Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਵੋਟਾਂ ਦਾ ਉਤਸਵ ਫਿਰ ਆਉਣ ਵਾਲਾ : ਲਖਵੀਰ ਸਿੰਘ ਆਸਾ ਬੁੱਟਰ

 
ਆਮ ਤੌਰ ਤੇ ਜਦੋਂ ਭਾਰਤ ਦੀ ਰਾਜਨੀਤੀ ਦੀ ਗੱਲ ਚੱਲਦੀ ਹੈ ਤਾਂ ਸ਼ੁਰੁਆਤ ਵਿੱਚ ਹੀ ਬੜੇ ਮਾਨ ਨਾਲ ਕਿਹਾ ਜਾਂਦਾ ਹੈ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ | ਜਿਸਦਾ ਮਤਲਬ ਲੋਕਾਂ ਨੂੰ ਸਿਧੇ ਆਪਣੀ ਵੋਟ ਦੇ ਅਧਿਕਾਰ  ਨੂੰ ਵਰਤਦਿਆਂ ਦੇਸ਼ ਦਾ ਪ੍ਰਧਾਨ ਮੰਤਰੀ , ਆਪਣੇ ਸੂਬੇ ਦਾ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਹੈ  | ਵੈਸੇ ਇਸ ਭਾਰਤ ਦੇਸ਼ ਵਿੱਚ ਹਰ ਮੌਸਮ ਤੇ ਹਰ ਮਹੀਨੇ ਵੱਖੋ ਵੱਖਰੇ ਉਤਸਵ ਆਉਂਦੇ ਰਹਿੰਦੇ ਹਨ | ਕਿਉਂਕਿ ਭਾਰਤ ਅਨੇਕ ਧਰਮਾਂ ਤੇ ਜਾਤਾਂ ਪਾਤਾਂ ਦਾ ਵਿਸ਼ਾਲ ਸਮੂਹ ਹੈ | ਪਰ ਇਹਨਾਂ ਉਤਸਵਾਂ ਤੋਂ ਇਲਾਵਾ ਭਾਰਤ ਵਿੱਚ ਇੱਕ ਉਤਸਵ ਹੋਰ ਹੈ ਜੋ ਕਿਸੇ ਵੇਲੇ ਵੀ ਸ਼ੁਰੂ ਹੋ ਸਕਦਾ ਹੈ ਓਹ ਹੈ ਵੋਟਾਂ ਦਾ ਉਤਸਵ , ਆਮ ਚੁਣਾਵਾਂ ਅਤੇ ਬਹੁ ਰਾਜੀ ਦੇਸ਼ ਹੋਣ ਕਰਕੇ ਸੂਬਿਆਂ ਦੇ ਚੁਣਾਵਾਂ ਤੋਂ ਬਿਨਾ ਹੋਰ ਕਈ ਕਿਸਮ ਦੇ ਚੁਣਾਵ ਇੱਥੇ ਹੁੰਦੇ ਰਹਿੰਦੇ ਹਨ | ਪੰਜਾਬ ਵਿੱਚ ਆਉਣ ਵਾਲਾ ਸੀਜਨ ਅਸੈਂਬਲੀ ਚੋਣਾਂ ਦਾ ਹੈ | ਅਸੈਂਬਲੀ ਚੋਣਾਂ ਦੇ ਇਲਾਵਾ ਪੰਜਾਬ ਵਿੱਚ ਐਸ .ਜੀ. ਪੀ. ਸੀ . ਚੋਣਾਂ , ਗ੍ਰਾਮ ਪੰਚਾਇਤ ਚੋਣਾਂ , ਜਿਲ੍ਹਾ ਪਰਿਸ਼ਦ ਚੋਣਾਂ , ਬਾਲਕ ਸਾਮੰਤੀ ਚੋਣਾਂ ,  ਮਿਉਂਸਪਲ ਕਮੇਟੀ ਚੋਣਾਂ , ਕਦੇ ਕਦੇ ਜਿਮਨੀ ਚੋਣਾਂ ਆਦਿ ਆਦਿ ਕਿਸਮ ਦੀਆਂ ਚੋਣਾਂ ਦਾ ਮੌਸਮ ਆਉਂਦਾ ਹੀ ਰਹਿੰਦਾ ਹੈ | ਹਰ ਵਾਰ ਫੈਸਲਾ ਆਮ ਲੋਕਾਂ ਦੇ ਹੱਥ ਹੁੰਦਾ ਹੈ ਭਾਂਵੇ ਸਰਪੰਚ ਚੁਣਨਾ ਹੋਵੇ , ਭਾਂਵੇ ਐਮ.ਸੀ , ਭਾਂਵੇ ਜਥੇਦਾਰ ਤੇ ਭਾਂਵੇ ਵਿਧਾਇਕ | ਹੁਣ ਸਾਰਾ ਅਧਿਕਾਰ ਤਾਂ ਲੋਕਾਂ ਕੋਲ ਹੈ ਇਸ ਤੋਂ ਵੱਡਾ ਅਧਿਕਾਰ ਹੋਰ ਕਿ ਹੋ ਸਕਦਾ ਹੈ ਆਮ ਲੋਕਾਂ ਵਾਸਤੇ | 
                  ਆਮ ਤੌਰ ਤੇ ਸਮੇਂ ਸਮੇਂ ਤੇ ਦੇਸ਼ ਜਾਂ ਰਾਜ ਅੰਦਰ  ਸੱਤਾ ਧਾਰੀ ਪਾਰਟੀਆਂ ਦੇ ਨੁਮਾਇੰਦਿਆਂ ਉੱਤੇ ਜਾਂ  ਕਿਸੇ ਸ਼ਹਿਰ  ਦੇ ਨਗਰ ਕੌਂਸਲ ਦੇ ਪ੍ਰਤੀਨਿਧੀ ਜਾਂ ਪ੍ਰਧਾਨ ਉੱਤੇ , ਜਿਲ੍ਹਾ ਪਰਿਸ਼ਦ ਦੇ ਚੇਅਰਮੈਨਾਂ ਉੱਤੇ ,  ਇਥੋਂ ਤੱਕ ਕੇ ਲੋਕਤੰਤਰ ਦੀ ਸਭ ਤੋਂ ਛੋਟੀ  ਇਕਾਈ ਸਰਪੰਚ ਉੱਤੇ ਵੀ ਭ੍ਰਿਸ਼ਟਾਚਾਰ ਜਾਂ ਧੱਕੇਸ਼ਾਹੀਆਂ ਆਦਿ ਕਈ ਤਰਾਂ ਦੇ ਇਲਜਾਮ ਲੱਗਦੇ ਹਨ | ਨਤੀਜਾ ਕਿ ਨਿਕਲਦਾ ਹੈ ਇਸ ਵੋਟਾਂ ਦੇ ਤਾਨੇ ਬਾਣੇ ਵਿੱਚ ਫਸਿਆ ਲਾਚਾਰ ਹੋਇਆ ਆਮ ਨਾਗਰਿਕ ਆਤਮ ਹੱਤਿਆ ਕਰਨ ਲਈ ਸੋਚਦਾ ਹੈ | ਨੁਕਸ ਹਰ ਵਾਰ ਦੇਸ਼ ਦੀ ਵਿਵਸਥਾ ਜਾਂ ਕਾਨੂੰਨ ਵਿੱਚ ਕੱਡ ਦਿੱਤਾ ਜਾਂਦਾ ਤੇ ਸਿਸਟਮ ਨੂੰ ਕੋਸ ਕੇ ਸਾਰ ਲਿਆ ਜਾਂਦਾ ਹੈ | ਜੇ ਵੇਖਿਆ ਜਾਵੇ ਜਿਵੇਂ ਕੇ ਉੱਪਰ ਦੱਸਿਆ ਗਿਆ ਹੈ ਕੇ ਪਿੰਡ ਦੇ ਸਰਪੰਚ ਤੋਂ ਲਈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੂੰ ਚੁਣਨ ਦਾ ਅਧਿਕਾਰ ਕਿਸ ਕੋਲ ਹੈ ਉਹ ਆਮ ਨਾਗਰਿਕ ਕੋਲ ਹੈ | ਜੇ ਸਾਰਾ ਕੁਝ ਆਮ ਲੋਕਾਂ ਦੀ ਚੋਣ ਨਾਲ ਹੀ ਹੁੰਦਾ ਹੈ ਫੇਰ ਅਜਾਦੀ ਦੇ ਸੱਤ ਦਹਾਕਿਆਂ ਦਾ ਸਫਰ ਤੈਅ ਕਰਕੇ ਵੀ ਇਸ ਵਿਵਸਥਾ ਢਾਂਚੇ ਨੂੰ ਖੜਾ ਕਰਨ ਵਾਲਾ ਆਮ ਨਾਗਰਿਕ ਆਮ ਸਹੂਲਤਾਂ ਜਿਵੇਂ ਰੋਟੀ , ਬਿਜਲੀ , ਪਾਣੀ , ਸਿਖਿਆ , ਸਿਹਤ ਆਦਿ ਤੋਂ ਸੱਖਣਾ ਕਿਉਂ ਹੈ ਤੇ ਕਿਉਂ ਉਸਨੂੰ ਆਪਣੇ ਦੇਸ਼ ਚ ਆਪਣਾ ਘਰ ਸੁਰਖਿਅਤ ਨਹੀਂ ਲਗਦਾ , ਆਪਣਾ ਮਜਹਬ ਹੀ ਉਸਦੀ ਮੌਤ ਦਾ ਕਾਰਨ ਬਣ ਜਾਂਦਾ , ਤੇ ਕਿਉਂ ਆਪਣੇ ਦੇਸ਼ ਚ ਰਹਿੰਦੇ ਹੀ ਕੋਈ ਉਸਦਾ ਨਹੀਂ ਰਹਿੰਦਾ ਤੇ ਉਹ ਆਪਣੀ ਜੀਵਨ ਲੀਲਾ ਖਤਮ ਕਰ ਦਿੰਦਾ ਹੈ |  ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਮਾੜੇ ਢਾਂਚੇ ਨੂੰ ਆਮ ਨਾਗਰਿਕ ਉਸਾਰਦਾ ਹੈ ? ਜੀ ਹਾਂ ਇਸ ਨੂੰ ਆਮ ਨਾਗਰਿਕ ਹੀ ਉਸਾਰਦਾ ਹੈ ਤੇ ਆਪਣੇ ਹੱਥ  ਨਾਲ ਤੇ ਆਪਣੇ ਦਿਮਾਗ ਨਾਲ ਇਹਨਾਂ ਮਾੜੇ ਵਿਵਸਥਾ ਪ੍ਰਬੰਧ ਨੂੰ ਚਲਾਉਣ ਵਾਲਿਆਂ ਨੂੰ ਚੁਣ ਕੇ | ਆਖਰੀ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਸ ਮਾੜੇ ਪ੍ਰਬੰਧ ਨੂੰ ਆਮ ਨਾਗਰਿਕ ਬਦਲ ਸਕਦਾ ਹੈ , ਬਿਲਕੁਲ ਆਮ ਨਾਗਰਿਕ ਹੀ ਬਦਲ ਸਕਦਾ ਹੈ ਤੇ ਉਹ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਸਹੀ ਵਰਤ ਕੇ ਨਾਂ ਕੇ ਇਸ ਕੀਮਤੀ ਅਧਿਕਾਰ ਜਾਂ ਹਥਿਆਰ ਨੂੰ ਵੇਚ ਕੇ ਜਾਂ ਲਾਲਚ ਵੱਸ ਕਿਸੇ ਦੇ ਮਗਰ ਲੱਗ ਕੇ | ਆਮ ਨਾਗਰਿਕ ਇਹ ਵੇਖਣਾ ਹੋਵੇਗਾ ਕਿ ਉਸ ਵਾਸਤੇ ਕੀ ਚੰਗਾ ਹੈ ਤੇ ਆਪਣੇ ਮੁਢਲੇ ਹੱਕਾਂ ਦੀ ਆਵਾਜ ਬੁਲੰਧ ਕਰਨੀ ਪਵੇਗੀ | ਇਹ ਵੋਟਾਂ ਦਾ ਉਤਸਵ ਵਾਰ ਵਾਰ ਆਉਣਾ ਮਾੜੀ ਗੱਲ ਨਹੀਂ ਹੈ | ਇਹ ਵਾਰ ਵਾਰ ਆਉਣਾ ਤੁਹਾਡੀ ਤਾਕਤ ਨੂੰ ਚੌਗਣਾ ਕਰ ਸਕਦਾ ਹੈ ਤੇ ਵਾਰ ਵਾਰ ਮੌਕੇ ਨਾਗਰਿਕਾਂ ਨੂੰ ਦਿੰਦਾ ਹੈ | ਗਲ ਸਮਝਣੀ ਪਵੇਗੀ ਕਿ ਇਹ ਵੋਟਾਂ ਦਾ ਵਾਰ ਵਾਰ ਆਉਣ ਵਾਲਾ ਮੌਸਮ ਤੁਹਾਡੇ ਲਈ ਬਹਾਰ ਦਾ ਮੌਸਮ  ਬਣ ਜਾਵੇਗਾ ਬਸ ਇਸੇ ਮੌਸਮ ਵਿੱਚ ਚੰਗੇ ਬੀਜ ਬੀਜਣ ਦੀ ਲੋੜ ਹੈ ਫੁੱਲ ਹੀ ਫੁੱਲ ਉਘ ਆਉਣਗੇ | ਅਖੀਰ ਵਿੱਚ ਪੰਜਾਬ ਵਾਸੀਆਂ ਨੂੰ ਆਉਣ ਵਾਲਾ ਵੋਟਾਂ ਦਾ ਉਤਸਵ ਮੁਬਾਰਕ  ਹੋਵੇ ਉਮੀਦ ਕਰਦਾਂ ਹਾਂ ਕਿ ਲੋਕ ਫੁੱਲ ਬੀਜ ਲੈਣਗੇ | " ਅਸੀਂ ਵਰਤਮਾਨ ਵਿੱਚ ਆਪਣਾ ਭਵਿੱਖ ਬੀਜਦੇ ਹਾਂ , ਚੰਗਾ ਜਾਂ ਮਾੜਾ ਭਵਿੱਖ ਸਾਡੀ ਬੁਆਈ ਤੇ ਨਿਰਭਰ ਕਰਦਾ ਹੈ  " 
ਲਖਵੀਰ ਸਿੰਘ ਆਸਾ ਬੁੱਟਰ 

Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors