ਮਾਮਲਾ ਹਾਈਕੋਰਟ 'ਚ ਵਿਚਾਰ ਅਧੀਨ ,
ਚੇਲੇ ਸਾਧ ਹਾਲੇ ਵੀ ਸਮਾਧੀ 'ਚ ਜਿਉਂਦਾ ਹੋਣ ਦੀ ਗੱਲ 'ਤੇ ਬਜਿੱਦ
ਚੰਡੀਗੜ, 28 ਜਨਵਰੀ, (ਨੀਲ ਭਲਿੰਦਰ ਸਿੰਘ) ਡੇਰਾ 'ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ' ਦੇ ਮੁਖੀ ਅਤੇ ਨੂਰਮਹਿਲੀਏ ਸਾਧ ਆਸ਼ੂਤੋਸ਼ ਨੂੰ 'ਕਲੀਨਿਕਲੀ ਡੈੱਡ' ਐਲਾਨਿਆਂ ਅੱਜ ਪੂਰੇ ਦੋ ਸਾਲ ਹੋ ਗਏ ਹਨ. ਪਰ ਹਾਈਕੋਰਟ ਦੇ ਇਕਹਰੇ ਬੈਂਚ ਵਲੋਂ ਵੀ ਅੰਤਮ-ਸਸਕਾਰ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹੋਣ ਦੇ ਬਾਵਜੂਦ ਵੀ ਡੇਰੇ ਦੇ ਚੌਧਰੀ ਅਤੇ ਸਾਧ ਦੇ ਚੇਲੇ ਅੰਤਿਮ ਸੰਸਕਾਰ ਤੋਂ ਇਨਕਾਰੀ ਹੁੰਦੇ ਹੋਏ ਅਤੇ ਉਸ ਨੂੰ ਜੀਵਤ ਮੰਨਦੇ ਹੋਏ ਫਰੀਜ਼ਰ 'ਚ ਲਾਈ ਬੈਠੇ ਹਨ।
ਚੇਲੇ ਸਾਧ ਹਾਲੇ ਵੀ ਸਮਾਧੀ 'ਚ ਜਿਉਂਦਾ ਹੋਣ ਦੀ ਗੱਲ 'ਤੇ ਬਜਿੱਦ
ਚੇਲਿਆਂ ਦਾ ਮੰਨਣਾ ਹੈ ਕਿ ਆਸ਼ੂਤੋਸ਼ ਡੂੰਘੀ ਸਮਾਧੀ 'ਚ ਗਏ ਹੋਏ ਹਨ ਅਤੇ ਇਕ ਦਿਨ ਦੁਨੀਆ ਦਾ ਭਲਾ ਕਰਨ ਲਈ ਉਹ ਜ਼ਰੂਰ ਵਾਪਸ ਆਉਣਗੇ। ਅਹਿਮ ਗੱਲ ਕਿ ਅੱਜ ਦੇ ਦਿਨ (29 ਜਨਵਰੀ, 2014) ਤੜਕੇ ਸਵੇਰੇ ਜਦੋਂ ਆਸ਼ੁਤੋਸ਼ ਦੀ ਸਿਹਤ ਵਿਗੜੀ ਤਾਂ ਅਪੋਲੋ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਵੀ ਇੱਕ ਉਚ ਪਧਰੀ ਟੀਮ ਨੂਰਮਹਿਲ ਡੇਰੇ ਸੱਦੀ ਗਈ. ਇਹਨਾਂ ਡਾਕਟਰਾਂ ਦੇ ਬਿਆਨਾਂ ਦੇ ਅਧਾਰ ਉੱਤੇ ਹੀ ਫਰਵਰੀ 2014 ਦੇ ਪਹਿਲੇ ਹਫਤੇ ਜਲੰਧਰ ਦਿਹਾਤੀ ਦੇ ਨਕੋਦਰ ਤੋਂ ਡੀ. ਐਸ. ਪੀ. ਐਚ. ਪੀ. ਐਸ. ਪਰਮਾਰ (ਪੀ. ਪੀ. ਐਸ.) ਵੱਲੋਂ ਆਸ਼ੁਤੋਸ਼ ਦੀ ਮੌਤ ਦੀ ਪੁਸ਼ਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਹਲਫ਼ਨਾਮਾ ਦਾਇਰ ਕਰਕੇ ਗਈ. ਜਿਸ ਸਬੰਧੀ 'ਆਸ਼ੂਤੋਸ਼ ਦੀ ਮੌਤ ਦਾ ਦਾਅਵਾ' ਕਰਨ ਵਾਲੇ ਦੋ ਅਹਿਮ ਦਸਤਾਵੇਜ਼ ਵੀ ਪੇਸ਼ ਕੀਤੇ ਗਏ. ਇਨ•ਾਂ 'ਚੋਂ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵੱਲੋਂ 4 ਫ਼ਰਵਰੀ 2014 ਨੂੰ ਕਿਸੇ ਜਸਵਿੰਦਰ ਸਿੰਘ ਦੇ ਹਸਤਾਖ਼ਰਾਂ ਹੇਠ ਜਾਰੀ ਸਰਟੀਫਿਕੇਟ ਵਿਚ ਕਿਹਾ ਗਿਆ ਕਿ 29 ਜਨਵਰੀ 2014 ਨੂੰ ਸਵੇਰੇ ਕਰੀਬ 12:50 ਵਜੇ ਦਿਵਿਆ ਜੋਤੀ ਜਾਗ੍ਤੀ ਸੰਸਥਾਨ ਨੂਰਮਹਿਲ ਜਲੰਧਰ ਵਿਚ ਮਰੀਜ਼ ਲਈ ਡਾ: ਮੋਦਗਿੱਲ ਰਾਹੀਂ ਇਕ ਐਾਬੂਲੈਂਸ ਭੇਜੇ ਜਾਣ ਬਾਰੇ ਟੈਲੀਫ਼ੋਨ ਆਇਆ ਸੀ | ਇਸ ਤੋਂ ਕਰੀਬ 20 ਮਿੰਟ ਬਾਅਦ ਹੀ ਡਾ: ਮੋਦਗਿਲ ਦੇ ਨਾਲ ਹੀ ਇਕ ਟੀਮ ਨੂੰ ਐਾਬੂਲੈਂਸ ਲੈ ਕੇ ਡੇਰੇ ਵੱਲ ਰਵਾਨਾ ਕਰ ਦਿੱਤਾ ਗਿਆ | ਜਦੋਂ ਇਹ ਟੀਮ ਸੰਸਥਾਨ ਵਿਚ ਪਹੁੰਚੀ ਤਾਂ ਉਥੇ ਪਹਿਲਾਂ ਹੀ ਇਕ ਮੈਡੀਕਲ ਟੀਮ ਮੌਜੂਦ ਸੀ, ਜੋ ਕਿ 'ਬਚਾਅ ਕਾਰਜ' ਕਰ ਰਹੀ ਸੀ | ਇਸੇ ਦੌਰਾਨ ਕੁਝ ਸਮੇਂ ਬਾਅਦ ਉਨ•ਾਂ ਦੀ (ਸੰਸਥਾਨ ਵਾਲਿਆਂ ਦੀ) ਉਕਤ ਮੈਡੀਕਲ ਟੀਮ ਵੱਲੋਂ ਹੀ ਐਲਾਨ ਕਰ ਦਿੱਤਾ ਗਿਆ ਕਿ ਆਸ਼ੂਤੋਸ਼ ਹੁਣ ਨਹੀਂ ਰਹੇ ਤੇ ਅਪੋਲੋ ਹਸਪਤਾਲ ਵਾਲਿਆਂ ਦੀ ਟੀਮ ਇਸ ਮਰਗੋਂ ਵਾਪਸ ਆ ਗਈ | ਇਸ ਦੇ ਨਾਲ ਹੀ ਡੀ. ਐਸ. ਪੀ. ਨਕੋਦਰ ਦੇ ਇਸੇ ਹਲਫ਼ਨਾਮੇ ਦੇ ਨਾਲ ਨੱਥੀ ਕੀਤੇ ਸੰਸਥਾਨ ਦੇ ਆਈ ਕਲੀਨਿਕ ਨਕੋਦਰ ਰੋਡ ਨੂਰਮਹਿਲ ਦੇ ਇਕ ਅਹਿਮ ਦਸਤਾਵੇਜ਼ ਵਿਚ ਵੀ ਡਾ: ਅਸ਼ੋਕ (ਅੱਖਾਂ ਦਾ ਮਾਹਿਰ ਰਜਿਸਟ੍ਰੇਸ਼ਨ ਨੰਬਰ 24771-ਪੀ.ਐਮ.ਸੀ.) ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਨੂੰ 29 ਜਨਵਰੀ ਨੂੰ ਸਵੇਰੇ ਸਵਾ 12 ਵਜੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਅੰਦਰ ਹੀ ਸੰਸਥਾਨ ਮੁਖੀ ਆਸ਼ੂਤੋਸ਼ ਨੂੰ ਵੇਖਣ ਵਾਸਤੇ ਸੱਦਿਆ ਗਿਆ ਤੇ ਕੁਝ ਸਮੇਂ ਬਾਅਦ ਹੀ ਉਨ•ਾਂ ਨਾਲ ਡਾ: ਕਰਤਾਰ ਕੌਰ ਵੀ ਉਥੇ ਪਹੁੰਚ ਗਏ। ਸੰਸਥਾਨ ਮੁਖੀ ਆਸ਼ੂਤੋਸ਼ ਨੂੰ ਛਾਤੀ ਦੀ ਜ਼ਬਰਦਸਤ ਤਕਲੀਫ਼ ਹੋ ਰਹੀ ਸੀ। ਇਹ ਘਟਨਾ ਕਰੀਬ ਸਵੇਰੇ 12:10 ਦੀ ਹੈ। ਮੌਕੇ 'ਤੇ ਹੀ ਮੁੱਢਲਾ ਇਲਾਜ ਸ਼ੁਰੂ ਕਰਦਿਆਂ ਉਨ•ਾਂ ਨੂੰ ਮੁੜ ਹੋਸ਼ 'ਚ ਲਿਆਉਣ (ਸੀ.ਪੀ.ਆਰ.) ਦੀਆਂ ਭਰਪੂਰ ਕੋਸ਼ਿਸਾਂ ਕੀਤੀਆਂ ਗਈਆਂ। ਇਸੇ ਦੌਰਾਨ ਡਾ: ਪਰਮਿੰਦਰ ਕੌਰ ਮੋਦਗਿਲ ਸਣੇ ਅਪੋਲੋ ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਅਤੇ ਦਿਲ ਦੇ ਰੋਗਾਂ ਬਾਰੇ ਤਿਆਰ ਵਿਸ਼ੇਸ਼ ਐਂਬੂਲੈਂਸ ਵੀ ਪਹੁੰਚ ਗਈ। ਇਸੇ ਦੌਰਾਨ ਇਕ ਹੋਰ ਮਾਹਿਰ ਡਾਕਟਰ ਹਰਪਾਲ ਸਿੰਘ (ਰਜਿਸਟ੍ਰੇਸ਼ਨ ਨੰਬਰ ਪੀ.ਐਮ.ਸੀ. 32436) ਵੀ ਸਵੇਰੇ 2 ਵਜੇ ਦੇ ਕਰੀਬ 'ਬਚਾਅ ਕਾਰਜ' 'ਚ ਸ਼ਾਮਿਲ ਹੋ ਗਏ। ਮੌਕੇ 'ਤੇ ਪੁੱਜੇ ਸਮੂਹ ਡਾਕਟਰਾਂ ਸਣੇ ਅਪੋਲੋ ਹਸਪਤਾਲ ਦੀ ਟੀਮ ਦੇ ਮਾਹਿਰਾਂ ਵੱਲੋਂ ਵੀ ਆਸ਼ੂਤੋਸ਼ ਨੂੰ ਮੁੜ ਹੋਸ਼ 'ਚ ਲਿਆਉਣ ਦੀਆਂ ਡਾਕਟਰੀ ਇਲਾਜ ਰਾਹੀਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ 02:10 'ਤੇ ਆਸ਼ੂਤੋਸ਼ ਦੇ ਸਰੀਰ ਨੇ ਹਰਕਤ ਬੰਦ ਕਰ ਦਿੱਤੀ ਤੇ ਇਸੇ ਦੌਰਾਨ ਈ. ਸੀ. ਜੀ. ਸਣੇ ਵੱਖ-ਵੱਖ ਮੈਡੀਕਲ ਟੈਸਟਾਂ ਮਗਰੋਂ ਸਵੇਰੇ 02:15 'ਤੇ ਸਮੂਹ ਡਾਕਟਰਾਂ ਦੀ ਰਾਏ ਨਾਲ ਆਸ਼ੂਤੋਸ਼ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੂਜੇ ਦਸਤਾਵੇਜ਼ ਦੇ ਥੱਲੇ ਡਾ: ਕੁਲਵੰਤ ਕੌਰ, ਡਾ: ਹਰਪਾਲ ਸਿੰਘ ਅਤੇ ਡਾ: ਅਸ਼ੋਕ ਦੇ ਦਸਤਖਤ ਕੀਤੇ ਹੋਏ ਹਨ ਅਤੇ ਇਸ ਨੂੰ ਜਾਰੀ ਕਰਨ ਦੀ ਤਾਰੀਖ਼ 4 ਫ਼ਰਵਰੀ, 2014 ਅੰਕਿਤ ਹੈ ਅਤੇ ਉਕਤ ਆਈ ਕਲੀਨਿਕ ਦੇ ਦੋ ਮੋਬਾਈਲ ਨੰਬਰ ਅਤੇ ਇੱਕ ਲੈਂਡਲਾਈਨ ਫੈਕਸ ਨੰਬਰ ਤੋਂ ਇਲਾਵਾ ਡਾ: ਅਸ਼ੋਕ ਦਾ ਈਮੇਲ ਵੀ ਅੰਕਿਤ ਹੈ। ਡੀ. ਐਸ. ਪੀ. ਨਕੋਦਰ ਹਰਿੰਦਰਪਾਲ ਸਿੰਘ ਪਰਮਾਰ ਦੇ ਦਸਤਖ਼ਤਾਂ ਹੇਠ ਹਾਈਕੋਰਟ 'ਚ ਪੇਸ਼ ਕੀਤੇ ਇਸ ਹਲਫ਼ਨਾਮੇ ਵਿਚ ਪਰਮਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਤੋਂ ਆਏ ਲਿਖਤੀ ਨਿਰਦੇਸ਼ਾਂ ਤਹਿਤ ਉਹ ਖੁਦ ਐਸ. ਐਚ. ਓ. ਨੂਰਮਹਿਲ ਅਤੇ ਡਿਊਟੀ ਮੈਜਿਸਟ੍ਰੇਟ ਸਣੇ ਉਕਤ ਸੰਸਥਾਨ ਦਾ ਦੌਰਾ ਕਰਨ ਗਏ ਸਨ, ਜਿਸ ਦੌਰਾਨ ਉਨ•ਾਂ ਨੂੰ ਡਾ: ਹਰਪਾਲ ਸਿੰਘ ਨੱਢਾ (ਐਮ. ਡੀ.), ਡਾ: ਕਰਤਾਰ ਕੌਰ (ਐਮ.ਬੀ.ਬੀ.ਐਸ.) ਅਤੇ ਡਾ: ਅਸ਼ੋਕ (ਐਮ.ਬੀ.ਬੀ.ਐਸ.) ਵੱਲੋਂ ਤਿਆਰ ਕੀਤੀ ਇੱਕ ਮੈਡੀਕਲ ਰਿਪੋਰਟ ਸੌਂਪੀ ਗਈ, ਜਿਸ ਮੁਤਾਬਿਕ ਇਨ•ਾਂ ਨੇ ਆਸ਼ੂਤੋਸ਼ ਨੂੰ 29 ਜਨਵਰੀ ਦੀ ਸਵੇਰ ਨੂੰ 'ਅਟੈਂਡ' ਕੀਤਾ ਸੀ ਤੇ ਮੈਡੀਕਲ ਰਿਪੋਰਟ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਆਸ਼ੂਤੋਸ਼ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਡੀ. ਐਸ. ਪੀ ਪਰਮਾਰ ਨੇ ਆਪਣੇ ਇਸ ਹਲਫ਼ਨਾਮੇ ਵਿਚ ਆਸ਼ੂਤੋਸ਼ ਨੂੰ ਡੇਰੇ ਦੇ ਕੁਝ ਖ਼ਾਸ ਪ੍ਰਬੰਧਕਾਂ ਵੱਲੋਂ ਗ਼ੈਰ ਕਾਨੂੰਨੀ ਤੌਰ 'ਤੇ ਬੰਧਕ ਬਣਾਏ ਜਾਣ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ ਹੋਇਆ ਹੈ।
ਹਾਈਕੋਰਟ 'ਚ ਕੇਸ ਦੀ ਸਥਿਤੀ
ਇਕਹਰੇ ਬੈਂਚ ਵਲੋਂ ਇਕ ਦਸੰਬਰ, 2014 ਨੂੰ ਪੰਜਾਬ ਸਰਕਾਰ ਨੂੰ 15 ਦਿਨਾਂ ਦੇ ਵਿਚ-ਵਿਚ ਆਸ਼ੂਤੋਸ਼ ਦਾ ਅੰਤਿਮ ਸੰਸਕਾਰ ਕਰਨ ਲਈ ਕਿਹਾ ਗਿਆ ਸੀ, ਹਾਲਾਂਕਿ 15 ਦਸੰਬਰ ਨੂੰ ਇਸ ਹਾਈਕੋਰਟ ਦੇ ਹੀ ਡਿਵੀਜ਼ਨ ਬੈਂਚ ਨੇ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ। ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਸਾਲਿਸਟਰ ਜਨਰਲ ਰਣਜੀਤ ਕੁਮਾਰ ਨੇ ਹਾਈਕੋਰਟ 'ਚ ਕਿਹਾ ਸੀ ਕਿ ਸਰਕਾਰ ਆਸ਼ੂਤੋਸ਼ ਮਹਾਰਾਜ ਦੇ ਸਮਾਧੀ 'ਚ ਹੋਣ ਦੀ ਮਾਨਤਾ ਦਾ ਸਨਮਾਨ ਕਰਨ ਲਈ ਵਚਨਬੱਧ ਹੈ ਅਤੇ ਅਜਿਹਾ ਨਾ ਕਰਨ 'ਤੇ ਹਾਲਾਤ ਵਿਗੜ ਸਕਦੇ ਹਨ। ਪਿਛਲੀ 29 ਸਤੰਬਰ ਨੂੰ ਡਵੀਜ਼ਨ ਬੈਂਚ ਨੇ ਕਿਹਾ ਸੀ ਕਿ ਅਦਾਲਤ ਇਸ ਤਰ•ਾਂ ਦੇ ਧਾਰਮਿਕ ਮਾਮਲਿਆਂ 'ਤੇ ਫੈਸਲਾ ਨਹੀਂ ਕਰ ਸਕਦੀ। ਉਨ•ਾਂ ਨੇ ਡੇਰੇ 'ਤੇ ਹੀ ਬਾਬੇ ਦੇ ਅੰਤਿਮ ਸੰਸਕਾਰ ਦਾ ਫੈਸਲਾ ਛੱਡਿਆ ਸੀ। ਇਸ ਬਾਰੇ 'ਚ ਡੇਰੇ ਨੇ ਅਦਾਲਤ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਇਸ ਮਾਮਲੇ ਸੰਬੰਧੀ ਹੁਣ ਅਗਲੀ ਸੁਣਵਾਈ ਆਉਂਦੀ 24 ਫਰਵਰੀ ਨੂੰ ਹੋਵੇਗੀ। ਦੂਜੇ ਪਾਸੇ ਬਾਬੇ ਦਾ ਪੁੱਤਰ ਅਤੇ ਅਸਲ ਕਨੂੰਨੀ ਵਾਰਿਸ ਹੋਣ ਦਾ ਦਾਅਵਾ ਕਰ ਰਹੇ ਬਿਹਾਰ ਨਿਵਾਸੀ ਦਲੀਪ ਕੁਮਾਰ ਝਾਅ ਵਲੋਂ ਵੀ ਆਪਣਾ ਡੀ.ਐਨ.ਏ. ਟੈਸਟ ਕਰਨਵਾਉਨ ਹਿਤ ਅਰਜੀ ਦਿੱਤੀ ਹੋਈ ਹੈ.
Blogger Comment