Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਪੰਡਾਲ ਖਾਲੀ ਸੀ ਇਸ ਲਈ ਸੁਖਬੀਰ ਬਾਦਲ ਪਰਤੇ ਬੇਰੰਗ !

ਪੰਡਾਲ ਖਾਲੀ ਸੀ ਇਸ ਲਈ ਸੁਖਬੀਰ ਬਾਦਲ ਪਰਤੇ ਬੇਰੰਗ !
ਗੁਰਦਾਸਪੁਰ: ਬੀਤੇ ਦਿਨ ਅੰਮ੍ਰਿਤਸਰ ਵਿੱਚ ਹੋਏ ਸਮਾਗਮ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੰਬੋਧਨ ਕੀਤੇ ਬਿਨਾਂ ਹੀ ਚਲੇ ਗਏ। ਇਸ ਗੱਲ ਦੀ ਪੁਸ਼ਟੀ ਖੁਦ ਸਮਾਗਮ ਦੌਰਾਨ ਮੌਜੂਦ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕੀਤੀ ਹੈ। ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਕੋਈ ਸੁਣਨ ਵਾਲਾ ਹੀ ਨਹੀਂ ਸੀ, ਉੱਥੇ ਉਪ ਮੁੱਖ ਮੰਤਰੀ ਕਿਸ ਨੂੰ ਸੰਬੋਧਨ ਕਰਦੇ। ਜੋਸ਼ੀ ਨੇ ਕਿਹਾ ਕਿ ਪਾਰਟੀ ਵਰਕਰ ਸਾਰੇ ਬਾਹਰ ਸਨ ਤੇ ਇਸ ਲਈ ਸੁਖਬੀਰ ਸੰਬੋਧਨ ਕਰਨ ਲਈ ਨਹੀਂ ਗਏ।
ਉੱਥੇ ਹੀ ਅਨਿਲ ਜੋਸ਼ੀ ਨੇ ਸੁਖਬੀਰ ਨਾਲ ਹੋਈ ਬਹਿਸ ਦੀਆਂ ਚਰਚਾਵਾਂ ਨੂੰ ਵੀ ਅਸਿੱਧੇ ਤੌਰ ‘ਤੇ ਮੰਨ ਲਿਆ ਹੈ। ਜੋਸ਼ੀ ਨੇ ਮੀਡੀਆ ਦੇ ਸਵਾਲਾਂ ‘ਤੇ ਕਿਹਾ ਕਿ ਸੁਖਬੀਰ ਬਾਦਲ ਨਾਲ ਕੋਈ ਤਕਰਾਰ ਨਹੀਂ, ਸਗੋਂ ਦੋਹਾਂ ਵਿਚਕਾਰ ਪਿਆਰ ਹੋਇਆ ਹੈ।
ਇਸ ਦੇ ਨਾਲ ਹੀ ਸੁਖਬੀਰ ਵੱਲੋਂ ਰੱਖੇ ਗਏ ਨੀਂਹ ਪੱਥਰ ਉੱਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਨਾਮ ਨਾ ਹੋਣ ‘ਤੇ ਵੀ ਜੋਸ਼ੀ ਖਿਝੇ ਹੋਏ ਨਜ਼ਰ ਆਏ। ਜੋਸ਼ੀ ਨੇ ਕਿਹਾ ਕਿ ਹੁਣ ਉਨ੍ਹਾਂ ਨੇ ਚੀਫ ਸੈਕਟਰੀ ਨੂੰ ਪੱਤਰ ਲਿਖਿਆ ਹੈ। ਹੁਣ ਉਹ ਜਵਾਬ ਦੇਣਗੇ। ਜੋਸ਼ੀ ਨੇ ਕਿਹਾ ਕਿ ਜੇਕਰ ਮੈਨੂੰ ਪਤਾ ਹੁੰਦਾ ਤਾਂ ਖੁਦ ਸਥਾਨਕ ਪ੍ਰਸ਼ਾਸਨ ਅਫਸਰਾਂ ਨਾਲ ਗੱਲ ਕਰ ਲੈਂਦਾ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors