ਚੰਡੀਗਡ਼੍ਹ: ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਕੱਤਰ ਜਨਰਲ ਰਹੇ ਗੁਰਪ੍ਰੀਤ ਭੱਟੀ ਨੇ ਆਮ ਆਦਮੀ ਪਾਰਟੀ (ਆਪ) ’ਚ ਜਾਣ ਲਈ ਕਮਰ ਕੱਸ ਲਈ ਹੈ। ਸ੍ਰੀ ਮਨਪ੍ਰੀਤ ਬਾਦਲ ਦੇ ਨੇਡ਼ਲੇ ਸਾਥੀ ਰਹੇ ਸ੍ਰੀ ਭੱਟੀ ਵੀਰਵਾਰ ਨੂੰ ਦਿੱਲੀ ’ਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਉਹ ਮਨਪ੍ਰੀਤ ਨਾਲ ਕਾਂਗਰਸ ਪਾਰਟੀ ’ਚ ਸ਼ਾਮਲ ਨਹੀਂ ਹੋਏ ਸਨ। ਬੈਠਕ ਦੀ ਪੁਸ਼ਟੀ ਕਰਦਿਆਂ ਸ੍ਰੀ ਭੱਟੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਹੀ ਉਹ ਆਪਣੀ ਯੋਜਨਾ ਦਾ ਖ਼ੁਲਾਸਾ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਏਜੰਡੇ ’ਤੇ ਆਧਾਰਿਤ ਸਿਆਸਤ ਕਰਦੇ ਹਨ .
Breaking News
Loading...


Blogger Comment