ਚੰਡੀਗੜ੍ਹ: ਮਲੇਰਕੋਟਲਾ ‘ਚ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ‘ਚ ‘ਆਪ’ ਵਿਧਾਇਕ ਨਰੇਸ਼ ਖਿਲਾਫ ਸਾਜਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਘਿਨੌਣੀ ਹਰਕਤ ‘ਤੇ ਉੱਤਰ ਆਈ ਹੈ। ਇਹ ਕਹਿਣਾ ਹੈ ‘ਆਪ’ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਦਾ। ਸੰਜੇ ਸਿੰਘ ਤੇ ਨਰੇਸ਼ ਨੇ ਇਸ ਪੂਰੇ ਮਾਮਲੇ ‘ਤੇ ਸਫਾਈ ਦਿੰਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਸੰਜੇ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੇ ਨਾਲ ਹੈ। ‘ਆਪ’ ਹਮੇਸ਼ਾ ਪਿਆਰ ਤੇ ਭਾਈਚਾਰੇ ਦੀ ਰਾਜਨੀਤੀ ਕਰਦੀ ਹੈ। ਇਸ ਲਈ ਅਕਾਲੀ ਦਲ ਤੇ ਬੀਜੇਪੀ ਅਜਿਹੀਆਂ ਹਰਕਤਾਂ ‘ਤੇ ਉੱਤਰ ਆਈਆਂ ਹਨ। ਸਭ ਜਾਣਦੇ ਹਨ ਕਿ ਗੁਜਰਾਤ ਦੰਗਿਆਂ ਲਈ ਕੌਣ ਜਿੰਮੇਵਾਰ ਹੈ। ਇਹ ‘ਆਪ’ ਦੇ ਖਿਲਾਫ ਇੱਕ ਸੋਚੀ ਸਮਝੀ ਸਾਜਿਸ਼ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਵਿਜੇ ਦਾ ਸਬੰਧ ਆਰਐਸਐਸ ਨਾਲ ਹੈ। ਬਾਦਲ ਸਰਕਾਰ ਨੇ ਇਹ ਝੂਠਾ ਕੇਸ ਦਰਜ ਕਰਕੇ ‘ਆਪ’ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਹੈ। ਨਰੇਸ਼ ਇੱਕ ਇਮਾਨਦਾਰ ਵਿਧਾਇਕ ਹਨ। ਜੇਕਰ ਇਨ੍ਹਾਂ ਖਿਲਾਫ ਕੋਈ ਵੀ ਸਬੂਤ ਮਿਲੇ ਤਾਂ ਫਾਂਸੀ ‘ਤੇ ਲਟਕਾ ਦਿਓ। ਪਰ ਝੂਠ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਸ ਦੌਰਾਨ ਮੌਜੂਦ ‘ਆਪ’ ਵਿਧਾਇਕ ਨਰੇਸ਼ ਨੇ ਕਿਹਾ ਕਿ ਉਹ ਜਾਂਚ ‘ਚ ਸਹਿਯੋਗ ਕਰਨ ਲਈ ਆਏ ਹਨ।
Blogger Comment