ਗੁਰਦਾਸਪੁਰ : ਵਿਧਾਨ ਸਭਾ ਚੋਣਾਂ 'ਚ ਯੂਥ ਵਰਗ ਦੀ ਵੋਟ ਹਾਸਲ ਕਰਨ ਦੇ ਮਹੱਤਵ ਨਾਲ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਤੋਂ ਯੂਥ ਇੰਟਰੈਕਸ਼ਨ ਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਕੈਪਟਨ ਨੇ ਨੌਜਵਾਨਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਕੈਪਟਨ ਨੇ ਇਸ ਸਮਾਗਮ 'ਤੇ ਤਸੱਲੀ ਜਤਾਉਂਦਿਆਂ ਕਿਹਾ ਕਿ ਉਹ ਨੌਜਵਾਨਾਂ ਵਲੋਂ ਮਿਲੇ ਸੁਝਾਅ ਨੂੰ ਮੈਨੀਫੈਸਟੋ 'ਚ ਸ਼ਾਮਲ ਕਰਨਗੇ।
ਪੰਜਾਬ ਦੇ ਨੌਜਵਾਨ ਵਰਗ ਦੀ ਆਮ ਆਦਮੀ ਪਾਰਟੀ 'ਚ ਵੱਧਦੀ ਸ਼ਮੂਲੀਅਤ ਨੂੰ ਲੈ ਕੇ ਕੈਪਟਨ ਵਲੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਕਿੰਨਾ ਕੁ ਸਫਲ ਸਾਬਤ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Blogger Comment