Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਫਲਾਂ ਦੇ ਛਿਲਕਿਆਂ ਨਾਲ ਝੁਰੜੀਆਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ

ਫਲਾਂ ਦੇ ਛਿਲਕਿਆਂ ਨਾਲ ਝੁਰੜੀਆਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ   ਸਿਰਫ਼ ਉਮਰ ਹੀ ਨਹੀਂ, ਸਗੋਂ ਪ੍ਰਦੂਸ਼ਣ, ਵਿਟਾਮਿਨ ਡੀ-3 ਦੀ ਕਮੀ ਅਤੇ ਕਾਸਮੈਟਿਕਸ ਦੀ ਵਧੇਰੇ ਵਰਤੋਂ ਕਾਰਨ ਵੀ ਝੁਰੜੀਆਂ ਆ ਸਕਦੀਆਂ ਹਨ। ਜੇਕਰ ਤੁਸੀਂ ਵੀ ਝੁਰੜੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਜ਼ਮਾਓ ਇੱਥੇ ਦੱਸੇ ਕੁੱਝ ਟਿਪਸ, ਜਿਨ੍ਹਾਂ ਨਾਲ ਤੁਸੀਂ ਚਮਕਦਾਰ ਅਤੇ ਝੁਰੜੀਆਂ ਰਹਿਤ ਸਕਿਨ ਪ੍ਰਾਪਤ ਕਰ ਸਕਦੇ ਹੋ। ਵਿਟਾਮਿਨ ਏ ਅਤੇ ਡੀ ਭਰਪੂਰ ਤਾਜ਼ੇ ਫਲਾਂ ਨਾਲ ਤੁਹਾਡੀ ਸਕਿਨ ਖਿੜਖਿੜਾ ਉੱਠੇਗੀ ਅਤੇ ਅੰਦਰੋਂ ਨਿੱਖਰ ਜਾਏਗੀ। ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ-
ਅਨਾਰ ਦਾ ਛਿਲਕਾ
ਇਹ ਫਰੂਟ ਸਕਿਨ ਝੁਰੜੀਆਂ ਨੂੰ ਹਲਕਾ ਕਰ ਦਿੰਦਾ ਹੈ। ਇਹ ਕੋਸ਼ਕਾਵਾਂ ਦੇ ਨਿਰਮਾਣ ‘ਚ ਮਦਦ ਕਰਦਾ ਹੈ, ਜਿਸ ਨਾਲ ਚਮੜੀ ‘ਤੇ ਉਮਰ ਦਾ ਅਸਰ ਨਜ਼ਰ ਨਹੀਂ ਆਉਂਦਾ। ਦੋ ਚਮਚ ਧੁੱਪ ‘ਚ ਸੁਕਾਏ ਅਨਾਰ ਦੇ ਛਿਲਕਿਆਂ ਦਾ ਪਾਊਡਰ ਲਓ ਅਤੇ ਇਸ ‘ਚ ਥੋੜ੍ਹਾ ਜਿਹਾ ਦੁੱਧ ਮਿਲਾਓ। ਜੇਕਰ ਤੁਹਾਡੀ ਚਮੜੀ ਖ਼ੁਸ਼ਕ ਅਤੇ ਚਿਪਚਿਪੀ ਦੋਹਾਂ ਤਰ੍ਹਾਂ ਦੀ ਹੈ ਤਾਂ ਇਸ ‘ਚ ਦੁੱਧ ਦੀ ਬਜਾਏ ਗੁਲਾਬ ਜਲ ਮਿਲਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲੱਗਾ ਕੇ 10 ਮਿੰਟਾਂ ਤੱਕ ਸੁੱਕਣ ਦਿਓ। ਧਿਆਨ ਰਹੇ ਕਿ ਇਸ ਤੋਂ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋਣਾ ਹੈ।
ਸੰਤਰੇ ਦਾ ਛਿਲਕਾ
ਇਸ ਨੂੰ ਘਰ ‘ਚ ਬਣਾਉਣਾ ਸੌਖਾ ਹੈ। 1 ਟੇਬਲ ਸਪੂਨ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਲਓ ਅਤੇ ਇਸ ‘ਤੇ 2 ਟੇਬਲ ਸਪੂਨ ਦਹੀਂ ਮਿਲਾ ਲਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਰਲਾ ਲਓ। ਇਸ ਨੂੰ ਚਿਹਰੇ ‘ਤੇ ਲੱਗਾ ਕੇ 20 ਮਿੰਟ ਬਾਅਦ ਧੋ ਲਓ। ਆਰੇਂਜ ਪੀਲ ਝੁਰੜੀਆਂ ਅਤੇ ਲਾਈਨਾਂ ਨੂੰ ਦੂਰ ਰੱਖਦਾ ਹੈ।
ਨਿੰਬੂ ਦਾ ਛਿਲਕਾ
ਇਹ ਫਰੂਟ ਸਕਿਨ ਕਾਲੇ ਧੱਬੇ, ਮੁਹਾਸੇ, ਪਿਗਮੈਂਟੇਸ਼ਨ ਅਤੇ ਝੁਰੜੀਆਂ ਦੂਰ ਕਰਨ ਲਈ ਕਾਫ਼ੀ ਮਹੱਤਵਪੂਰਨ ਹੈ। ਨਿੰਬੂ ਨੂੰ ਦੋ ਹਿੱਸਿਆਂ ‘ਚ ਕੱਟ ਲਓ। ਫਿਰ ਇਸ ਦਾ ਰਸ ਇੱਕ ਕਟੋਰੇ ‘ਚ ਕੱਢ ਲਓ। ਹੁਣ ਇਸ ਦੇ ਛਿਲਕਿਆਂ ਨੂੰ ਵੀ ਕੱਟ ਕੇ ਇਸ ਰਸ ‘ਚ ਮਿਲਾ ਲਓ। ਇਸ ‘ਚ ਇੱਕ ਟੀ ਸਪੂਨ ਸ਼ਹਿਦ ਮਿਲਾ ਕੇ ਇਸ ਨੂੰ ਰੁਟੀਨ ‘ਚ ਚਿਹਰੇ ‘ਤੇ ਲਗਾਓ।
ਸੇਬ ਦਾ ਛਿਲਕਾ
ਸੇਬ ‘ਚ ਮੌਜੂਦ ਐਂਟੀ-ਐਕਸੀਡੈਂਟ ਫ਼ਰੀ ਰੈਡੀਕਲਸ ਅਤੇ ਹੋਰ ਨੁਕਸਾਨਦਾਇਕ ਤੱਤਾਂ ਤੋਂ ਰੱਖਿਆ ਕਰਦਾ ਹੈ। ਸਭ ਤੋਂ ਪਹਿਲਾਂ ਇੱਕ ਕੱਪ ‘ਚ ਇੱਕ ਸੇਬ ਦਾ ਪੀਲ ਅਤੇ ਸੰਤਰੇ ਦਾ ਰਸ ਮਿਲਾ ਲਓ। ਇਸ ਤੋਂ ਬਾਅਦ ਇਸ ‘ਚ ਸ਼ਹਿਦ ਅਤੇ ਹਲਦੀ ਪਾਊਡਰ ਮਿਲਾ ਲਓ। ਫਿਰ ਇਸ ‘ਚ ਦੋ ਟੇਬਲ ਸਪੂਨ ਦੁੱਧ ਮਿਲਾਓ। ਇਸ ਮਿਸ਼ਰਨ ਨੂੰ ਹਲਕਾ ਜਿਹਾ ਗਰਾਈਂਡ ਕਰੋ ਅਤੇ ਮੁਲਾਇਮ ਸਕਿਨ ਲਈ ਇਸ ਨੂੰ 20 ਮਿੰਟ ਤੱਕ ਚਿਹਰੇ ‘ਤੇ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
ਕੇਲੇ ਦਾ ਛਿਲਕਾ ਕੇਲੇ ਦਾ ਪੀਲ ਤੁਹਾਡੀ ਚਮੜੀ ਨੂੰ ਹਾਈਡ੍ਰੇਟਿਡ ਅਤੇ ਸਿਹਤਮੰਦ ਰੱਖਦਾ ਹੈ। ਕੇਲੇ ਦੇ ਛਿਲਕੇ ‘ਚ ਆਂਡੇ ਦੀ ਜਰਦੀ ਮਿਲਾ ਕੇ ਚਿਹਰੇ ‘ਤੇ ਲਗਾਓ। ਆਪਣੀ ਬੇਜਾਨ ਸਕਿਨ ‘ਤੇ ਇਸ ਨੂੰ 15 ਮਿੰਟਾਂ ਤੱਕ ਲੱਗਾ ਰਹਿਣ ਦਿਓ। ਇਸ ਪਿੱਛੋਂ ਧੋ ਲਓ। ਫਿਰ ਦੇਖੋ ਸਕਿਨ ਕਿਵੇਂ ਦਮਕਦੀ ਹੈ।
ਪਪੀਤੇ ਦਾ ਛਿਲਕਾ
ਸਕਿਨ ਨੂੰ ਬਿਹਤਰ ਬਣਾਉਣ ‘ਚ ਇਹ ਕਾਰਗਰ ਹੈ। ਤੁਸੀਂ ਪਪੀਤੇ ਨਾਲ ਆਪਣੀ ਸਕਿਨ ਨੂੰ ਫਰੈੱਸ਼ ਕਰ ਸਕਦੇ ਹੋ। ਹਰੇ ਪਪੀਤੇ ਦੇ ਛਿਲਕੇ ਦਾ ਤਾਜ਼ਾ ਹਿੱਸਾ ਲਓ ਅਤੇ ਇਸ ਦਾ ਮਾਸਕ ਬਣਾ ਲਓ। ਚਮੜੀ ਦੀਆਂ ਮ੍ਰਿਤ ਕੋਸ਼ਕਾਵਾਂ ਨੂੰ ਦੂਰ ਕਰਨ ਲਈ ਪਪਾਇਆ ਸਕਿਨ ਪਾਊਡਰ ਵੀ ਵਰਤ ਸਕਦੇ ਹੋ। ਪਪੀਤਾ ਤੁਹਾਡੀ ਸਕਿਨ ਟੋਨ ਨੂੰ ਸੁਧਾਰ ਕੇ ਝੁਰੜੀਆਂ ਰਹਿਤ ਚਮੜੀ ਲਈ ਸਹਾਇਕ ਹੁੰਦਾ ਹੈ।
ਅੰਬਾਂ ਦਾ ਛਿਲਕਾ
ਅੰਬਾਂ ਦੇ ਛਿਲਕੇ ‘ਚ ਐਂਟੀ ਰਿੰਕਲਸ ਤੱਤ ਹੁੰਦੇ ਹਨ। ਇਸ ਦਾ ਪੀਲ ਆਫ਼ ਮਾਸਕ ਬਣਾਉਣ ਲਈ ਜਿਲੇਟਿਨ ਲਓ, ਜੋ ਕਿ ਦੁੱਗਣਾ ਗਰਮ ਕਰਕੇ ਪਿਘਲਾਇਆ ਗਿਆ ਹੋਵੇ। ਅੰਬ ਅਤੇ ਜਿਲੇਟਿਨ ਦੇ ਇਸ ਮਿਸ਼ਰਨ ਨੂੰ ਫ਼ਰਿਜ ‘ਚ ਸੈੱਟ ਹੋਣ ਦਿਓ। ਕੁੱਝ ਸਮੇਂ ਬਾਅਦ ਕੱਢ ਕੇ ਚਿਹਰੇ ‘ਤੇ ਲੱਗਾ ਲਓ।
ਅਨਾਨਾਸ ਦਾ ਛਿਲਕਾ
ਅਨਾਨਾਸ ਦੇ ਪੀਲ ‘ਚ ਕੁਦਰਤੀ ਐਂਜਾਈਮ ਹੁੰਦੇ ਹਨ, ਜੋ ਸਕਿਨ ‘ਤੇ ਪੀਲ ਇਫੈਕਟ ਵਾਂਗ ਕੰਮ ਕਰਦਾ ਹੈ। ਇੱਕ ਕੱਪ ਪਾਈਨ ਐਪਲ ਕਿਊਬ ਅਤੇ ਅੱਧਾ ਕੱਪ ਪਪੀਤਾ ਕਿਊਬ ਮਿਲਾਓ। ਹੁਣ ਇਸ ‘ਚ 1 ਟੇਬਲ ਸਪੁਨ ਸ਼ਹਿਦ ਮਿਲਾ ਲਓ। ਇਸ ਨੂੰ ਸੁੱਕਣ ਦਿਓ। ਇਹ ਐਂਜਾਈਮ ਸਕਿਨ ‘ਤੇ ਪੀਲ ਵਾਂਗ ਕੰਮ ਕਰੇਗਾ ਅਤੇ ਬੇਕਾਰ ਤੱਤਾਂ ਨੂੰ ਬਾਹਰ ਕੱਢੇਗਾ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors