ਲੰਡਨ, 29 ਜਨਵਰੀ /- ਲੰਡਨ ਦੇ ਇਲਾਕੇ ਹੇਜ ਵਿੱਚ ਇਕ ਪੰਜਾਬੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ 27 ਜਨਵਰੀ ਨੂੰ ਵਾਪਰੀ ਸੀ ਜਿਸ ਦੀ ਪੁਸ਼ਟੀ ਹੁਣ ਹੋਈ ਹੈ। ਅਕਸਬ੍ਰਿਜ ਵਾਸੀ 44 ਸਾਲਾ ਹਰਜੀਤ ਸਿੰਘ ਦੁਲੇਅ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ 20 ਤੋਂ 40 ਸਾਲਾ ਉਮਰ ਦੇ 5 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਨੂੰ ਪੱਛਮੀ ਲੰਡਨ ਦੇ ਵੱਖ-ਵੱਖ ਥਾਣਿਆਂ 'ਚ ਰੱਖ ਕੇ ਕਤਲ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਾਮ ਸਮੇਂ ਹਰਜੀਤ ਸਿੰਘ ਦੂਲੇ ਟੈਨਿਸ ਮੈਦਾਨ ਰੋਜਡੇਲ ਪਾਰਕ ਕੋਲ ਜ਼ਖਮੀ ਹਾਲਤ 'ਚ ਮਿਲਿਆ ਸੀ। ਪੁਲਿਸ ਵੱਲੋਂ ਤੁਰੰਤ ਉਸ ਨੂੰ ਸੈਂਟਰਲ ਲੰਡਨ ਹਸਪਤਾਲ ਲਿਜਾਇਆ ਗਿਆ ਸੀ ਪਰ ਸਾਢੇ 8 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੇਸ਼ੱਕ ਪੁਲਿਸ ਨੇ ਇਸ ਕਤਲ ਕੇਸ ਸਬੰਧੀ ਗ੍ਰਿਫਤਾਰੀਆਂ ਕੀਤੀਆਂ ਹਨ ਪਰ ਮਾਮਲੇ ਦੀ ਤਹਿ ਤੱਕ ਜਾਣ ਲਈ ਹਰਜੀਤ ਸਿੰਘ ਦੂਲੇ ਦੀ ਤਸਵੀਰ ਜਾਰੀ ਕੀਤੀ ਗਈ ਹੈ ਤਾਂ ਜੋ ਸਥਾਨਕ ਵਾਸੀ ਉਸ ਦੀ ਤਸਵੀਰ ਦੇਖ ਕੇ ਉਸ ਦੇ ਕਤਲ ਬਾਰੇ ਕੋਈ ਅਹਿਮ ਸੁਰਾਗ ਪੁਲਿਸ ਨੂੰ ਦੇ ਸਕਣ।
Breaking News
Loading...
Blogger Comment