Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਮੈਲਬੌਰਨ 'ਚ ਭਾਰੀ ਬਾਰਿਸ਼, ਕਈ ਥਾਵਾਂ 'ਤੇ ਹੜ੍ਹਾਂ ਵਰਗੀ ਸਥਿਤੀ


ਮੈਲਬੌਰਨ, 29 ਜਨਵਰੀ (ਸਰਤਾਜ ਸਿੰਘ ਧੌਲ)-ਪੈ ਰਹੀ ਲਗਾਤਾਰ ਗਰਮੀ ਤੋਂ ਇਥੋਂ ਦੇ ਨਿਵਾਸੀਆਂ ਨੂੰ ਉਸ ਸਮੇਂ ਰਾਹਤ ਮਿਲੀ ਜਦੋਂ ਬੀਤੀ ਰਾਤ ਰੁਕ-ਰੁਕ ਬਾਰਿਸ਼ ਹੁੰਦੀ ਰਹੀ ਅਤੇ ਕਈ ਥਾਵਾਂ 'ਤੇ ਹੜ੍ਹਾਂ ਵਰਗੀ ਸਥਿਤੀ ਬਣ ਗਈ | ਕਈ ਸੜਕਾਂ 'ਤੇ ਪਾਣੀ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ | 20 ਮਿਲੀਮੀਟਰ ਤੋਂ 40 ਮਿਲੀਮੀਟਰ ਤੱਕ ਵਰਖਾ ਹੋਈ | ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 24 ਘੰਟਿਆਂ 'ਚ ਗਰਜ-ਚਮਕ ਨਾਲ ਹੋਰ ਬਰਸਾਤ ਹੋਵੇਗੀ | ਕਈ ਥਾਵਾਂ 'ਤੇ ਤੇਜ਼ ਹਨੇਰੀ ਨਾਲ ਵਰਖਾ ਆਉਣ ਦੀ ਸੰਭਾਵਨਾ ਹੈ | ਬਰਾਈਟਨ ਖੇਤਰ 'ਚ ਜੋ ਕਿ ਸਮੁੰਦਰ ਦੇ ਕੰਢੇ 'ਤੇ ਹੈ, ਤੇਜ਼ ਮੀਂਹ ਪੈਣ ਕਰਕੇ ਹੜ੍ਹਾਂ ਵਰਗੀ ਸਥਿਤੀ ਬਣ ਗਈ ਸੀ | ਤਾਪਮਾਨ ਕਾਫੀ ਗਰਮ ਤੋਂ ਠੰਢਾ ਹੋ ਗਿਆ, ਜਿਸ ਨਾਲ ਲੋਕਾਂ ਨੇ ਬਾਰਿਸ਼ ਦਾ ਆਨੰਦ ਮਾਣਿਆ | ਕਈ ਤਰ੍ਹਾਂ ਦੇ ਅੰਦਰ ਪਾਣੀ ਦਾਖ਼ਲ ਹੋ ਗਿਆ | ਐਮਰਜੈਂਸੀ ਸਰਵਿਸਿਜ਼ ਨੇ ਲੋਕਾਂ ਦੀ ਮਦਦ ਕੀਤੀ | ਆਉਣ ਵਾਲੇ ਅਗਲੇ ਹਫ਼ਤੇ ਵੀ ਮੌਸਮ ਠੰਢਾ ਹੀ ਰਹੇਗਾ | 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors