ਅਲਕਾਇਦਾ ਇਨ ਇੰਡੀਅਨ ਸਬ ਕੌਂਟੀਨੈਂਟ ਦੇ ਚੀਫ ਅਸੀਮ ਉਮਰ ਨੇ ਵੀਰਵਾਰ ਨੂੰ ਆਪਣੇ ਭੜਕਾਉ ਬਿਆਨ ਵਿੱਚ ਕਿਹਾ ਕਿ ਮੁਸਲਮਾਨਾਂ ਨੂੰ ਹੁਣ ਅੱਗੇ ਆਉਣਾ ਚਾਹੀਦਾ ਹੈ ਤੇ ਭਾਰਤ ਵਿੱਚ ਯੂਰਪ ਦੀ ਤਰ੍ਹਾਂ ਪ੍ਰਸ਼ਸਾਨਕ ਤੇ ਪੁਲਿਸ ਅਫਸਰਾਂ ‘ਤੇ ਹਮਲੇ ਕਰਨੇ ਚਾਹੀਦੇ ਹਨ। ਕਾਬਲੇਗੌਰ ਹੈ ਕਿ ਇਨ੍ਹਾਂ ਹਮਲਿਆਂ ਲਈ ਅਲਕਾਇਦਾ ਪਿਛਲੇ ਦੋ ਸਾਲਾਂ ਤੋਂ ਭਾਰਤ ਵਿੱਚ ਭਰਤੀ ਕਰਨ ਵਿੱਚ ਲੱਗਿਆ ਹੋਇਆ ਹੈ। ਪਿਛਲੇ ਹਫਤੇ ਅਮਰੀਕਾ ਨੇ ਅਲਕਾਇਦਾ ਇਨ ਇੰਡੀਅਨ ਸਬ ਕੌਂਟੀਨੈਂਟ ਨੂੰ ਵਿਦੇਸ਼ ਅੱਤਵਾਦੀ ਸੰਗਠਨ ਤੇ ਉਮਰ ਨੂੰ ਵਰਲਡ ਟੈਰੋਰਿਸਟ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ।
ਅਮਰੀਕੀ ਖੁਫੀਆ ਗਰੁੱਪ ਐਸ.ਆਈ.ਟੀ.ਈ. ਨੇ ਉਮਰ ਦੇ ਬਿਆਨ ਨੂੰ ਟਰੈਕ ਕੀਤਾ ਹੈ। ਇਸ ਦੇ ਬਾਅਦ ਭਾਰਤੀ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਅਫਸਰਾਂ ਦਾ ਕਹਿਣਾ ਹੈ, ਅੱਤਵਾਦੀ ਹਮਲੇ ਨੂੰ ਇੱਕਲੇ ਅੰਜ਼ਾਮ ਦੇਣਾ ਹਾਲਾਤ ਨੂੰ ਹੋਰ ਖਤਰਨਾਕ ਬਣਾ ਸਕਦਾ ਹੈ। ਯੂਰਪ ਦੀ ਤਰ੍ਹਾਂ ਹਮਲੇ ਦੀ ਸਾਜਿਸ਼ ਚਿੰਤਾ ਦਾ ਵਿਸ਼ਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇੰਡੀਅਨ ਸਬ-ਕੌਂਟੀਨੈਂਟ ਵਿੱਚ ਆਈ.ਐਸ.ਆਈ.ਐਸ. ਦੇ ਵਧਦੇ ਅਸਰ ਨੂੰ ਦੇਖਦੇ ਹੋਏ ਅਲਕਾਇਦਾ ਦੂਜੇ ਆਪਰੇਸ਼ਨ ਬਾਰੇ ਸੋਚ ਰਿਹਾ ਹੈ। ਅਲਕਾਇਦਾ ਤੇ ਆਈ.ਐਸ.ਆਈ.ਐਸ ਵਿੱਚ ਮੁਕਾਬਲਾ ਸਾਫ ਦੇਖਿਆ ਜਾ ਸਕਦਾ ਹੈ।
ਇੰਟੈਲੀਜੈਂਸ ਬਿਊਰੋ ਦੇ ਅਫਸਰਾਂ ਦੀ ਮੰਨੀਏ ਤਾਂ ਅਲਕਾਇਦਾ ਤੇ ਆਈ.ਐਸ.ਆਈ.ਐਸ ਜਿਹੇ ਗੁੱਟ ਹੁਣ ਇਕੱਲੇ ਵਿਅਕਤੀ ਤੋਂ ਹਮਲੇ ਦੀ ਸਾਜਿਸ਼ ‘ਤੇ ਕੰਮ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਇਕੱਲਾ ਹਮਲੇ ਦੀ ਤਿਆਰੀ ਕਰੇਗਾ ਤਾਂ ਉਸ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਹੋਵੇਗਾ।
Blogger Comment