ਨਵੀਂ ਦਿੱਲੀ: ਆਸਟ੍ਰੇਲੀਆ ਨੇ ਭਾਰਤੀ ਮੂਲ ਦੀ ਹਰਿੰਦਰ ਸਿੱਧੂ ਨੂੰ ਭਾਰਤ ਵਿੱਚ ਅਗਲੀ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਹਾਈ ਕਮਿਸ਼ਨਰ ਪੈਟਰਿਕ ਸਕਲਿੰਗ ਦੀ ਜਗ੍ਹਾ ਲੈਣਗੇ। ਸਿੰਗਪੁਰ ‘ਚ ਰਹਿ ਰਹੇ ਸਿੱਧੂ ਆਪਣੇ ਪਰਿਵਾਰ ਨਾਲ ਬਚਪਨ ਤੋਂ ਆਸਟ੍ਰੇਲੀਆ ਆ ਗਏ ਸਨ।
ਵਪਾਰ ਤੇ ਵਿਦੇਸ਼ ਮਾਮਲਿਆਂ ਦੇ ਵਿਭਾਗ ‘ਚ ਅਧਿਕਾਰੀ ਸਿੱ
ਧੂ ਮਲਟੀਨੈਸ਼ਨਲ ਪਾਲਿਸੀ ਡਿਵੀਜ਼ਨ ਦੀ ਸਹਾਇਕ ਸਕੱਤਰ ਵਜੋਂ ਸੇਵਾਵਾਂ ਦੇ ਰਹੀ ਹੈ। ਉਹ ਇਸ ਤੋਂ ਪਹਿਲਾਂ ਮਾਸਕੋ ਤੇ ਦਮਸ਼ਕ ਵਿੱਚ ਵੀ ਸੇਵਾ ਨਿਭਾਅ ਚੁੱਕੀ ਹੈ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਨਵੀਂ ਹਾਈ ਕਮਿਸ਼ਨਰ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ‘ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਭਾਰਤ ਆਸਟ੍ਰੇਲੀਆ ਦੇ ਸਭ ਤੋਂ ਨਜ਼ਦੀਕ ਤੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਹੈ।
ਅਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬੀ ਭਾਈਚਾਰੇ ‘ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਪਹਿਲੀ ਵਾਰ ਅਸਟ੍ਰੇਲੀਆ ਨੇ ਕਿਸੇ ਪੰਜਾਬੀ ਨੂੰ ਭਾਰਤ ‘ਚ ਹਾਈ ਕਮਿਸ਼ਨਰ ਬਣਾਇਆ ਹੈ।

Blogger Comment