1979 ਵਿੱਚ ਭਾਰਤ ਦੇ ਨੌਂ  ਸਭ ਤੋਂ ਉੱਤਮ ਕਲਾਕਾਰਾਂ ਵਿੱਚ ਸ਼ਾਮਿਲ ਕੀਤਾ ਸੀ æ  



ਸਰੋਤ - ਪੰਜਾਬੀ  ਪੀਡੀਆ 
( ਪੇਸੰਕਸੰ ਕਿਵੀ  ਪੰਜਾਬ )
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors