Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਭਲਵਾਨ ਕਰਤਾਰ ਸਿੰਘ ਸਿਖਾਉਣਗੇ 'ਆਪ' ਨੂੰ ਦਾਅ-ਪੇਚ

ਭਲਵਾਨ ਕਰਤਾਰ ਸਿੰਘ ਸਿਖਾਉਣਗੇ 'ਆਪ' ਨੂੰ ਦਾਅ-ਪੇਚਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਪਹਿਲਵਾਨ ਤੇ ਸਾਬਕਾ ਆਈ.ਜੀ.ਕਰਤਾਰ ਸਿੰਘ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।ਪਾਰਟੀ ‘ਚ ਸ਼ਾਮਲ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਬਿਨਾਂ ਸ਼ਰਤਪਾਰਟੀ ‘ਚ ਸ਼ਾਮਲ ਹੋਏ ਹਨ ਤੇ ਉਹ ਪਾਰਟੀ ‘ਚ ਇੱਕ ਵਰਕਰਦੇ ਤੌਰ ‘ਤੇ ਕੰਮ ਕਰਦੇ ਰਹਿਣਗੇ। ਇਸ ਮੌਕੇ ‘ਆਪ’ ਦੇ ਇੰਚਾਰਜਸੰਜੇ ਸਿੰਘ, ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਬੁਲਾਰੇਸੁਖਪਾਲ ਖਹਿਰ ਨੇ ਪਾਰਟੀ ‘ਚ ਆਉਣ ‘ਤੇ ਕਰਤਾਰ ਸਿੰਘ ਦਾਸਵਾਗਾਤ ਕੀਤਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ‘ਚ ਗੁਪਤ ਸਮਝੌਤਾ ਹੈ ਤੇ ਦੋਵੇਂ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿਇਸ ਵਾਰ ਪੰਜਾਬ ‘ਚ ਵੱਡੇ ਬਹੁਮਤ ਨਾਲ ‘ਆਪ’ ਦੀ ਸਰਕਾਰਬਣਨ ਜਾ ਰਹੀ ਹੈ ਤੇ ਲੋਕ ਅਕਾਲੀ ਦਲ ਤੇ ਕਾਂਗਰਸ ਨੂੰ ਬੁਰੀਤਰ੍ਹਾਂ ਪਛਾੜਨਗੇ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਚਿੱਤ ਕਰਨ ਲਈਕਿਹੜੇ ਕਿਹੜੇ ਦਾਅ ਪੇਚ ਹੁੰਦੇ ਹਨ ਉਹ ਪਹਿਲਵਾਨ ਕਰਤਾਰਸਿੰਘ ਦੱਸਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਮਾਨਦਾਰ ਲੋਕਾਂਦਾ ‘ਆਪ’ ਨਾਲ ਜੁੜਣਾ ਦੱਸਦਾ ਹੈ ਕਿ ਪੰਜਾਬ ‘ਚ ਅਗਲੀ ਸਰਕਾਰ ‘ਆਪ’ ਦੀ ਬਣਨ ਜਾ ਰਹੀ ਹੈ।  ਸੁਖਪਾਲ ਖਹਿਰਾ ਨੇ ਕਿਹਾ ਕਿ ਐਸ.ਵਾਈ.ਐਲ. ਦੇ ਨਾਂ ‘ਤੇ ਅਕਾਲੀ ਦਲ ਦੇ ਆਗੂ ਲੱਖਾਂ ਰੁਪਏ ਦੇ ਦਰੱਖਤ ਖਾ ਗਏ ਹਨ। ਉਨਾਂ ਪੁੱਛਿਆ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਭ੍ਰਿਸ਼ਟਾਚਾਰ ਦੇ ਨਾਂ ‘ਤੇ ਕਿੱਥੇ ਸਟੈਂਡ ਕਰਦੇ ਹਨ।
ਮਾਨ ਨੇ ਕਿਹਾ ਕੈਪਟਨ ਕੋਲ ਸਵਾਲਾਂ ਦੇ ਜਵਾਬ ਨਹੀਂ ਹਨ ਤੇ ਇਸੇ ਲਈ ਉਹਸਵਾਲਾਂ ਤੋਂ ਭੱਜ ਰਹੇ ਹਨ।ਦੱਸਣਯੋਗ ਹੈ ਕਿ ਪਹਿਲਵਾਨ ਕਰਤਾਰ ਸਿੰਘ ਕੌਮਾਂਤਰੀ ਪੱਧਰਦੀਆਂ ਖੇਡਾਂ ‘ਚ ਭਾਰਤ ਦੀ ਨੁਮਾਇੰਦਗੀ ਕਰਦੇ ਰਹੇ ਹਨ। ਉਨ੍ਹਾਂਨੇ ਭਾਰਤ ਦੀ ਝੋਲੀ ‘ਚ ਵੱਡੇ ਤਮਗੇ ਪਾਏ ਹਨ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors