ਕੀਵੀ ਪੰਜਾਬ --(12 ਅਪ੍ਰੈਲ ) ਕਰਾਈਸਚਰਚ ਦੇ ਇੱਕ ਸਕੂਲ ਵਿਚ ਬੱਸ ਡਰਾਈਵਰ ਅਤੇ ਕੇਅਰ ਟੇਕਰ ਦੇ ਤੌਰ ਟੇ ਕੰਮ ਕਰਨ ਵਾਲੇ 64 ਸਾਲਾਂ Robert Selwyn Burrett ਨੂੰ ਸਥਾਨਿਕ ਹਾਈ ਕੋਰਟ ਵਲੋਂ 12 ਬਚਿਆਂ ਦੇ ਸੈਕਸ ਸ਼ੋਸਣ ਕੇਸ ਮਾਮਲੇ ਵਿਚ 19 ਸਾਲ ਅਤੇ 6 ਮਹੀਨੇ ਦੀ ਸਜਾ ਸੁਣਾਈ ਹੈ | ਕੋਰਟ ਮੁਤਾਬਿਕ ਉਪਰੋਕਤ ਕੈਦ ਦੇ ਪਹਿਲੇ 10 ਸਾਲ ਗੈਰ ਜਮਾਨਤੀ ਹੋਣਗੇ | ਐਨ.ਜੈਡ ਹੈਰਲਡ ਦੇ ਮੁਤਾਬਿਕ ਉਪਰੋਕਤ ਦੋਸ਼ੀ ਵਲੋਂ ਲਗਾਤਾਰ ਇਸ ਵਰਤਾਰੇ ਨੂੰ ਅੰਜਾਮ ਦੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ | ਇਸ ਫੈਸਲੇ ਮੌਕੇ ਕੁਛ ਪੀੜਤ ਬਚਿਆਂ ਦੇ ਮਾਪਿਆਂ ਦੇ ਹੰਝੂ ਸਾਫ਼ ਦਿਖਾਈ ਦੇ ਰਹੇ ਸਨ|
Breaking News
Loading...

Blogger Comment