Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

'ਆਪ' ਤੋਂ ਕੱਢੇ ਗਏ ਯੋਗੇਂਦਰ ਬਣਾਉਣਗੇ ਨਵੀਂ ਪਾਰਟੀ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੋਂ ਬਾਹਰ ਕੀਤੇ ਗਏ ਯੋਗੇਂਦਰ ਯਾਦਵ ਆਪਣੀ ਨਵੀਂ ਪਾਰਟੀ ਬਣਾਉਣ ਦੀ ਤਿਆਰੀ ‘ਚ ਹਨ। ਯਾਦਵ ਨੇ ਕਿਹਾ ਹੈ ਕਿ ਉਹ ਇੱਕ ਅਜਿਹੀ ਪਾਰਟੀ ਬਣਾਉਣਾ ਚਾਹੁੰਦੇ ਹਨ ਜਿਹੜੀ ਅੰਦਰੂਨੀ ਲੋਕਤੰਤਰ, ਪਾਰਦਰਸ਼ਤਾ ਤੇ ਜਵਾਬਦੇਹੀ ਦੇ ਮਾਪਦੰਡਾਂ ‘ਤੇ ਪੂਰੀ ਉੱਤਰਦਿਆਂ ਦੇਸ਼ ਭਰ ‘ਚ ਉਰਜਾ ਦਾ ਪਸਾਰ ਕਰੇ। ਫ਼ਿਲਹਾਲ ਯੋਗੇਂਦਰ ਸਵਰਾਜ ਅਭਿਆਨ ਲਹਿਰ ਚਲਾ ਰਹੇ ਹਨ।
ਸਵਰਾਜ ਅਭਿਆਨ ਦੇ ਸੰਯੌਜਕ ਯੋਗੇਂਦਰ ਯਾਦਵ ਨੇ ਕਿਹਾ, “ਪਾਰਟੀ ਬਣਾਉਂਦੇ ਸਮੇਂ ਇਹ ਯਕੀਨੀ ਬਣਾਵਾਂਗੇ ਕਿ ਸਵਰਾਜ ਅਭਿਆਨ ਆਜ਼ਾਦ ਰੂਪ ਨਾਲ ਕੰਮ ਕਰਦਾ ਰਹੇ ਤੇ ਪਾਰਟੀ ‘ਚ ਮਰਜ ਨਾ ਹੋਵੇ”। ਉਹਨਾਂ ਇਸ ਸਬੰਧੀ ਆਮ ਆਦਮੀ ਪਾਰਟੀ ਦੀ ਮੂਲ ਸੰਸਥਾ ‘ਇੰਡੀਆ ਅਗੇਂਸਟ ਕਰੱਪਸ਼ਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਖਤਮ ਕਰਨਾ ਇੱਕ ਗਲਤੀ ਸੀ ਜਿਸ ਦੇ ਕਾਰਨ ਪਾਰਟੀ ‘ਤੇ ਨਜ਼ਰ ਰੱਖਣ ਤੇ ਰਾਸਤਾ ਦਿਖਾਉਣ ਵਾਲਾ ਕੋਈ ਨਹੀਂ ਰਿਹਾ।
ਆਪ ਦੇ ਸਾਬਕਾ ਲੀਡਰ ਨੇ ਕਿਹਾ, “ਸਾਡੀ ਨੀਤੀ ਸਪਸ਼ਟ ਹੈ ਤੇ ਅਸੀਂ ਇੱਕ ਵਿਕਲਪ ਵਜੋਂ ਰਾਜਨੀਤਕ ਸ਼ਕਤੀ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ ਤੇ ਪਾਰਟੀ ਬਣਾਉਣਾ ਚਾਹੁੰਦੇ ਹਾਂ। ਅਸੀਂ ਇਸ ਰਾਹੀਂ ਅੰਦਰੂਨੀ ਲੋਕਤੰਤਰ, ਪਾਰਦਰਸ਼ਤਾ ਤੇ ਜਵਾਬਦੇਹੀ ਦੇ ਮਾਪਦੰਡਾਂ ‘ਤੇ ਖਰਾ ਉੱਤਰਦਿਆਂ ਦੇਸ਼ ਭਰ ‘ਚ ਊਰਜਾ ਦਾ ਪਸਾਰ ਕਰਨਾ ਚਾਹੁੰਦੇ ਹਾਂ। ਇਸ ਪੱਖ ਤੋਂ ਅਸੀਂ ਕਈ ਕਦਮ ਚੁੱਕੇ ਹਨ”। ਉਹਨਾਂ ਕਿਹਾ ਕਿ ਕਿਸੇ ਵੀ ਤਰੀਕੇ ਪਾਰਟੀ ਬਣਾਉਣਾ ਤੇ ਚੋਣ ਲੜਨਾ ਸਾਡਾ ਉਦੇਸ਼ ਨਹੀਂ ਹੈ। ਇਸ ਪਹਿਲੂ ‘ਤੇ ਜੋ ਵੀ ਹੋਵੇਗਾ, ਜਨਤਕ ਤੌਰ ‘ਤੇ ਅਤੇ ਲੋਕਤੰਤਰਿਕ ਪ੍ਰਕਿਰਿਆ ਨਾਲ ਹੀ ਹੋਵੇਗਾ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors