Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਅਮਰਦੀਪ ਗਿੱਲ ਨਿਰਦੇਸ਼ਤ ਲਘੂ ਫ਼ਿਲਮ "ਖੂਨ" ਮੁੱਖ ਧਾਰਾ ਸਿਨੇਮਾ ਨੂੰ ਵੰਗਾਰ : ਤਰਨਦੀਪ ਸਿੰਘ ਦਿਉਲ

    ਆਸਟਰੇਲੀਆ ਤੇ ਨਿਊਜੀਲੈਂਡ ਵਿੱਚ ਫਿਲਮ ਨੂੰ  ਭਰਵਾਂ  ਹੁੰਗਾਰਾ  

ਇਤਿਹਾਸ ਦੀ ਪੇਸ਼ਕਾਰੀ ਬਹੁਤ ਸੰਭਲ ਕੇ ਕਰਨੀ ਪੈਂਦੀ ਹੈ, ਕਿਉਕਿ ਸੰਸਾਰ ਜਿਸ ਤੇਜ਼ੀ ਨਾਲ ਬਦਲ ਰਿਹਾ ਹੈ ਉਸ ਤੇਜ਼ੀ ਨਾਲ ਖਿੱਤਾ ਸਭਿਆਚਾਰ ਸੰਸਾਰ ਸਭਿਆਚਾਰ ਦਾ ਅੰਗ ਬਣਦਾ ਜਾ ਰਿਹਾ ਹੈ | ਸਬੰਧਿਤ ਖਿੱਤੇ ਦੀਆਂ ਮਾਨਤਾਵਾਂ ਰਹੁ ਰੀਤਾ ਉਸਦੇ ਕਲਾਵੇ ਵਿਚ ਆ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹਨæ ਉਸ ਮੌਕੇ ਉਸਦੀ ਸਿਨੇਮਈ ਪੇਸ਼ਕਾਰੀ ਹਰ ਐਂਗਲ ਤੋਂ ਔਖੀ ਹੈ | ਇਹ ਸਿਦਕ ਤੇ ਤੁਹਾਡੀ ਬੌਧਿਕਤਾ ਦਾ ਇਮਤਿਹਾਨ  ਹੋ ਨਿਬੜਦੀ ਹੈ |ਪਿਛਲੇ 24 ਘੰਟਿਆਂ ਦੌਰਾਨ  ਪੰਜਾਬ ਦਾ ਕਿਸਾਨ  ਜੋ ਜੱਟ ਦੇ ਨਾਮ ਨਾਲ ਸੰਬੋਧਿਤ ਕਰਵਾਕੇ ਮਾਣ ਮਹਿਸੂਸ ਕਰਦਾ ਹੈ | ਉਸਦੇ ਨਾਲ ਜੁੜੀਆਂ ਦੋ ਫ਼ਿਲਮਾਂ ਵੇਖੀਆਂ,ਜਿਹਨਾਂ ਵਿਚੋਂ ਇਕ ਫ਼ੀਚਰ ਫ਼ਿਲਮ ਸੀ ।।"ਸ਼ਰੀਕ" ਤੇ ਦੂਸਰੀ ਲਘੂ ਫ਼ਿਲਮ "ਖੂਨ" ਸ਼ਰੀਕ ਸਟਾਰ ਅਧਾਰਿਤ ਵਡੇ ਬਜਟ ਦੀ ਫ਼ਿਲਮ ਤੇ ਖੂਨ ਥਿਏਟਰ ਅਧਾਰਿਤ ਛੋਟੇ ਬਜਟ ਦੀ ਛੋਟੀ ਫ਼ਿਲਮ ਸੀ | ਦੋਵਾਂ ਦੇ ਵਿਸ਼ੇ ਜੱਟ ਦੀ ਮਾਨਸਿਕਤਾ ਚ' ਘਰ ਕਰੀ ਬੈਠੀ ਜ਼ਮੀਨ ਨੂੰ ਰਿਸ਼ਤਿਆਂ ਤੇ ਖੂਨ ਦੀ ਸਾਂਝ ਦੇ ਸਮਾਂਤਰ ਤੋਲਣ ਦੀ ਅੰਦਰੂਨੀ ਤੇ ਬਾਹਰੀ ਲੜਾਈ ਦੀ ਪੇਸ਼ਕਾਰੀ ਹਨ | ਦੋਵੇਂ ਫ਼ਿਲਮਾਂ ਮੁਰਬੇਬੰਦੀ ਦੇ ਇਰਦ ਗਿਰਦ ਸ਼ੁਰੂ ਹੁੰਦੀਆਂ ਹਨ,ਪਰ ਨਵਨੈਤ ਸਿੰਘ ਸਵਾ ਦੋ ਘੰਟੇ ਦੌਰਾਨ ਜਿਥੇ ਕਲਾ ਦੀ ਐਹੀ ਤੈਹੀ ਫੇਰਨ ਦੇ ਨਾਲ ਨਾਲ ਬੇਨਤੀਜ਼ਾ , ਬੇਤਰਤੀਬੀ,ਇਤਿਹਾਸ ਦੀ ਮਿਟੀ ਪਲੀਤ ਕਰਦਿਆਂ ਪੰਜਾਬੀ ਸਿਨੇਮੇ ਦਾ ਸਜਰਾ ਸ਼ਰੀਕ ਬਣ ਉਭਰਦਾ ਹੈ | ਉਥੇ ਘੋਲੀਏ ਵਾਲਾ ਅਮਰਦੀਪ ਸਿੰਘ ਗਿੱਲ 34 ਮਿੰਟ ਵਿਚ , ਗੁਆਚੀ ਭਾਸ਼ਾ, ਗੁਆਚਿਆਂ ਰਹਿਣ ਸਹਿਣ, ਗੁਆਚੇ ਪਿੰਡ ਜਾਣੀ ਕਹਿ ਲਉ ਗੁਆਚਿਆਂ ਪੰਜਾਬ ਵਿਖਾ ਜਾਂਦਾ ਹੈ | ਉਥੇ ਹੀ ਗੁਰਬਚਨ ਭੁੱਲਰ ਦੀ ਕਹਾਣੀ ਦੇ ਸੰਵਾਦ ਟਿੱਬਿਆਂ ਦੀ ਮਹਿਕ ਚੋਂ ਉਪਜਦੇ ਮਲਵਈ ਇਤਿਹਾਸ ,ਸੱਭਿਆਚਾਰ ਦਾ ਦਸਤਾਵੇਜ ਹੋ ਨਿਬੜਦੇ ਹਨ,ਮੇਰੇ ਕੋਲ ਹੁਣ ਆਪਣੇ ਬੇਟੇ ਨੂੰ ਉਸਦੇ ਨਾਨਕਿਆਂ ਆਪਣੇ ਪਿੰਡ ਤੇ ਨਾਨਕਿਆਂ ਦਾ ਇਤਿਹਾਸ ,ਭਾਸ਼ਾ, ਰਹਿਣ ਸਹਿਣ , ਮਨੌਤਾਂ , ਸਿਧਪੁਣਾ ਤੇ ਰੰਗੜਪੁਣਾ ਦਿਖਾਉਣ ਲਈ ਇਕ ਗਿਦੜਸਿੰਗੀ ਦੇ ਦਿਤੀ ਹੈ,ਜੋ ਕਦੇ ਵੀ ਮੇਰਾ ਡੰਗ ਹੀ ਨਹੀ ਸਾਰੇਗੀ ਬਲਕਿ ਹਰ ਬਾਰ ਇਕ ਨਵੀਂ ਚਰਚਾ ਨੂੰ ਅਗੇ ਤੋਰੇਗੀ | ਬਾਈ ਅਮਰਦੀਪ ਆਪਣੇ ਆਪ ਵਿਚ ਸਮੁੰਦਰ ਲਕੋਈ ਬੈਠਾ ਪਰ ਸਾਡੀ ਸਾਡੀ ਕਲਾ ਦੇ ਕਾਰੋਬਾਰੀਆਂ ਤੋਂ ਜੇ ਉਹ ਰਿੜਕ ਨਾਂ ਹੋਇਆ ਤਾਂ ਭਵਿਖ ਵਿਚ ਅਸੀਂ ਬਹੁਤ ਅਲੋਕਾਰੀ ਵਿਸ਼ਿਆ ਤੋਂ ਵਿਰਵੇ ਹੋ ਜਾਵਾਂਗੇ |  ਮੈਂ ਜਾਣਦਾ ਉਹ ਨਾਰੀਅਲ ਵਰਗਾ ਬੰਦਾ ਬਾਹਰੋਂ ਦੇਖਣ ਨੂੰ ਬੈੜਾ ਪਰ ਉਸਦੇ ਅੰਦਰ ਦੀ ਸੂਖਮਤਾ ਦੀ ਕੀਮਤ ਸਾਡੇ ਕੋਲੋ ਦਿਤੀ ਹੀ ਨਹੀ ਜਾ ਸਕਦੀ | " ਖੂਨ "ਨੂੰ ਮਿਲਣ ਵਾਲੇ ਦਰਸ਼ਕ ਬਾਈ ਅਮਰਦੀਪ ਦੇ ਹੌਂਸਲੇ ਨੂੰ ਖੰਭ ਲਾ ਸਕਦੇ ਨੇ ਤੇ ਇਹਨਾਂ ਖੰਭਾਂ ਨਾਲ ਉਹ ਸਾਇਬੇਰੀਆ ਦੇ ਪਰਵਾਸੀ ਪੰਛੀਆਂ ਤੋਂ ਵੀ ਔਖੇ ਪਰ ਸਫ਼ਲ ਸਫ਼ਰ ਤੇ ਨਿਕਲ ਸਕਦਾ ਹੈ | 
ਬੀਤੀ ਸ਼ਾਮ ਬਾਜੇਖਾਨੇ ਆਲੇ ਇੰਦੇ ਤੇ ਮਨੇ ਬਰਾੜ ਦੇ ਘਰ ਗਿਆ, ਜਾਣ ਸਾਰ ਕਹਿੰਦੇ ਬਾਈ ਆ ਉਹੀ ਫ਼ਿਲਮ ਲਗਦੀ ਹੈ, ਜਿਹੜੀ ਦੀ ਬਾਈ ਤੁਸੀਂ ਗੰਗਾ ਪਿੰਡ ਆਲੇ ਜਸਬੀਰ ਨਾਲ ਕਈ ਬਾਰ ਗੱਲ ਕੀਤੀ ਹੈ | ਅਜ ਈ ਯੂ ਟਿਊਬ ਤੇ ਆਈ ਹੈ,, ਗੁਰਬਿੰਦਰ ਬਰਾੜ ਨੇ ਸ਼ੇਅਰ ਕੀਤੀ ਹੈ | ਕਹਿੰਦੇ ਫ਼ਿਰ ਦੇਖ ਹੀ ਲੈਂਦੇ ਹਾਂ  | ਮਨੇ ਨੇ ਚਲਾ ਦਿਤੀ , ਇਕੋ ਸਾਹ ਬਿਨਾ ਅਵਾਜ਼ ਕੀਤੇ ਦੇਖੀ | ਇੰਦਾ ਬਰਾੜ ਕਹਿੰਦਾ ਬਾਈ … ਇਹੋ ਜਾ ਤਾਂ ਮੈਂ ਕਦੇ ਦੇਖਿਆ ਈ ਨਹੀ | ਇਸ ਫ਼ਿਲਮ ਚ' ਤਾਂ ਹਰ ਸੀਨ ਜਿਊਂਦਾ ਜਿਵੇਂ ਕੋਲ ਦੀ  ਲੰਘਦਾ ਹੋਵੇ |
             ਮੇਰਾ ਇੱਕੋ ਜੁਆਬ ਸੀ ਅਸਲ ਸਿਨੇਮਾ ਇਹੀ ਹੁੰਦਾ,ਉਸੇ ਸਮੇਂ ਇੰਦੇ ਤੇ ਮਨੇ ਨੇ ਬਠਿੰਡੇ ਕੋਟਕਪੂਰੇ ਆਲੇ ਆਪਣੇ ਸਾਰੇ ਲੁੰਗ ਲਾਣੇ ਨੂੰ ਵਟਸ ਐਪ ਲਿੰਕ ਭੇਜਕੇ ਫ਼ਿਲਮ ਦੇਖਣ ਤੇ ਦੇਖਕੇ ਦਸਣ ਦੀ ਹਿਦਾਇਤ ਜਾਰੀ ਕਰ ਦਿੱਤੀ,ਗੁਰਸੰਰਨ ਸਿੰਘ  ,ਕੁੱਲ ਸਿੱਧੂ  ਤੇ ਸੁੱਖੀ ਬੱਲ   ਦੇ ਪੇਜ਼ ਲਾਈਕ ਹੋਣ ਲਗ ਪਏ,ਕਿਉਕਿ ਹੁਣ ਉਹ ਵੀ ਉਹਨਾਂ ਦੇ ਹੀਰੋ ਹੀਰੋਇਨਾਂ ਦੀ ਲਿਸਟ ਵਿਚ ਆ ਚੁਕੇ ਸਨ | 
:: - ਤਰਨਦੀਪ  ਦਿਓਲ 

Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors