
ਸਿਡਨੀ: ਆਸਟ੍ਰੇਲੀਆ ਦੇ ਕਈ ਸਕੂਲ ਬੰਬ ਦੀ ਅਫ਼ਵਾਹ ਕਾਰਨ ਬੰਦ ਕਰ ਦਿੱਤੇ ਗਏ ਹਨ। ਬੰਬ ਦੀ ਧਮਕੀ ਮੈਲਬਰਨ ਤੇ ਸਿਡਨੀ ਵਿੱਚ ਦਿੱਤੀ ਗਈ ਹੈ। ਇਸ ਤੋਂ ਬਾਅਦ ਕਈ ਸਕੂਲਾਂ ਨੂੰ ਖ਼ਾਲੀ ਕਰਵਾ ਕੇ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਮੀਡੀਆ ਅਨੁਸਾਰ ਕ੍ਰਿਸਮਸ ਦੀਆਂ ਲੰਬੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਖੁੱਲ੍ਹੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਮਿਲੀ ਸੀ। ਧਮਕੀਆਂ ਕਿਸ ਅੱਤਵਾਦੀ ਸੰਗਠਨ ਵੱਲੋਂ ਦਿੱਤੀ ਗਈ ਹੈ, ਇਸ ਦਾ ਖ਼ੁਲਾਸਾ ਅਜੇ ਤੱਕ ਨਹੀਂ ਹੋਇਆ।
ਪੁਲਿਸ ਨੇ ਨਿਊ ਸਾਊਥ ਵੇਲਜ਼ ਦੇ ਸੱਤ ਸਕੂਲਾਂ ਨੂੰ ਫ਼ਿਲਹਾਲ ਬੰਦ ਕੀਤਾ ਹੈ। ਧਮਕੀਆਂ ਤੋਂ ਬਾਅਦ ਵਿਕਟੋਰੀਆ ਵਿੱਚ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਹੈ। ਯਾਦ ਰਹੇ ਕਿ ਆਈ.ਐਸ. ਦੇ ਨਿਸ਼ਾਨੇ ਉੱਤੇ ਆਸਟ੍ਰੇਲੀਆ ਵੀ ਹੈ। ਸਿਡਨੀ ਵਿੱਚ ਪਿਛਲੇ ਸਾਲ ਆਈ.ਐਸ. ਦੇ ਸਮਰਥਕਾਂ ਵੱਲੋਂ ਦੋ ਹਮਲੇ ਕੀਤੇ ਜਾ ਚੁੱਕੇ ਹਨ।
ਇੱਕ ਹਮਲਾ ਸਿਡਨੀ ਦੇ ਲਿੰਟ ਕੈਫ਼ੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕਈ ਨੌਜਵਾਨ ਆਈ.ਐਸ. ਵਿੱਚ ਸ਼ਾਮਲ ਹਨ। ਇਸ ਕਰ ਕੇ ਇੱਥੇ ਹਮਲੇ ਦੀ ਸੰਭਾਵਨਾ ਜ਼ਿਆਦਾ ਬਣੀ ਹੋਈ ਹੈ।
ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
Blogger Comment