Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਪਰ ਆਖਰੀ ਅਲਵਿਦਾ ਤੈਨੂੰ ਜਾਣ ਵਾਲਿਆ : ਕਰਨ ਬਰਾੜ ਹਰੀਕੇ ਕਲਾਂ



ਮਾਲਕ ਉਨ੍ਹਾਂ ਨੂੰ ਵੀ ਸੋਝੀ ਦੇਵੇ ਜੋ ਤੇਰੇ ਸੱਥਰ ਤੇ ਵੀ ਲੜੀ ਜਾਂਦੇ ਆ...


 ਤੂੰ ਕਿਸੇ ਨੂੰ ਚੇਤੇ ਆਵੇ ਜਾਂ ਨਾ ਆਵੇ ਇਹ ਤੇਰੀ ਮਰਜ਼ੀ, ਅਸੀਂ ਤੈਨੂੰ ਯਾਦ ਰੱਖਣਾ ਜਾਂ ਨਹੀਂ ਇਹ ਸਾਡੀ ਸੋਚ ਸਾਡੇ ਪਿਆਰ ਤੇ ਨਿਰਭਰ ਆ, ਹਾਂ ਜੇ ਯਾਦ ਰੱਖਾਂਗੇ ਤਾਂ ਵੀ ਇਕ ਦਿਨ ਦੇਰ ਸਵੇਰ ਭੁੱਲ ਹੀ ਜਾਵਾਂਗੇ ਅਖੀਰ ਕਿੰਨਾ ਕੁ ਵਕਤ ਇਕ ਦਿਨ ਇਕ ਮਹੀਨਾ ਇਕ ਸਾਲ ਫਿਰ ਵੇਖ ਲਈ ਕੋਈ ਮਿੱਤਰ ਪਿਆਰਾ ਤੈਨੂੰ ਇਉਂ ਯਾਦ ਕਰੂ... ਯਾਰ ਅਲੀਸ਼ੇਰ ਗਏ ਨੂੰ ਅੱਜ ਸਾਲ ਹੋ ਵੀ ਗਿਆ ਵੇਖ ਲੈ ਪਤਾ ਹੀ ਨੀ ਲੱਗਿਆ" ਪਰ ਉਸ ਵੇਲੇ ਵੀ ਸਾਰੀ ਦੁਨੀਆਂ ਤੇ ਦੋ ਚਾਰ ਰੂਹਾਂ ਉਹ ਵੀ ਹੋਣਗੀਆਂ ਜਿਨ੍ਹਾਂ ਨੂੰ ਤੂੰ ਹਰ ਰੋਜ ਤੇ ਪਲ ਪਲ ਚੇਤੇ ਆਵੇਗਾ ਉਹ ਤੇਰੇ ਮਾਂ ਬਾਪ ਹੋਣਗੇ ਤੇਰੇ ਭੈਣ ਭਾਈ ਹੋਣਗੇ ਤੇਰੇ ਆਵਦੇ ਹੋਣਗੇ।
ਲੈ ਦੋਸਤਾ ਅੱਜ ਫਿਰ ਤੂੰ ਆਪਣੀ ਉਸੇ ਜਗਾ ਤੇ ਪਹੁੰਚ ਗਿਆਂ ਜਿੱਥੋਂ ਤੂੰ ਸ਼ੁਰੂ ਕੀਤਾ ਸੀ ਜਿੱਥੇ ਤੂੰ ਖੇਡਣਾ ਸਿੱਖਿਆ ਤੁਰਨਾ ਸਿੱਖਿਆ ਜਿੱਥੇ ਤੂੰ ਜ਼ਿੰਦਗੀ ਦੇ ਪਹਿਲੇ ਸਾਲ ਗੁਜ਼ਾਰੇ। ਕਹਿੰਦੇ ਆ ਕਿ ਆਪਣੀ ਮਿੱਟੀ ਹੁੰਦੀ ਹੈ ਨਾ ਜਿਹੜੀ ਉਹ ਇਨਸਾਨ ਨੂੰ ਅਖੀਰ ਤੱਕ ਉਡੀਕਦੀ ਰਹਿੰਦੀ ਆ ਪਿੰਡ ਉਡੀਕਦਾ ਰਹਿੰਦਾ, ਤੇ ਸੱਚੀ ਭਾਵੇਂ ਜਿੰਨੀ ਕੁ ਵੀ ਤੇਰੀ ਦੇਹ ਬਚੀ ਸੀ ਉਹ ਤੇਰੇ ਪਿੰਡ ਦੀ ਮਿੱਟੀ 'ਚ ਮਿਲ ਗਈ ਐ ਅੱਜ ਤੂੰ ਉਸੇ ਮਿੱਟੀ ਵਿਚ ਰਲ ਗਿਆ ਜਿੱਥੋਂ ਤੂੰ ਚੱਲਿਆ ਸੀ। ਭਾਵੇਂ ਸਾਡੇ ਹੱਥ ਵੱਸ ਹੈਨੀ ਕੁਝ ਵੀ ਇਹ ਸਭ ਕੁਝ ਕੁਦਰਤ ਨੇ ਤੈਅ ਕਰਨਾ ਹੁੰਦਾ ਕਿ ਸਾਡੇ ਨਾਲ ਕੀ ਹੋਣਾ, ਲਿਖਤਕਾਰ ਪਹਿਲਾਂ ਹੀ ਸਭ ਕੁਝ ਲਿਖੀ ਬੈਠਾ ਹੁੰਦਾ। ਭਾਵੇਂ ਸਭ ਨੇ ਜਾਣਾ ਕਿਸੇ ਨੇ ਇੱਥੇ ਬੈਠੇ ਨੀ ਰਹਿਣਾ ਪਰ ਇਕ ਗਿਲਾ ਪ੍ਰਮਾਤਮਾ ਤੇ ਜ਼ਰੂਰ ਹੈ ਕਿ ਉਹ ਤੈਨੂੰ ਐਡੀ ਭੈੜੀ ਮੌਤ ਨਾ ਦਿੰਦਾ, ਜਾਣ ਵੇਲੇ ਤੂੰ ਐਨਾ ਔਖਾ ਨਾ ਹੁੰਦਾ ਕੰਮ-ਸੇ-ਕੰਮ ਜਾਂਦੀ ਵਾਰ ਆਪਣੀ ਮਾਂ ਨੂੰ ਮਿਲ ਲੈਂਦਾ ਉਸ ਦੇ ਕੋਲ ਪੂਰਾ ਹੋ ਜਾਂਦਾ ਉਹ ਤੈਨੂੰ ਜਾਂਦੇ ਨੂੰ ਵੇਖ ਲੈਂਦੀ ਮਾਂ ਬਾਪ ਨੂੰ ਫਿਰ ਵੀ ਸਬਰ ਆ ਜਾਂਦਾ ਪਰ...!
ਚੱਲ ਅਲਵਿਦਾ ਦੋਸਤਾ ਅੱਜ ਤੇਰੀ ਦੇਹ ਵੀ ਖ਼ਾਕ ਹੋ ਗਈ ਭਾਵੇਂ ਘਾਟਾਂ ਤਾਂ ਹਰ ਇਨਸਾਨ ਵਿਚ ਹੀ ਹੁੰਦੀਆਂ ਪਰ ਜਿਨ੍ਹਾਂ ਵੀ ਸਮਾਂ ਤੈਨੂੰ ਪ੍ਰਮਾਤਮਾ ਨੇ ਦਿੱਤਾ ਤੂੰ ਹੱਸ ਖੇਡ ਕੱਟ ਲਿਆ ਜੱਸ ਖਟ ਕੇ ਗਿਆਂ। ਦੱਸਿਆਂ ਤਾਂ ਹੈ ਅਸੀਂ ਤਾਂ ਕਦੇ ਨਾ ਕਦੇ ਤੈਨੂੰ ਭੁੱਲ ਜਾਵਾਂਗੇ ਜਿਵੇਂ ਅਕਸਰ ਭੁੱਲ ਜਾਂਦੇ ਹਾਂ ਇਹ ਦਸਤੂਰ ਵੀ ਹੈ ਦੁਨੀਆਂ ਦਾ ਇਹ ਪਿੱਛੇ ਖੜ ਗਏ ਨੂੰ ਨਹੀ ਉਡੀਕਦੀ, ਭਾਵੇਂ ਤੇਰੇ ਮਾਂ ਬਾਪ ਵੀ ਉਸੇ ਦਸਤੂਰ ਦੇ ਬੱਝੇ ਆ ਪਰ ਕਦੇ ਮਾਂ ਬਾਪ ਨੂੰ ਵੀ ਘਾਟੇ ਪੂਰੇ ਹੋਏ ਆ ਬੱਚਿਆਂ ਦੇ ਭਲਾਂ, ਕਹਿੰਦੇ ਆ ਬਾਪ ਨੂੰ ਸਭ ਤੋਂ ਵੱਧ ਦੁੱਖ ਤੇ ਭਾਰ ਉਦੋਂ ਲੱਗਦਾ ਜਦੋਂ ਉਹ ਆਪਣੇ ਜਵਾਨ ਪੁੱਤ ਦੀ ਲਾਸ਼ ਮੋਢਿਆਂ ਤੇ ਚੱਕਦਾ, ਮਾਂਵਾਂ ਉਦੋਂ ਅੰਨ੍ਹੀਆਂ ਹੁੰਦੀਆਂ ਜਦੋਂ ਪੁੱਤ ਦੀ ਬਰਾਤ ਤੋਰਨ ਵੇਲੇ ਘਰੋਂ ਉਸਦੀ ਅਰਥੀ ਤੁਰਦੀ ਆ। 
ਤੇਰੀ ਮੌਤ ਤੇ ਲਿਖਣਾ ਨੀ ਸੀ ਲਿਖਦੇ ਚੰਗੇ ਨੀ ਲੱਗਦੇ ਪਰ ਆਖ਼ਰੀ ਅਲਵਿਦਾ ਤੈਨੂੰ ਜਾਣ ਆਲਿਆ, ਜਿੱਥੇ ਵੀ ਹੋਵੇ ਪ੍ਰਮਾਤਮਾ ਤੈਨੂੰ ਆਪਣੇ ਕੋਲ ਰੱਖੇ, ਤੇਰੀ ਰੂਹ ਨੂੰ ਸ਼ਾਂਤੀ ਮਿਲੇ ਤੇਰੇ ਘਰਦਿਆਂ ਨੂੰ ਤੇਰਾ ਘਾਟਾ ਸਹਿਣ ਦਾ ਬਲ ਬਖ਼ਸ਼ੇ ਵਹਿਗੂਰੁ। 
ਮਾਲਕ ਉਨ੍ਹਾਂ ਨੂੰ ਵੀ ਸੋਝੀ ਦੇਵੇ ਜੋ ਤੇਰੇ ਸੱਥਰ ਤੇ ਵੀ ਲੜੀ ਜਾਂਦੇ ਆ ਵਜ਼ੀਰੀਆਂ ਚਮਕਾਈ ਜਾਂਦੇ ਆ, ਪਿਉ ਨੂੰ ਭਾਵੇਂ ਮੂੰਹ ਵਖਾ ਕੇ ਮੋੜ ਤਾ ਪਰ ਲੀਡਰ ਹਾਰਾਂ ਨਾਲ ਫ਼ੋਟੋ ਕਰਵਾਈ ਜਾਂਦੇ ਆ ਕੱਲ੍ਹ ਦੇ ਪੇਪਰਾਂ 'ਚ ਆਉਣ ਲਈ, ਚੱਲੋ ਇਹਨਾਂ ਨੂੰ ਵੀ ਸੁਖ ਰੱਖੇ ਪ੍ਰਮਾਤਮਾ ਆਪਾਂ ਕੀ ਲੈਣਾ ਜਦੋਂ ਤੂੰ ਹੀ ਤੁਰ ਗਿਆ...
ਸੱਚ ਤੇਰੀ ਆਖ਼ਰੀ ਯਾਦ ਤੇਰੇ ਬੋਲਾਂ ਦੀ ਆਖ਼ਰੀ ਨਿਸ਼ਾਨੀ ਮੇਰੇ ਕੋਲ ਪਈ ਆ, ਜੋ ਤੂੰ ਮੰਗੀ ਸੀ ਪਰ ਤੈਨੂੰ ਦੇਣ ਦਾ ਵਕਤ ਹੀ ਨਹੀਂ ਆਇਆ, ਕਾਹਲਾ ਹੀ ਤੂੰ ਐਨਾ ਜ਼ਿਆਦਾ ਹੋ ਗਿਆ ਸੀ ਜਿਵੇਂ ਤੈਨੂੰ ਕੋਈ ਐਥੇ ਉਡੀਕੀ ਜਾਂਦਾ ਹੋਵੇ... ਉਹ ਤੇਰੀ ਆਖ਼ਰੀ ਯਾਦ ਮੈਂ ਤੇਰੇ ਦੋਸਤਾਂ ਵਿਚ ਵੰਡ ਦੇਣੀ ਆ, ਤੇਰੇ ਪਿਆਰਿਆਂ 'ਚ... ਤੇਰੇ ਚਾਹੁਣ ਆਲਿਆ 'ਚ... ਤੈਨੂੰ ਪਿਆਰ ਕਰਨ ਆਲਿਆ 'ਚ...

Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors