Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਨਵੰਬਰ 'ਚ ਲੱਗੇਗਾ ਚੋਣ ਜ਼ਾਬਤਾ, ਪੰਜਾਬ ਸਰਕਾਰ ਕੋਲ ਢਾਈ ਮਹੀਨੇ ਦਾ ਸਮਾਂ

ਨਵੰਬਰ 'ਚ ਲੱਗੇਗਾ ਚੋਣ ਜ਼ਾਬਤਾ, ਪੰਜਾਬ ਸਰਕਾਰ ਕੋਲ ਢਾਈ ਮਹੀਨੇ ਦਾ ਸਮਾਂ
ਚੰਡੀਗੜ੍ਹ : ਪੰਜਾਬ ਵਿੱਚ ਨਵੰਬਰ ਤੋਂ ਚੋਣ ਜ਼ਾਬਤਾ ਲੱਗ ਸਕਦਾ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ਵਿੱਚ ਹੀ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜੇਕਰ ਵੋਟਿੰਗ ਲਿਸਟਾਂ ਸਮੇਂ ਸਿਰ ਤਿਆਰ ਹੋ ਜਾਂਦੀਆਂ ਹਨ ਤਾਂ ਜਨਵਰੀ ਦੇ ਤੀਜੇ ਹਫਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਹਿਸਾਬ ਨਾਲ ਪੰਜਾਬ ਸਰਕਾਰ ਕੋਲ ਢਾਈ ਮਹੀਨਿਆਂ ਦੀ ਹੀ ਸਮਾਂ ਰਹਿ ਗਿਆ ਹੈ।

 ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 22 ਤੇ 23 ਅਗਸਤ ਨੂੰ ਚੰਡੀਗੜ੍ਹ ਦਾ ਦੌਰਾ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਚੋਣ ਕਮਿਸ਼ਨ ਦੀ ਯੋਜਨਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਪਹਿਲੇ ਗੇੜ ਨਾਲ ਹੀ ਪੰਜਾਬ ਦਾ ਕੰਮ ਨਿਬੇੜ ਦਿੱਤਾ ਜਾਏ। ਉੱਤਰ ਪ੍ਰਦੇਸ਼ ਵਿੱਚ ਕਈ ਗੇੜਾਂ ਵਿੱਚ ਵੋਟਾਂ ਪੈਣਗੀਆਂ ਪਰ ਪੰਜਾਬ ਵਿੱਚ 117 ਸੀਟਾਂ ਲਈ ਇੱਕ ਵਾਰ ਹੀ ਵੋਟਿੰਗ ਹੋਏਗੀ।
 ਦਰਅਸਲ ਮਾਰਚ ਵਿੱਚ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣੀਆਂ ਹਨ। ਸੀਬੀਐਸਸੀ ਬੋਰਡ ਨੇ ਵੀ ਚੋਣ ਕਮਿਸ਼ਨ ਨੂੰ ਜਨਵਰੀ ਵਿੱਚ ਹੀ ਚੋਣਾਂ ਦਾ ਕੰਮ ਨਿਬੇੜਨ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਹੈ ਕਿ ਜਨਵਰੀ ਵਿੱਚ ਹੀ ਚੋਣ ਹੋਏਗੀ ਪਰ ਅਜੇ ਕੋਈ ਤਾਰੀਖ ਤੈਅ ਨਹੀਂ ਹੋਈ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors