
ਫਰੀਦਕੋਟ: ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਅਦਾਲਤ ਨੇ ਇੱਕ ਫੌਜਦਾਰੀ ਕੇਸ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸੁਖਬੀਰ ਨੂੰ ਜ਼ੁਰਮ ਸਾਬਤ ਨਾ ਹੋਣ ‘ਤੇ ਬਰੀ ਕਰਨ ਦਾ ਹੁਕਮ ਸੁਣਾਇਆ। ਮਾਮਲਾ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੋਟਕਪੂਰਾ ਦੇ ਇੱਕ ਪੱਤਰਕਾਰ ਨਾਲ ਮਾਰਕੁੱਟ ਤੇ ਕੈਮਰਾ ਖੋਹਣ ਦਾ ਸੀ।
ਸੁਖਬੀਰ ਬਾਦਲ ਅੱਜ ਸ਼ਾਮ ਕਰੀਬ 4 ਵਜੇ JMIC ਸਤੀਸ਼ ਕੁਮਾਰ ਦੀ ਅਦਾਲਤ ‘ਚ ਪੇਸ਼ ਹੋਏ। ਅਦਾਲਤ ਨੇ ਸੁਖਬੀਰ ਦੀ ਹਾਜ਼ਰੀ ਲਗਾਉਣ ਤੋਂ ਥੋੜੇ ਸਮੇਂ ਬਾਅਦ ਹੀ ਆਪਣਾ ਫੈਸਲਾ ਸੁਣਾਇਆ। ਅਦਾਲਤ ਤੋਂ ਫੈਸਲਾ ਆਉਂਦਿਆਂ ਹੀ ਲੰਮੇ ਸਮੇਂ ਤੋਂ ਚੱਲ ਰਹੇ ਇਸ ਮੁਕੱਦਮੇ ਤੋਂ ਸੁਖਬੀਰ ਨੂੰ ਛੁਟਕਾਰਾ ਮਿਲ ਗਿਆ।
ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
Blogger Comment