Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਵੋਟ ਦਾ ਹੱਕ ਖੁੱਸਣ 'ਤੇ ਸਹਿਜਧਾਰੀ ਭੜਕੇ

ਵੋਟ ਦਾ ਹੱਕ ਖੁੱਸਣ  'ਤੇ ਸਹਿਜਧਾਰੀ ਭੜਕੇ
ਮੋਗਾ: ਸਹਿਜਧਾਰੀ ਸਿੱਖ ਪਾਰਟੀ ਨੇ ਅੱਜ ਸਹਿਜਧਾਰੀਆਂ ਸਿੱਖਾਂ ਨੂੰ ਐਸ.ਜੀ.ਪੀ.ਸੀ. ‘ਚ ਵੋਟ ਦਾ ਹੱਕ ਨਾ ਦੇਣ ਖਿਲਾਫ ਰੋਸਪ੍ਰਦਰਸ਼ਨ ਕੀਤਾ ਹੈ। ਸਹਿਜਧਾਰੀ ਸਿੱਖ ਪਾਰਟੀ ਨੇ ਲੀਡਰ ਪਰਮਜੀਤ ਰਾਣੂ ਦਾ ਕਹਿਣਾ ਹੈ ਕਿ ਸੂਬੇ ‘ਚ ਸਹਿਜਧਾਰੀ ਸਿੱਖਾਂ ਦੀਗਿਣਤੀ 70 ਲੱਖ ਦੇ ਕਰੀਬ ਹੈ। ਉਹ ਸਾਰੇ ਸਿੱਖ ਧਰਮ ਨੂੰ ਮੰਨਦੇ ਹਨ। ਇਸ ਕਰਕੇ ਉਨ੍ਹਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾਹੈ। ਉਨ੍ਹਾਂ ਕਿਹਾ ਕਿ ਉਹ ਇਸ ਬਿੱਲ ਖ਼ਿਲਾਫ ਕਾਨੂੰਨੀ ਚਾਰਾਜ਼ੋਈ ਵੀ ਕਰਨਗੇ।

ਬੀਤੇ ਦਿਨ ਲੋਕ ਸਭਾ ਨੇ 91 ਸਾਲ ਪੁਰਾਣੇ ਕਾਨੂੰਨ ‘ਚ ਸੋਧ ਕਰਕੇ ਨਵਾਂ ਬਿੱਲ ਪਾਸ ਕੀਤਾ ਸੀ। ਇਸ ਬਿੱਲ ਮੁਤਾਬਕ ਹੁਣ ਸਹਿਜਧਾਰੀ ਸਿੱਖ ਨਾ ਐਸ.ਜੀ.ਪੀ.ਸੀ. ਦੀ ਚੋਣ ਲੜ ਸਕਦੇ ਹਨ ਤੇ ਨਾ ਹੀ ਵੋਟ ਪਾ ਸਕਦੇ ਹਨ। ਰਾਣੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ ਐਸ.ਜੀ.ਪੀ.ਸੀ. ‘ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ ਮੋਦੀ ਸਰਕਾਰ ਤੋਂ ਇਹ ਸਭ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਸਮਾਜ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਦ ਵੱਲੋਂ ਇਸ ਬਿੱਲ ਨੂੰ ਪਾਸ ਕਰਨਾ ਗੈਰਸੰਵਿਧਾਨਕ ਹੈ ਕਿਉਂਕਿ ਇਸ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਕੇਸ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇਤੇ ਫੇਰ ਇਸ ਮਸਲੇ ‘ਤੇ ਹਰ ਕਾਨੂੰਨੀ ਪਹਿਲਕਦਮੀ ਕਰਾਂਗੇ।
Share on Google Plus

About LSB

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors