ਕੁੰਡੀਆਂ ਦੇ ਸਿੰਘ ਫਸਗੇ, ਕੋਈ ਨਿਤਰੂ ਵੜੇਵੇਂ.....
*ਪੰਜਾਬ ਚ ਆਮ ਆਦਮੀ ਪਾਰਟੀ ਤੋਂ ਬਾਗੀ ਹੋਇਆ ਸਵਰਾਜ ਅਭਿਆਨ ਧੜਾ ਲੜੂ ਚੋਣ
ਚੰਡੀਗੜ੍ਹ 19 ਜਨਵਰੀ (ਜਤਿੰਦਰ ਸੱਭਰਵਾਲ): ਪੰਜਾਬ ਚ ਆਮ ਆਦਮੀ ਪਾਰਟੀ ਤੋਂ ਬਾਗੀ ਹੋਇਆ ਸਵਰਾਜ ਅਭਿਆਨ ਧੜਾ ਨਵੀਂ ਪਾਰਟੀ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੇਗਾ ਤੇ ਇਸ ਦਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਸਵਰਾਜ ਅਭਿਆਨ ਦੇ ਸੀਨੀਅਰ ਲੀਡਰ ਨੇ ਕਿਹਾ ਹੈ, ਅਸੀਂ ਜਲਦੀ ਹੀ ਨਵੀਂ ਪਾਰਟੀ ਬਣਾਂਵਾਂਗੇ ਤੇ ਪੰਜਾਬ ਚ ਚੋਣ ਲੜਨ ਬਾਰੇ ਗੰਭੀਰ ਹਾਂ।
ਦੱਸਣਯੋਗ ਹੈ ਕਿ ਇਸ ਮੌਕੇ ਯੋਗੇਂਦਰ ਯਾਦਵ ਹੋਰਾਂ ਦੇ ਸਵਰਾਜ ਅਭਿਆਨ ਨੇ ਖਡੂਰ ਸਾਹਿਬ ਜ਼ਿਮਨੀ ਚੋਣ ਲਈ ਭਾਈ ਬਲਦੀਪ ਸਿੰਘ ਨੂੰ ਹਮਾਇਤ ਦਿੱਤੀ ਹੈ। ਇਸ ਚੋਣ ਚ ਆਪ ਦੇ ਸਾਬਕਾ ਕਨਵੀਨਰ ਸੁਮੇਲ ਸਿੰਘ ਸਿੱਧੂ ਵੀ ਚੋਣ ਲੜ ਰਹੇ ਹਨ।
ਦਰਅਸਲ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਨ ਤੇ ਉਨ੍ਹਾਂ ਦੇ ਹੋਰ ਕਈ ਹਮਾਇਤੀਆਂ ਨੂੰ ਆਦਮੀ ਪਾਰਟੀ ਨੇ ਬੁਰੇ ਤਰੀਕੇ ਨਾਲ ਪਾਰਟੀ ਚੋਂ ਕੱਢਿਆ ਸੀ ਜਿਸ ਤੋਂ ਬਾਅਦ ਉਹ ਲਗਤਾਰ ਆਪ ਦਾ ਬਦਲ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਹੁਣ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਜ਼ਰੀਏ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਮੂਡ ਚ ਹਨ ਤਾਂ ਕਿ ਪੰਜਾਬ ਚ ਆਪ ਨੂੰ ਵੱਡਾ ਝਟਕਾ ਦਿੱਤਾ ਜਾ ਸਕੇ।
Blogger Comment