ਚੰਡੀਗੜ੍ਹ: ਪੰਜਾਬ ਦਾ ਸਿਆਸੀ ਪਿੜ ਮਘਣ ਦੇ ਨਾਲ-ਨਾਲ ਰਾਜਸੀ ਪਾਰਟੀਆਂ ਵੱਲੋਂ ਵੀ ਇੱਕ-ਦੂਜੇ ‘ਤੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਅਗਲੇ ਦਿਨਾਂ ਦੌਰਾਨ ਸਿਆਸੀ ਦਲਾਂ ਵਿਚਾਲੇ ਗਰਮਾ-ਗਰਮੀ ਹੋਣ ਵਾਲੀ ਹੈ। ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 22 ਫਰਵਰੀ ਤੋਂ ਪੰਜਾਬ ਆ ਰਹੇ ਹਨ। ਪਹਿਲਾਂ ਉਨ੍ਹਾਂ ਦਾ ਇਹ ਦੌਰਾ 20 ਫਰਵਰੀ ਤੋਂ ਸੀ। ਉਧਰ, ਕਾਂਗਰਸ ਨੇ ਕੇਜਰੀਵਾਲ ਨੂੰ ਪੰਜਾਬ ‘ਚ ਨਾ ਵੜਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਦਿਲਚਸਪ ਗੱਲ ਹੈ ਕਿ ਕਾਂਗਰਸ ਸੱਤਾਧਿਰ ਅਕਾਲੀ ਦਲ-ਬੀਜੇਪੀ ਨਾਲੋਂ ਆਮ ਆਦਮੀ ਪਾਰਟੀ ‘ਤੇ ਵੱਧ ਨਿਸ਼ਾਨੇ ਸਾਧ ਰਹੀ ਹੈ। ਸੂਤਰਾਂ ਮੁਤਾਬਕ ਕੇਜਰੀਵਾਲ ਪੰਜਾਬ ਦੌਰੇ ਦੌਰਾਨ ਕਿਸਾਨਾਂ, ਮਜ਼ਦੂਰਾਂ ਤੇ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਰਨਗੇ। ਇਸ ਦੌਰਾਨ ਉਹ ਅਕਾਲੀ-ਬੀਜੇਪੀ ਦੇ ਨਾਲ-ਨਾਲ ਕਾਂਗਰਸ ਨੂੰ ਵੀ ਘੇਰਨਗੇ। ਕਾਬਲੇਗੌਰ ਹੈ ਕਿ ‘ਆਪ’ ਪੰਜਾਬ ਵਿੱਚ ਨਵੀਂ ਪਾਰਟੀ ਹੈ। ਇਸ ਤੋਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਦੀ ਸਿਆਸੀ ਮੈਦਾਨ ਵਿੱਚ ਖੇਡਦੀਆਂ ਰਹੀਆਂ ਹਨ। ਇਸ ਲਈ ‘ਆਪ’ ਦੀ ਆਮਦ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੀ।
About kiwipunjab
ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
Blogger Comment