ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸਰਕਾਰੀ ਕੋਠੀ ਦਾ ਕਿਰਾਇਆ ਅਦਾ ਨਹੀਂ ਕੀਤਾ ਹੈ। ਬਾਜਵਾ ਸਿਰ ਐਮ.ਪੀ. ਵਜੋਂ ਮਿਲੀ ਸਰਕਾਰੀ ਰਿਹਾਇਸ਼ ਦਾ 1 ਲੱਖ 47 ਹਜ਼ਾਰ ਰੁਪਏ ਬਕਾਇਆ ਹੈ। ਉਂਝ ਬਾਜਵਾ ਇਕੱਲੇ ਅਜਿਹੇ ਸਾਂਸਦ ਨਹੀਂ ਜਿਨ੍ਹਾਂ ਵੱਲ ਕਿਰਾਏ ਦਾ ਬਕਾਇਆ ਹੈ। ਇਹ ਖੁਲਾਸਾ ਇੱਕ ਆਰਟੀਆਈ ਵਰਕਰ ਵੱਲੋਂ ਮੰਗੀ ਗਈ ਜਾਣਕਾਰੀ ਦੇ ਆਧਾਰ ‘ਤੇ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਅਜਿਹੇ 56 ਐਮਪੀ ਹਨ ਜਿਨ੍ਹਾਂ ਵੱਲ 1,969 ਰੁਪਏ ਤੋਂ 23 ਲੱਖ 7 ਹਜ਼ਾਰ ਰੁਪਏ ਤੱਕ ਦਾ ਕਿਰਾਇਆ ਬਕਾਇਆ ਹੈ। ਇਸ ਸੂਚੀ ‘ਚ ਬੀਜੇਪੀ ਤੇ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਮੌਜੂਦਾ ਤੇ ਸਾਬਕਾ ਸਾਂਸਦ ਸ਼ਾਮਲ ਹਨ। ਹਾਲਾਂਕਿ ਵਾਰ-ਵਾਰ ਇਨ੍ਹਾਂ ਨੂੰ ਬਕਾਇਆ ਜਮਾਂ ਕਰਨ ਲਈ ਨੋਟਿਸ ਵੀ ਭੇਜੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਇਨ੍ਹਾਂ ਲੀਡਰਾਂ ਨੇ ਜੇਬ ‘ਚੋਂ ਪੈਸਾ ਨਹੀਂ ਕੱਢਿਆ।
ਆਰ.ਟੀ.ਆਈ. ਤਹਿਤ ਮਿਲੀ ਸੂਚੀ ਮੁਤਾਬਕ ਸਾਬਕਾ ਰਾਜ ਸਭਾ ਮੈਂਬਰ ਗਿਰੀਸ਼ ਕੁਮਾਰ ਸੰਘੀ ਵੱਲ 23 ਲੱਖ, ਬੀਜੇਪੀ ਲੀਡਰ ਤੇ ਸਾਬਕਾ ਸਾਂਸਦ ਯਸ਼ਵੰਤ ਸਿਨ੍ਹਾਂ ਵੱਲ 3 ਲੱਖ 84 ਹਜ਼ਾਰ, ਮੁਹੰਮਦ ਅਯੁਰਦੀਨ ਵੱਲ 2 ਲੱਖ 5 ਹਜ਼ਾਰ ਰੁਪਏ ਦਾ ਬਕਾਇਆ ਹੈ। ਇਨ੍ਹਾਂ ਤੋਂ ਇਲਾਵਾ ਸੂਚੀ ‘ਚ ਜਿਹੜੇ ਹੋਰ ਨਾਮ ਹਨ। ਉਨ੍ਹਾਂ ਵੱਲ ਵੀ ਇਸੇ ਤਰਾਂ ਵੱਡੀ ਰਕਮ ਬਾਕੀ ਹੈ।
Blogger Comment