Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਡੇਰਾ ਮੁਖੀ ਦੀ ਮੁਆਫੀ 'ਚ ਨਹੀਂ ਗਿਆਨੀ ਗੁਰਮੁਖ ਸਿੰਘ ਦਾ ਰੋਲ !

ਡੇਰਾ ਮੁਖੀ ਦੀ ਮੁਆਫੀ 'ਚ ਨਹੀਂ ਗਿਆਨੀ ਗੁਰਮੁਖ ਸਿੰਘ ਦਾ ਰੋਲ !ਚੰਡੀਗੜ੍ਹ: “ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦਿਵਾਉਣ ‘ਚ ਮੇਰੀ ਕੋਈ ਭੂਮਿਕਾ ਨਹੀਂ। ਜੇ ਕੋਈ ਮੇਰੀ ਭੂਮਿਕਾ ਸਾਬਤ ਕਰ ਦੇਵੇ ਤਾਂ ਮੈਂ ਪੰਥ ਦਾ ਦੇਣਦਾਰ ਹੋਵਾਂਗੇ।” ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ‘ਏਬੀਪੀ ਸਾਂਝਾ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ।

ਉਨ੍ਹਾਂ ਕਿਹਾ, “ਅੱਜਕੱਲ੍ਹ ਆਰ.ਟੀ.ਆਈ. ਦਾ ਜ਼ਮਾਨਾ ਹੈ ਤੇ ਆਰ.ਟੀ.ਆਈ. ਪਾ ਕੇ ਕਿਤੋਂ ਵੀ ਪਤਾ ਕੀਤਾ ਜਾ ਸਕਦਾ ਕਿ ਮੈਂ ਡੇਰਾ ਮੁਖੀ ਕੋਲ ਮੁੰਬਈ ਗਿਆ ਸੀ ਜਾਂ ਨਹੀਂ।” ਉਨ੍ਹਾਂ ਕਿਹਾ, “ਮੁਲਾਕਤ ਦਾ ਦੂਰ ਦੀ ਗੱਲ ਮੈਂ ਅੱਜ ਤੱਕ ਕਦੇ ਡੇਰਾ ਮੁਖੀ ਦਾ ਮੂੰਹ ਵੀ ਨਹੀਂ ਦੇਖਿਆ।” ਉਨ੍ਹਾਂ ਕਿਹਾ, “ਲੋਕਾਂ ਵੱਲੋਂ ਉਨ੍ਹਾਂ ‘ਤੇ ਫਲੈਟਾਂ, ਕੋਠੀਆਂ ਦੇ ਲਾਏ ਗਏ ਇਲਜ਼ਾਮ ਬਿਲਕੁਲ ਝੂਠੇ ਹਨ ਤੇ ਜੇ ਕੋਈ ਸਾਬਤ ਕਰ ਦੇਵੇ ਤਾਂ ਮੈਂ ਕਿਤੇ ਵੀ ਖੜ੍ਹਾ ਹੋਣ ਨੂੰ ਤਿਆਰ ਹਾਂ।”

ਉਨ੍ਹਾਂ ਤੋਂ ਜਦੋਂ ਅਸਤੀਫ਼ਾ ਦੇਣ ਬਾਰੇ ਪੁੱਛਿਆ ਗਿਆ ਤਾਂ ਜਥੇਦਾਰ ਗੁਰਮੁਖ ਸਿੰਘ ਨੇ ਕਿਹਾ, “ਮੈਂ ਕਦੇ ਅਸਤੀਫਾ ਆਫ਼ਰ ਨਹੀਂ ਕੀਤਾ ਤੇ ਗੁਰੂ ਵੱਲੋਂ ਮਿਲੀ ਸੇਵਾ ਮੈਂ ਕਿਸੇ ਦੇ ਕਹੇ ‘ਤੇ ਨਹੀਂ ਛੱਡਾਂਗਾ।” ਇਸ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਰਸੀ ਨਾਲ ਕੋਈ ਮੋਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਕੋਲ ਜਥੇਦਾਰਾਂ ਨੂੰ ਹੁਕਮ ਦੇਣ ਦਾ ਅਧਿਕਾਰ ਨਹੀਂ ਕਿਉਂਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ ਹੈ।

ਉਨ੍ਹਾਂ ਚੱਬੇਵਾਲ ‘ਚ ਹੋਏ ਸਰਬੱਤ ਖਾਲਸਾ ਬਾਰੇ ਬੋਲਦਿਆਂ ਕਿਹਾ ਇਹ ਕੋਈ ਸਰਬੱਤ ਖਾਲਸਾ ਨਹੀਂ ਸੀ ਬਲਕਿ ਪੰਥਕ ਧਿਰਾਂ ਦਾ ਇਕੱਠ ਸੀ। ਉਨ੍ਹਾਂ ਕਿਹਾ, “ਸਰਬੱਤ ਖਾਲਸਾ ਬੁਲਾਉਣ ਵਾਲੇ ਸਾਡੇ ਆਪਣੇ ਹਨ ਤੇ ਮੈਂ ਉਨ੍ਹਾਂ ਨੂੰ ਵਿਰੋਧੀ ਨਹੀਂ ਮੰਨਦਾ ਹਾਂ।”
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors