ਪੁਰਤਗਾਲ 'ਚ ਪਰਮਜੀਤ ਸਿੰਘ ਪੰਮਾ ਨੂੰ ਲੈਣ ਗਏ ਪੰਜਾਬ ਪੁਲਿਸ ਦੇ ਅਫ਼ਸਰਾਂ ਿਖ਼ਲਾਫ਼ ਅਪਰਾਧਿਕ ਸ਼ਿਕਾਇਤ ਦਾਇਰ kiwipunjab - Friday, January 29, 2016 LONDON PUNJABI , PARAMJIT PAMMA , ਪਰਮਜੀਤ ਸਿੰਘ ਪੰਮਾ Edit ਲੰਡਨ, 29 ਜਨਵਰੀ / ਖਾਲਿਸਤਾਨੀ ਕਾਰਕੁੰਨ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲੈਣ ਲਈ ਲਿਸਬਨ ਗਏ ਪੰਜਾਬ ਪੁਲਿਸ ਦੇ ਅਫ਼ਸਰਾਂ ਿਖ਼ਲਾਫ਼ ਤਸ਼ੱਦਦ ਤੇ ਕਤਲ ਦੇ ਕਥਿਤ ਦੋਸ਼ਾਂ ਤਹਿਤ ਪੁਰਤਗਾਲੀ ਅਟਾਰਨੀ ਜਨਰਲ ਕੋਲ ਅਪਰਾਧਕ ਸ਼ਿਕਾਇਤ ਦਾਇਰ ਕੀਤੀ ਗਈ ਹੈ | ਪੰਜਾਬ ਤੋਂ ਗਏ ਪੁਲਿਸ ਅਫ਼ਸਰ ਡੀ.ਆਈ.ਜੀ. ਬਲਕਾਰ ਸਿੰਘ ਸਿੱਧੂ, ਐਸ.ਪੀ. ਅਸ਼ੀਸ਼ ਕਪੂਰ ਤੇ ਡੀ.ਐਸ.ਪੀ. ਰਾਜਿੰਦਰ ਸਿੰਘ ਸੋਹਲ ਿਖ਼ਲਾਫ਼ ਇਹ ਸ਼ਿਕਾਇਤ ਕਾਨੂੰਨ ਦੀ ਧਾਰਾ 31ਕੇ2004 ਤੇ 59ਕੇ2007 ਤਹਿਤ ਦਾਇਰ ਕੀਤੀ ਗਈ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਵਾਲੇ ਅਪਰਾਧਾਂ 'ਤੇ ਵਿਸ਼ਵ ਵਿਆਪੀ ਨਿਆਂ ਖੇਤਰ ਮੁਹੱਈਆ ਕਰਵਾਉਂਦੀ ਹੈ ਕਿ ਅਪਰਾਧ ਕਰਨ ਵਾਲਾ ਪੁਰਤਗਾਲ 'ਚ ਹੋਵੇ ਬੇਸ਼ਕ ਅਪਰਾਧ ਕਿਸੇ ਹੋਰ ਦੇਸ਼ 'ਚ ਕੀਤਾ ਹੋਵੇ | ਭਾਰਤੀ ਪੁਲਿਸ ਅਫ਼ਸਰਾਂ ਦੀ ਇਹਤਿਆਤੀ ਹਿਰਾਸਤ ਦੀ ਮੰਗ ਕਰਦਿਆਂ 28 ਜਨਵਰੀ ਨੂੰ ਦਾਇਰ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਪਰਾਧਾਂ ਲਈ ਦੋਸ਼ੀਆਂ ਿਖ਼ਲਾਫ਼ ਦੋਸ਼ ਲਾਏ ਗਏ ਹਨ, ਉਸ 'ਚ 12 ਤੋਂ 25 ਸਾਲ ਦੀ ਜੇਲ੍ਹ ਹੁੰਦੀ ਹੈ ਤੇ ਉਕਤ ਦੋਸ਼ੀ ਇਸ ਵੇਲੇ ਪੁਰਤਗਾਲ ਵਿਚ ਹਨ, ਜਿਸ ਲਈ ਫੌਰੀ ਕਾਰਵਾਈ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਪੰਮਾ ਦੀ ਪੈਰਵਾਈ ਲਈ ਲਿਸਬਨ 'ਚ ਡਟੇ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੀ.ਪੀ.ਸੀ. ਦੀਆਂ ਧਾਰਾਵਾਂ 262, 277 ਤੇ 283 ਤਹਿਤ ਪੁਰਤਗਾਲੀ ਪਬਲਿਕ ਪ੍ਰੋਸੀਕਿਊਟਰ ਉਨ੍ਹਾਂ ਸਾਰੇ ਅਪਰਾਧਾਂ ਦੀ ਜਾਂਚ ਤੇ ਮੁਕੱਦਮਾ ਚਲਾਉਣ ਲਈ ਪਾਬੰਦ ਹੈ, ਜੋ ਉਸ ਦੇ ਧਿਆਨ 'ਚ ਲਿਆਏ ਜਾਂਦੇ ਹਨ ਜਦੋਂ ਚੋਖੇ ਸਬੂਤ ਹੋਣ ਕਿ ਦੋਸ਼ੀ ਇਸ ਵੇਲੇ ਪੁਰਤਗਾਲ 'ਚ ਹੈ ਅਤੇ ਉਸ ਦੀ ਪਛਾਣ ਕੀਤੀ ਜਾ ਸਕਦੀ ਹੈ | ਸ਼ਿਕਾਇਤ ਦੇ ਸਮਰਥਨ 'ਚ ਪੇਸ਼ ਕੀਤੇ ਗਏ ਸਬੂਤਾਂ ਵਿਚ ਡੀ.ਆਈ.ਜੀ. ਸਿੱਧੂ ਖਿਲਾਫ ਸੀ.ਬੀ.ਆਈ. ਦੀ ਚਾਰਜਸ਼ੀਟ, 2013 'ਚ ਡੀ.ਐਸ.ਪੀ. ਸੋਹਲ ਿਖ਼ਲਾਫ਼ ਟ੍ਰਾਇਲ ਕੋਰਟ ਦਾ ਫ਼ੈਸਲਾ ਤੇ ਐਸ.ਪੀ. ਕਪੂਰ ਿਖ਼ਲਾਫ਼ ਤਸ਼ੱਦਦ ਪੀੜਤ ਦਾ ਹਲਫਨਾਮਾ ਸ਼ਾਮਿਲ ਕੀਤਾ ਗਿਆ ਹੈ | ਪੁਰਤਗਾਲ ਦੇ ਅਪਰਾਧ ਮਾਮਲਿਆਂ ਦੇ ਵਕੀਲ ਮੈਨੁਅਲ ਲੁਇਸ ਫਰੇਰਾ ਨੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਤਾਲਮੇਲ ਨਾਲ ਤਸ਼ੱਦਦ ਪੀੜ੍ਹਤ ਪਰਮਜੀਤ ਸਿੰਘ ਪੰਮਾ ਦੀ ਤਰਫੋਂ ਇਹ ਸ਼ਿਕਾਇਤ ਦਾਇਰ ਕੀਤੀ ਗਈ ਹੈ | Share on Facebook Share on Twitter Share on Google Plus About kiwipunjab ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ . RELATED POSTS
Blogger Comment