Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਗੱਡੀਆਂ ਨੇ ਗੱਡੇ ਖਾ ਲਏ ਬਲਦ ਖਾ ਲਏ ਅੱਜ ਦੀਆਂ ਮਸ਼ੀਨਾਂ : ਕਰਨ ਬਰਾੜ



ਮਸ਼ੀਨਰੀ ਆਉਣ ਤੋਂ ਪਹਿਲਾਂ ਖੇਤਾਂ ਵਿਚ ਬਲਦਾਂ ਤੇ ਊਠਾਂ ਦੀ ਸਰਦਾਰੀ ਹੁੰਦੀ ਲੋਕ ਇਹਨਾਂ ਨੂੰ ਪੁੱਤਾਂ ਵਾਂਗ ਪਾਲਦੇ ਸੇਵਾ ਕਰਦੇ ਘਿਉ ਛੋਲੇ ਚਾਰਦੇ। ਸੀਜ਼ਨ ਆਉਣ ਤੋਂ ਪਹਿਲਾਂ ਲੋਕ ਇਹਨਾਂ ਨੂੰ ਤਕੜੇ ਪਹਿਲਵਾਨਾਂ ਵਾਂਗ ਤਿਆਰ ਕਰਦੇ ਉਦੋਂ ਲੋਕ ਜੇ ਇਹਨਾਂ ਦੀ ਐਨੀ ਸੇਵਾ ਕਰਦੇ ਸੀ ਤਾਂ ਇਹਨਾਂ ਤੋਂ ਕੰਮ ਵੀ ਅੰਤਾਂ ਦਾ ਲੈਂਦੇ ਸੀ। ਦਾਦੇ ਹੋਰੀਂ ਦੱਸਦੇ ਹੁੰਦੇ ਆ ਕਿ ਅਸੀਂ ਕਈ ਵਾਰ ਅੱਧੀ ਰਾਤ ਨੂੰ ਹਲ਼ ਜੋੜ ਲੈਂਦੇ ਸੀ ਤੇ ਸਾਨੂੰ ਖੇਤਾਂ ਵਿਚ ਤਰਕਾਲ਼ਾਂ ਵੀ ਪੈ ਜਾਂਦੀਆਂ ਕਈ ਵਾਰ ਰਾਤ ਵੀ ਹੋ ਜਾਂਦੀ। ਉਦੋਂ ਵਕਤ ਹੀ ਐਸਾ ਸੀ ਜੱਟ ਬੂਟ ਸਾਰਾ ਦਿਨ ਸਾਰੀ ਸਾਰੀ ਰਾਤ ਖੇਤਾਂ ਬੰਨਿਆਂ ਵਿਚ ਤੁਰੇ ਫਿਰਦੇ। ਲੋਕ ਉਦੋਂ ਛੋਟੇ ਵੱਛਿਆਂ ਨੂੰ ਸ਼ੌਕ ਨਾਲ ਪਾਲਦੇ ਬਈ ਵੱਡਾ ਹੋ ਕੇ ਬਰਾਬਰ ਮਿਹਨਤ ਕਰੂ ਧਿਰ ਬਣੂੰ, ਭਾਵੇਂ ਕਿਸੇ ਤੇ ਕਿੱਡੀ ਵੀ ਮੁਸੀਬਤ ਪੈਸੇ ਦੀ ਤੰਗੀ ਆ ਜਾਂਦੀ ਪਰ ਜਿੰਮੀਦਾਰ ਸੌ ਵਿਸਮੇਂ ਰਵੇ ਦੇ ਬਲਦਾਂ ਨੂੰ ਵਾਹ ਲਗਦੀ ਵੇਚਦੇ ਨਾ। ਕਈ ਸ਼ੌਕੀਨ ਇਹਨਾਂ ਨੂੰ ਸਜ ਵਿਆਹੀ ਵਾਂਗ ਰੱਖਦੇ ਕਈ ਪਾਰਖੂ ਬਲੋਤਰੇ ਦੀ ਮੰਡੀ ਤੋਂ ਛਾਂਟ ਛਾਂਟ ਕੇ ਵਹਿੜਕੇ ਲਿਉਂਦੇ ਤੇ ਅੱਗੇ ਮਹਿੰਗੇ ਮੁੱਲ ਵੇਚ ਦਿੰਦੇ।
ਦਾਦੇ ਹੋਰੀਂ ਵੀ ਹੋਰਾਂ ਵਾਂਗ ਬਲਦਾਂ ਨਾਲ ਖੇਤੀ ਕਰਦੇ ਤੇ ਉਨ੍ਹਾਂ ਨੂੰ ਸ਼ੌਕ ਨਾਲ ਰੱਖਦੇ ਦਾਦਾ ਥੋੜ੍ਹੇ ਜਿਹੇ ਮਾਰਨ ਵਾਲੇ ਤੇ ਗ਼ੁੱਸੇ ਖੋਰੇ ਬਲਦ ਰੱਖਦਾ ਉਸਦਾ ਤਰਕ ਸੀ ਕਿ ਇਹ ਬਲਦ ਤੋਰੇ ਤੇ ਖੇਤੀ ਦੇ ਕੰਮਾਂ ਨੂੰ ਜ਼ਿਆਦਾ ਤੇਜ਼ ਹੰਦੇ ਆ। ਮੇਰੇ ਵੇਖਣ ਵਿਚ ਸਾਡੇ ਬੜਾ ਭਾਰਾ ਗੱਡਾ ਹੁੰਦਾ ਸੀ ਥਾਂ ਥਾਂ ਪਿੱਤਲ ਦੀਆਂ ਪੱਤੀਆਂ ਤੇ ਲੋਹੇ ਕੋਕਿਆਂ ਨਾਲ ਮੜ੍ਹਿਆ ਹੋਇਆ। ਭਾਵੇਂ ਖੇਤੀ ਦੇ ਕੰਮਾਂ ਲਈ ਬਲਦ ਦੀ ਜਗ੍ਹਾ ਟਰੈਕਟਰ ਨੇ ਲੈ ਲਈ ਸੀ ਪਰ ਸਾਡੇ ਤੇ ਵੱਡੇ ਤਾਏ ਕਿਆਂ ਦੇ ਪੱਠੇ ਲੈ ਕੇ ਆਉਣ ਲਈ ਇਹੀ ਗੱਡਾ ਕੰਮ ਆਉਂਦਾ ਅੱਗੋਂ ਸਾਡੇ ਤੇ ਤਾਏ ਕੇ ਲਵੇਰੀਆਂ ਝੋਟੀਆਂ ਕੱਟੀਆਂ ਵੱਛਿਆਂ ਦਾ ਪੂਰਾ ਵੱਗ ਹੀ ਹੁੰਦਾ ਸੀ ਐਨੇ ਖੋਲ੍ਹੇ ਦੇ ਪੱਠੇ ਵੱਢ ਕੇ ਲਿਉਣੇ ਕੱਲੇ ਕੈਰੇ ਬੰਦੇ ਦੇ ਵੱਸ ਦਾ ਰੋਗ ਨੀ ਸੀ, ਜਿਸ ਦਿਨ ਧੱਕੇ ਚੜ੍ਹ ਜਾਣਾ ਉਸ ਦਿਨ ਤੋਬਾ ਹੋ ਜਾਣੀ ਜੱਟ ਨਲੀ ਡਿੱਗਾ ਦਿੰਦੇ ਪੱਠੇ ਦੱਥਿਆਂ 'ਚ ਹੀ ਪੱਠੇ ਕੁਤਰਦਿਆਂ ਚਰ੍ਹੀ ਦੇ ਪਛ ਵੱਜ ਵੱਜ ਬਾਂਹਾਂ ਵੱਡੀਆਂ ਜਾਣੀਆਂ ਨਾਲ਼ੇ ਇਹਨੇ ਵੱਗ ਲਈ ਐਨੇ ਪੱਠੇ ਲੈ ਕੇ ਆਉਣੇ ਉੱਤੋਂ ਭਰਾ ਗੱਡਾ ਖਿੱਚਣਾ ਕਿਸੇ ਮਾੜੇ ਹਾਰੀ ਸਾਰੀ ਬਲਦਾਂ ਦਾ ਕੰਮ ਨੀ ਸੀ ਇਸੇ ਲਈ ਦਾਦੇ ਹੋਰਾਂ ਤਕੜੇ ਤੇ ਜਰਵਾਣੇ ਬਲਦ ਰੱਖੇ ਸੀ ਜੋ ਉਨ੍ਹਾਂ ਆਪਣੇ ਹੱਥੀਂ ਘਿਓ ਚਾਰ ਚਾਰ ਵੱਡੇ ਕੀਤੇ ਸੀ। ਦੋਨਾਂ ਵਿਚੋਂ ਇੱਕ ਦੇ ਪਿੰਡੇ ਚੋਂ ਕਾਲੀ ਭਾਅ ਮਾਰਦੀ ਤੇ ਸਿੰਗ ਮੀਣੇ ਸੀ ਸਾਰੇ ਉਸਨੂੰ ਮੀਣਾ ਮੀਣਾ ਕਹਿੰਦੇ ਦੂਜੇ ਦਾ ਗੋਰਾ ਨਿਸ਼ੋ ਰੰਗ, ਮੁੜਵੇਂ ਕੈਂਠੇ ਅਰਗੇ ਛਾਹ ਕਾਲੇ ਸਿੰਗ, ਲੰਮੀ ਪੂਛ ਪਿੰਡੇ ਤੋਂ ਮੱਖੀ ਤਿਲ੍ਹਕਦੀ ਪੂਰਾ ਅੱਥਰਾ ਮਾਰਦਾ ਵੀ ਸੀ ਉਸਨੂੰ ਸਾਰੇ ਬੱਗਾ ਕਹਿਕੇ ਬੁਲਾਉਂਦੇ। ਦੋਵਾਂ ਦੀ ਐਸੀ ਰਚਕ ਰਲਦੀ ਕਿ ਗੱਡੇ ਨੂੰ ਹਵਾ ਵਿਚ ਉਡਾਈ ਫਿਰਦੇ ਜਦੋਂ ਬਾਪੂ ਹੋਰਾਂ ਨੇ ਪੂਛਾਂ ਫੜ ਕੇ ਕਹਿਣਾ ਚੱਲ ਉਹ ਮੀਣਿਆਂ ਤਾਂ ਉਹ ਛਾਲਾਂ ਮਾਰਦੇ ਹਵਾ ਨੂੰ ਗੰਡਾਂ ਦਿੰਦੇ ਮਿੰਟਾਂ ਚ ਖੇਤ ਪਹੁੰਚ ਜਾਂਦੇ ਖੇਤੋਂ ਮੁੜਦੇ ਉਹ ਵੈਸੇ ਹੀ ਕਿਸੇ ਨੂੰ ਡਾਹ ਨਾ ਦਿੰਦੇ। ਦਾਦੇ ਹੋਰੀਂ ਗੱਡਾ ਵੀ ਸ਼ਿੰਗਾਰ ਕੇ ਰੱਖਦੇ ਉਸਦੇ ਵੱਡਾ ਪਿੱਤਲ ਦੇ ਮੁੱਠਾਂ ਆਲਾ ਵਿੱਢ ਲੱਗਾ ਹੁੰਦਾ ਵਰ੍ਹੇ ਛਮਾਹੀ ਗੱਡੇ ਦਾ ਜੂਲਾ ਵੀ ਨਵਾਂ ਬੰਨਿਆਂ ਜਾਂਦਾ, ਗੱਡੇ ਦਾ ਜੂਲਾ ਬੰਨ੍ਹਣਾ ਵੀ ਇੱਕ ਕਲਾ ਹੁੰਦੀ ਜੂਲੇ ਨੂੰ ਮੁੰਜ ਦੇ ਰੱਸੇ ਨਾਲ ਬੜੇ ਸਲੀਕੇ ਨਾਲ ਬੰਨ੍ਹਿਆਂ ਜਾਂਦਾ ਹਰੇਕ ਬੰਦਾ ਗੱਡੇ ਦਾ ਜੂਲਾ ਨੀ ਸੀ ਬੰਨ੍ਹ ਸਕਦਾ ਇਹ ਆਉਂਦਾ ਵੀ ਕਿਸੇ ਕਿਸੇ ਨੂੰ ਸੀ। ਹੁਣ ਤਾਂ ਖ਼ੈਰ ਗੱਡੇ ਦਾ ਜੂਲਾ ਬੰਨ੍ਹਣਾ ਇੱਕ ਪਾਸੇ ਬਾਹਲ਼ਿਆਂ ਨੂੰ ਤਾਂ ਗੱਡੇ ਬਾਰੇ ਵੀ ਨੀ ਪਤਾ ਹੋਣਾ, ਜੂਲਾ ਬੰਨ੍ਹਕੇ ਉੱਤੇ ਰੇਹ ਦੇ ਖ਼ਾਲੀ ਗੱਟੇ ਨੂੰ ਸੂਈ ਦੇ ਮੋਟੇ ਤੋਪੇ ਮਾਰ ਕੇ ਸਿਓਂ ਦਿਤਾ ਜਾਂਦਾ ਤਾਂ ਜੋ ਉੱਤੇ ਬੈਠਣ ਵੇਲੇ ਪਿੱਛੇ ਮੁੰਜ ਦੇ ਕੰਢੇ ਨਾ ਚੁੱਭਣ। ਜੂਲੇ ਤੇ ਬੈਠ ਕੇ ਗੱਡਾ ਚਲਾਉਣਾ ਇੱਕ ਵੱਖਰਾ ਤਜ਼ਰਬਾ ਹੁੰਦਾ ਹਰੇਕ ਬੰਦਾ ਜੂਲੇ ਤੇ ਬੈਠ ਕੇ ਗੱਡਾ ਨੀ ਹੱਕ ਸਕਦਾ ਸੀ ਕਿਉਂਕਿ ਓਥੇ ਬੈਠ ਕੇ ਥੱਲੇ ਡਿੱਗਣ ਦਾ ਡਰ ਬਹੁਤ ਹੁੰਦਾ ਸੀ ਕਈ ਵਾਰ ਓਥੇ ਬੈਠੇ ਬੰਦੇ ਦੀਆਂ ਛਾਲ਼ੀਂ ਪਏ ਮਸਤੇ ਬਲਦ ਲੋਟਣੀਆਂ ਲਵਾ ਦਿੰਦੇ ਸੀ ਸੱਟ ਫੇਟ ਦਾ ਵੀ ਖ਼ਤਰਾ ਸੀ ਕਿਉਂਕਿ ਉੱਥੋਂ ਡਿੱਗੇ ਬੰਦੇ ਦੇ ਉੱਤੋਂ ਦੀ ਗੱਡਾ ਲੰਘ ਜਾਂਦਾ ਸੀ ਇਸੇ ਲਈ ਜ਼ਿਆਦਾਤਰ ਲੋਕ ਪਿੱਛੇ ਬੈਠ ਕੇ ਲੰਮੇ ਰੱਸੇ ਨਾਲ ਹੀ ਗੱਡਾ ਚਲਾਉਂਦੇ। ਬਾਪੂ ਹੋਰੀਂ ਜਦੋਂ ਮੁਕਤਸਰ ਮਾਘੀ ਮੇਲੇ ਤੇ ਨਹਾਉਣ ਜਾਂਦੇ ਤਾਂ ਉੱਥੋਂ ਮੁੜਦੇ ਬਲਦਾਂ ਲਈ ਨਵੇਂ ਰੱਸੇ ਗਾਨੀਆਂ ਨਵੀਆਂ ਨਾਥਾਂ ਮੱਥੇ ਤੇ ਬੰਨ੍ਹਣ ਲਈ ਪਟੇ ਲਿਉਂਦੇ ਜਦੋਂ ਇਹ ਮੀਣੇ ਹੋਰਾਂ ਦੇ ਪਾਉਂਦੇ ਤਾਂ ਇਹਨਾਂ ਦੇ ਰੂਪ ਚੜ੍ਹ ਜਾਂਦਾ। ਬੱਗੇ ਨੂੰ ਬੰਨ੍ਹਣ ਵੇਲੇ ਬੜਾ ਧਿਆਨ ਰੱਖਣਾ ਪੈਂਦਾ ਕੋਲ ਸੋਟੀ ਰੱਖਣੀ ਪੈਂਦੀ ਉਹ ਬੰਨ੍ਹ ਕੇ ਮੁੜਦੇ ਬੰਦੇ ਦੇ ਪਿੱਛੋਂ ਢੁੱਡ ਮਾਰਦਾ ਸੀ ਜੇ ਬੰਦਾ ਬੇਧਿਆਨਾ ਹੋ ਜਾਂਦਾ ਤਾਂ ਬੰਦੇ ਦੀਆਂ ਛਾਲਾਂ ਚਕਾ ਦਿੰਦਾ, ਕੱਲਾ ਦਾਦਾ ਹੀ ਸੀ ਜਿਸਨੂੰ ਉਹ ਮਾਰਦਾ ਨਾ ਸਗੋਂ ਉਸਦਾ ਮੋਹ ਕਰਦਾ ਉਸਦੇ ਹੱਥ ਚੱਟਦਾ ਪਤਾ ਨੀ ਉਸਦਾ ਪਿਆਰ ਹੀ ਐਨਾ ਸੀ ਜਾਂ ਉਹ ਡਰਦਾ ਸੀ ਦਾਦੇ ਤੋਂ ਪਤਾ ਨੀ... ਫਿਰ ਹੌਲੀ ਹੌਲੀ ਜਿਵੇਂ ਜਿਵੇਂ ਬੱਗੇ ਤੇ ਜਵਾਨੀ ਚੜ੍ਹਦੀ ਉਵੇਂ ਉਵੇਂ ਮੀਣਾ ਬੁੱਢਾ ਹੋ ਰਿਹਾ ਸੀ ਪਰ ਉਹ ਬੁੱਢਾ ਹੁੰਦਾ ਵੀ ਬੱਗੇ ਨੂੰ ਮੂਹਰੇ ਨਾ ਹੋਣ ਦਿੰਦਾ ਜਿਵੇਂ ਖਾਧੀਆਂ ਖ਼ੁਰਾਕਾਂ ਦੀ ਅੜੀ ਰੱਖਦਾ ਹੋਵੇ ਜਿਵੇਂ ਕਹਿੰਦਾ ਹੋਵੇ ਹੱਲੇ ਨੀ ਨੇੜੇ ਲੱਗਣ ਦਿੰਦਾ ਚੋਬਰਾ ਪਰ ਵਕਤ ਵੀ ਖੜਿਆ ਕਦੇ ਇਹ ਆਪਣੀ ਚਾਲੇ ਚਲਦਾ ਰਹਿੰਦਾ ਫਿਰ ਹੌਲੀ ਹੌਲੀ ਮੀਣਾ ਆਪਣੀ ਅੜੀ ਆਪਣੀ ਆਕੜ ਹਾਰਦਾ ਹਾਰਦਾ ਅਖੀਰ ਆਪਣੀ ਜ਼ਿੰਦਗੀ ਹੀ ਹਾਰ ਗਿਆ। ਗੱਡੇ ਜੁੜਨੋਂ ਤਾਂ ਉਹ ਪਹਿਲਾਂ ਹੀ ਹਟਾ ਲਿਆ ਸੀ ਜੇ ਕੋਈ ਜਾਣੂ ਸਹਿ ਸੁਭਾਅ ਕਹਿ ਦਿੰਦਾ ਕਿਉਂ ਐਵੇਂ ਕਿੱਲੇ ਬੰਨ੍ਹਿਆ, ਛੱਡ ਆਓ ਕੀਤੇ ਆਪੇ ਮਰ ਖਪ ਜਾਊ, ਤਾਂ ਦਾਦਾ ਉਸਦੇ ਗਲ ਪੈ ਜਾਂਦਾ ਹਰਖਿਆ ਬੋਲਦਾ "ਕਿਵੇਂ ਛੱਡ ਆਵਾਂ ਇਹਨਾਂ ਮੇਰੇ ਨਾਲ ਪੁੱਤਾਂ ਵਾਂਗ ਕਮਾਈ ਕੀਤੀ ਆ ਮੇਰੇ ਦੁੱਖਾਂ ਸੁੱਖਾਂ ਦੇ ਸੀਰੀ ਆ ਗਾਊ ਦੇ ਜਾਏ ਦਾ ਚੰਮ ਪੱਟਕੇ ਹੁਣ ਕਿੱਥੇ ਸੁੱਟ ਆਵਾਂ"... ਦਾਦੇ ਦੀ ਘਰੇ ਵੀ ਡਾਂਗ ਖੜਕਦੀ ਕਿ ਭਾਈ ਮੇਰੀ ਦਾਲ ਚ ਭਾਵੇਂ ਘਿਓ ਘੱਟ ਪਾਇਓ ਪਰ ਮੀਣੇ ਦੀ ਸੇਵਾ ਹੋਣੀ ਚਾਹੀਦੀ ਆ। ਪਰ ਇੱਕ ਰਾਤ ਮੀਣੇ ਦੀ ਅਜੀਬ ਜਿਹੀ ਆਵਾਜ਼ ਸੁਣੀ ਉਹ ਔਖਾ ਜਾ ਹੋ ਕੇ ਰੰਭਿਆ ਤੇ ਬੱਸ.... ਉਸਨੇ ਦਾਦੇ ਦੇ ਹੱਥਾਂ ਵਿਚ ਹੀ ਪਰਾਣ ਤਿਆਗ ਦਿੱਤੇ, ਦਾਦਾ ਮੈਂ ਪਹਿਲੀ ਵਾਰ ਰੋਂਦਾ ਵੇਖਿਆ ਦਾਦੇ ਨਾਲ਼ ਮੋਹ ਵੀ ਬਾਹਲਾ ਸੀ ਉਸਦਾ, ਹੱਥੀਂ ਜੋ ਪਾਲਿਆ ਸੀ ਉਸ ਨਾਲ ਕਮਾਈ ਜੋ ਕੀਤੀ ਸੀ ਦਾਦੇ ਨਾਲ ਧਿਰ ਬਣਕੇ ਖੜਾ ਸੀ ਉਸਦੇ ਚੰਗੇ ਮਾੜੇ ਦਿਨਾਂ ਦਾ ਗਵਾਹ ਸੀ ਮੀਣਾ। ਦਾਦੇ ਨੇ ਕਈ ਦਿਨ ਰੋਟੀ ਨੀ ਖਾਧੀ ਓਧਰ ਜਦੋਂ ਮੀਣੇ ਨੂੰ ਵਗਾਰੀ ਲੈ ਕੇ ਜਾਣ ਲੱਗੇ ਤਾਂ ਬੱਗੇ ਨੇ ਵੀ ਰੰਭ ਰੰਭ ਕੇ ਵਿਹੜਾ ਪੱਟ ਦਿਤਾ ਉਸਨੇ ਵੀ ਬੜੇ ਦਿਨ ਚਿੱਤ ਨਾ ਲਾਇਆ।
ਬਾਪੂ ਹੋਰੀਂ ਜੋ ਬਲਦ ਮੀਣੇ ਦੀ ਥਾਂ ਤੇ ਲੈ ਕੇ ਆਏ ਸੀ ਉਹ ਬੜਾ ਮਾੜਾ ਨਿਕਲਿਆ ਨਾ ਤੁਰਿਆ ਕਰੇ ਨਾ ਚੱਜ ਨਾਲ ਗੱਡਾ ਖਿੱਚਿਆ ਕਰੇ। ਗੱਡੇ ਤੇ ਦੋਵੇਂ ਇਕੋ ਜਿਹੇ ਬਲਦ ਹੀ ਚੰਗੇ ਤੁਰ ਸਕਦੇ ਆ ਇੱਕ ਮਾੜਾ ਦੂਜੇ ਦੀ ਜਾਨ ਕੱਢ ਦਿੰਦਾ। ਫਿਰ ਹੋਰ ਕਈ ਘਰਾਂ ਨੇ ਗੱਡੇ ਛੱਡਕੇ ਇੱਕ ਬਲਦ ਆਲੀਆਂ ਗੱਡੀਆਂ ਬਣਾ ਲਈਆਂ ਸੀ ਫਿਰ ਬਾਪੂ ਹੋਰਾਂ ਨੇ ਵੀ ਮੰਡੀਓਂ ਇੱਕ ਬਲਦ ਆਲੀ ਗੱਡੀ ਲੈ ਆਂਦੀ। ਉਸਦੇ ਆਉਣ ਨਾਲ ਗੱਡਿਆਂ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਇੱਕ ਪਰੰਪਰਾ ਸਦਾ ਲਈ ਖ਼ਤਮ ਹੋ ਗਈ ਜੋ ਸਦੀਆਂ ਤੋਂ ਸਾਡੇ ਪੁਰਖਿਆਂ ਦੇ ਨਾਲ ਚੱਲੀ ਆ ਰਹੀ ਸੀ। ਅਸੀਂ ਵੀ ਫਿਰ ਗੱਡਿਆਂ ਤੋਂ ਗੱਡੀਆਂ ਤੇ ਆ ਗਏ। ਜਦੋਂ ਨਵਾਂ ਬਲਦ ਵੇਚ ਦਿੱਤਾ ਤਾਂ ਗੱਡਾ ਵੀ ਇੱਕ ਬੰਨੇ ਲਾਤਾ ਜੋ ਕਈ ਸਾਲ ਤੂੜੀ ਆਲੇ ਕੋਠੇ ਖੜਾ ਰਿਹਾ ਫਿਰ ਕੋਠੀ ਪਾਉਣ ਵੇਲੇ ਉਹ ਕੋਠ ਵੀ ਢਾਹ ਦਿੱਤਾ ਨਾਲ ਹੀ ਗੱਡੇ ਨੂੰ ਵੀ ਅਗਨ ਭੇਂਟ ਕਰ ਦਿੱਤਾ ਉਸ ਵਿਚੋਂ ਨਿਕਲੇ ਲੋਹੇ ਤੇ ਪਿੱਤਲ ਦੀਆਂ ਕਿੱਲ ਪੱਤੀਆਂ ਵੇਚ ਦਿੱਤੀਆਂ। ਉਹ ਇੱਕ ਯੁੱਗ ਦਾ ਅੰਤ ਸੀ ਭਾਵੇਂ ਦੁਨੀਆ ਤੇ ਨਵੀਆਂ ਚੀਜ਼ਾਂ ਆਉਂਦੀਆਂ ਪੁਰਾਣੀਆਂ ਜਾਂਦੀਆਂ ਇਹ ਦਸਤੂਰ ਵੀ ਆ ਪਰ ਗੱਡਾ ਯੁੱਗ ਤੇ ਪੁੱਤਾਂ ਵਰਗੇ ਬਲਦ ਸਦਾ ਸਾਡੀ ਕਿਸਾਨੀ ਜੀਵਨ ਦਾ ਅਨਿੱਖੜਵਾਂ ਅੰਗ ਰਹਿਣਗੇ। ਜੇ ਅਸੀਂ ਅੱਜ ਤਰੱਕੀ ਕੀਤੀ ਆ ਤਾਂ ਇਹਨਾਂ ਗੱਡਿਆਂ ਤੇ ਬਲਦਾਂ ਤੋਂ ਅੱਗੇ ਲੰਘ ਕੇ ਹੀ ਕੀਤੀ ਆ ਇਹਨਾਂ ਤੋਂ ਬਿਨਾਂ ਇਹ ਤਰੱਕੀਆਂ ਤੇ ਖੁਸ਼ਹਾਲੀਆਂ ਸੰਭਵ ਹੀ ਨਹੀਂ ਸੀ। ਜੇ ਆਪਾਂ ਹੁਣ ਆਵਦੇ ਨਵੇਂ ਸੰਦਾਂ ਨੂੰ ਪਿਆਰ ਕਰਦੇ ਹਾਂ ਓਵੇਂ ਹੀ ਦਾਦੇ ਹੋਰਾਂ ਦੇ ਵੇਲੇ ਵੀ ਇਹ ਗੱਡੇ ਤੇ ਬਲਦ ਇਹਨਾਂ ਦੀ ਜਿੰਦ ਜਾਨ ਰਹੇ ਹੋਣਗੇ ਇਹ ਵੀ ਚੋਟੀ ਦੇ ਬਲਦਾਂ ਦੇ ਸਿਰ ਤੇ ਖ਼ੁਸ਼ਹਾਲ ਹੋਏ ਹੋਣਗੇ ਇਹਨਾਂ ਨੂੰ ਵੀ ਆਪਣੇ ਸੰਦ ਸੰਦੇੜੇ ਪਿਆਰੇ ਰਹੇ ਹੋਣਗੇ। 
ਕਿਹਾ ਤਾਂ ਹੈ ਦਾਦੇ ਹੋਰਾਂ ਵਾਂਗ ਸਾਡੀ ਕਿਸਾਨੀ ਜੀਵਨ ਵਿਚੋਂ ਇਹ ਬਲਦ ਗੱਡੇ ਕਦੇ ਮਨਫ਼ੀ ਨੀ ਹੋ ਸਕਦੇ ਸਦਾ ਸਾਡੇ ਚੇਤਿਆਂ ਚ ਰਹਿਣਗੇ। 
ਕਰਨ ਬਰਾੜ
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors