ਜਿਵੇਂ ਕੀ ਅਸੀਂ ਸਾਰੇ ਜਾਣਦੇ ਹਾਂ ਕੀ ਸਾਡੇ ਦੇਸ਼ ਵਿੱਚ ਲੋਕਤੰਤਰੀ ਸਰਕਾਰ ਹੈ ਜੋ ਕਿ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਤੇ ਲੋਕਾਂ ਪ੍ਰਤੀ ੳੁੱਤਰਦਾੲੀ ਹੁੰਦੀ ਹੈ । ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀੲੇ ਤਾਂ ਸਰਕਾਰ ਦੇ ਲੋਕਾਂ ਪ੍ਰਤੀ ਤਿੰਨ ਮੁੱਖ ਕੰਮ ਹਨ - ਸਿੱਖਿਅਾ ਸਿਹਤ ਤੇ ਆਵਾਜਾੲੀ । ਮੈਂ ਅੱਜ ਗੱਲ ਕਰਨ ਜਾ ਰਹੀ ਹਾਂ - ਸਿਹਤ ਬਾਰੇ । ਸਹਿਰਾਂ ਵਿੱਚ ਰਹਿੰਦੇ ਲੋਕ ਜਿਅਾਦਾਤਰ ਨੌਕਰੀਅਾਂ ਕਰਦੇ ਹਨ ਤੇ ਉਹਨਾਂ ਕੋਲ ਵਧੀਆ ਆਮਦਨ ਦੇ ਸਾਧਨ ਹੋਣ ਕਾਰਨ ਉਹਨਾਂ ਨੂੰ ਉੱਚ ਪੱਧਰ ਤੇ ਸਿਹਤ ਸੇਵਾਵਾਂ ਉਪਲਬਧ ਹੋ ਜਾਂਦੀਆਂ ਹਨ । ਵੱਡੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵੀ ਜਿਆਦਾਤਰ ਸਹਿਰਾਂ ਵਿੱਚ ਹੀ ਹੁੰਦੇ ਹਨ । ਪਰ ਜੋ ਚਿੰਤਾ ਦਾ ਵਿਸ਼ਾ ਹੈ - ਉਹ ਹੈ ਪਿੰਡ ਦੇ ਲੋਕਾਂ ਦੀ ਸਿਹਤ ਵਿਵਸਥਾ । ਭਾਵੇਂ ਅੱਜ ਪਿੰਡ ਵੀ ਤਰੱਕੀ ਕਰ ਰਹੇ ਹਨ ਤੇ ਸਹਿਰਾਂ ਦੇ ਬਰਾਬਰ ਸੁਵਿਧਾਂਵਾ ਹੋਣ ਦਾ ਦਾਅਵਾ ਕਰਦੇ ਹਨ , ਪਿੰਡਾਂ ਦੇ ਲੋਕ ਪੜ ਲਿਖ ਰਹੇ ਹਨ ਤੇ ਨੌਕਰੀਆਂ ਕਰਨ ਲੱਗੇ ਹਨ ਪਰ ਜੇਕਰ ਅਸੀਂ ਪੰਜਾਬ ਦੇ ਪਿੰਡਾਂ ਨੂੰ ਗੌਰ ਨਾਲ ਦੇਖੀੲੇ ਤਾਂ ਅੱਜ ਵੀ ਕੁਝ ਪੱਖਾਂ ਤੋਂ ਪਿੰਡ ਪੱਛੜੇ ਹੋਏ ਹਨ
ਸਾਡੇ ਪੰਜਾਬ ਦੇ ਪਿੰਡਾਂ ਚ ਲਗਭਗ 1000 ਡਿਸਪੈਂਸਰੀਅਾਂ ਹਨ । ਜਿਹੜੀਅਾਂ ਸਿਹਤ ਵਿਭਾਗ ਤੇ ਜ਼ਿਲਾ ਪ੍ਰੀਸ਼ਦ ਦੇ ਅਧੀਨ ਹਨ । ਹਰ ੲਿੱਕ ਡਿਸਪੈਂਸਰੀ ਚ ੲਿੱਕ ਐਮ.ਬੀ.ਬੀ.ਐਸ. ਡਾਕਟਰ,ੲਿੱਕ ਫਾਰਮਾਸਿਸਟ ਤੇ ੲਿੱਕ ਦਰਜਾ ਚਾਰ ਮੁਲਾਜਮ ਪੋਸਟਡ ਹੈ ਤੇ ਡਿਸਪੈਂਸਰੀਅਾਂ ਵਿੱਚ ਹੀ ਸਬ ਸੈਂਟਰ ਅਧੀਨ ਏ.ਐਨ.ਐਮ. ਤੇ ਮਲਟੀਪਰਪਜ਼ ਹੈਲਥ ਵਰਕਰ ਪੋਸਟਡ ਹੁੰਦੇ ਹਨ । ਡਾਕਟਰ ਵੱਲੋਂ ਮਰੀਜ ਦੇਖੇ ਜਾਂਦੇ ਹਨ, ਫਾਰਮਾਸਿਸਟ ਦਾ ਕੰਮ ਦਵਾੲੀ ਦੇਣਾ, ਏ.ਐਨ.ਐਮ ਦਾ ਕੰਮ ਟੀਕਾਕਰਣ, ਜੱਚਾ ਬੱਚਾ ਦੇਖ ਰੇਖ, ਨਸਬੰਦੀ ਸੰਬੰਧੀ ਕੰਮ ਹੁੰਦਾ ਹੈ । ੲਿਹ ਸਭ ਹੋਣ ਦੇ ਬਾਵਜੂਦ ਕੀ ਪਿੰਡਾਂ ਵਾਲਿਅਾਂ ਨੂੰ ਸਿਹਤ ਸੁਵਿਧਾਵਾਂ ਦਾ ਲਾਭ ਮਿਲ ਰਿਹਾ ਹੈ - ਜਾਂ ਲੋਕ ਲਾਭ ੳੁਠਾ ਰਹੇ ਹਨ ? ਨਹੀਂ! ਅਸੀਂ ਸਾਰੇ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਲਈ ਲੋਕਭਲਾਈ ਦੇ ਕੰਮ ਕਰੇ ਪਰ ਜਦੋਂ ਸਰਕਾਰ ਵੱਲੋਂ ਦਿੱਤੀਅਾਂ ਸੁਵਿਧਾਵਾਂ ਨੂੰ ਵਰਤਣ ਦੀ ਗੱਲ ਆਉਂਦੀ ਹੈ ਤਾਂ ਪਤਾ ਨਹੀ ਕਿੳੁਂ ਅਸੀਂ ੳੁਹਨਾਂ ਤੇ ਭਰੋਸਾ ਨਹੀਂ ਕਰ ਪਾਉਂਦੇ - ਚਾਹੇ ੳਹ ਸਿਹਤ ਹੋਵੇ ਜਾਂ ਸਿੱਖਿਅਾ । ਜਿਵੇਂ ਕਿ ਜਿਅਾਦਾਤਰ ਸਾਡੇ ਬੱਚੇ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਹਨ । ੲਿਸੇ ਤਰਾਂ ਹੀ ਲੋਕ ਪ੍ਰਾਈਵੇਟ ਹਸਪਤਾਲਾਂ ਵੱਲ ਭੱਜਦੇ ਹਨ । ਲੋਕਾਂ ਨੂੰ ਭੁਲੇਖਾ ਹੁੰਦਾ ਹੈ ਕੀ ਪ੍ਰਾਈਵੇਟ ਡਾਕਟਰ ਨੂੰ ਫੀਸ ਦਿੱਤੀ ਤਾਂ ੳਹਨਾਂ ਦਾ ਵਧੀਆ ਚੈੱਕ ਅਪ ਹੋਵੇਗਾ ਤੇ ੳਹਨਾ ਨੂੰ ਵਧੀਆ ਦਵਾੲੀ ਲਿਖੀ ਜਾਵੇਗੀ, ਜਦੋਂ ਕਿ ੳੁਸੇ ਰੈਂਕ ਦਾ ਡਾਕਟਰ ਤੁਹਾਡੇ ਪਿੰਡ ਦੀ ਡਿਸਪੈਂਸਰੀ ਜਾਂ ਮੁੱਢਲੇ ਸਿਹਤ ਕੇਂਦਰ ਚ ਆ ਰਹੇ ਹਨ ਜੋ ਤੁਹਾਡਾ ਮੁਫਤ ਚੈਕ ਅਪ ਕਰਦੇ ਹਨ ਤੇ ਜਿੰਨੀ ਵੀ ਦਵਾੲੀ ਸਰਕਾਰ ਵੱਲੋਂ ਮੁਹੱੲੀਅਾ ਹੁੰਦੀ ਹੈ, ਉਹ ਵੀ ਮੁਫਤ ਦਿੱਤੀ ਜਾਂਦੀ ਹੈ।
ਹੁਣ ੲਿਹਨਾਂ ਡਿਸਪੈਂਸਰੀਅਾਂ ਚ ਕੰਮ ਕਰਦੇ ਡਾਕਟਰਾਂ ਨੂੰ ਸਿਹਤ ਵਿਭਾਗ ਚ ਲਿਅਾੳੁਣ ਬਾਰੇ ਗੱਲ ਚੱਲ ਰਹੀ ਹੈ ਤਾਂ ਕਿ ਉਹਨਾ ਨੂੰ ਵੱਡੇ ਹਸਪਤਾਲਾਂ ਚ ਭੇਜਿਅਾ ਜਾ ਸਕੇ । ੲਿਹ ਵਿਚਾਰ ਸਰਕਾਰ ਦੇ ਦਿਮਾਗ ਚ ਕਿੳੁਂ ਆਇਆ? ਕਿੳੁਂਕਿ ਅਸੀਂ ਲੋਗ ਸਰਕਾਰ ਵੱਲੋਂ ਦਿੱਤੀਅਾਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਨਹੀਂ ੳੁਠਾ ਰਹੇ । ਅਸੀਂ ਉਹਨਾਂ ਡਿਸਪੈਂਸਰੀਅਾਂ ਚ ਜਾ ਹੀ ਨੀ ਰਹੇ । ਦਵਾਈਂਆ ਦੀ ਪਏ - ਪਏ ਮਿਅਾਦ ਖਤਮ ਹੋ ਜਾਂਦੀ ਹੈ । ਜੇਕਰ ੲੇਦਾਂ ੲਿਹ ਡਿਸਪੈਂਸਰੀਅਾਂ ਬੰਦ ਹੋ ਗਈਆਂ ਤਾਂ ਪਿੰਡਾਂ ਚ ਰਹਿੰਦੇ ਗਰੀਬੀ ਰੇਖਾ ਤੋਂ ਥੱਲੇ ਆਉਂਦੇ ਲੋਕਾਂ ਨੂੰ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ । ਜੇਕਰ ਅਸੀਂ ਪਿੰਡਾਂ ਦੀ ਤਰੱਕੀ ਬਾਰੇ ਗੱਲ ਕਰੀੲੇ ਤਾਂ ਅਸੀਂ ਸਿੱਖਿਅਾ ਤੇ ਸਿਹਤ ਪੱਖੋਂ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦਾ ਲਾਭ ੳੁਠਾ ਕੇ ਸ਼ੁਰੁਆਤ ਕਰ ਸਕਦੇ ਹਾਂ। ਜੇਕਰ ਪਹਿਲਾਂ ਅਸੀਂ ਮੁਢਲੀਆਂ ਸੇਵਾਵਾਂ ਦਾ ਲਾਭ ਉਠਾਉਣਾ ਸ਼ੁਰੂ ਕਰ ਦੇਵਾਂਗੇ ਤਾਂ ਅਸੀਂ ਸਰਕਾਰ ਤੋਂ ਹੋਰ ਮੰਗਾਂ ਵੀ ਕਰ ਸਕਦੇ ਹਾਂ। ਜੇਕਰ ੲਿਹਨਾਂ ਸਿਹਤ ਸੁਵਿਧਾਵਾਂ ਚ ਹੋਰ ਸੁਧਾਰ ਦੀ ਗੱਲ ਕਰੀੲੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤਾਂ ੳੁੱਥੇ ਕੰਮ ਕਰਦੇ ਕਰਮਚਾਰੀਅਾਂ ਦੀ ਨੌਕਰੀ ਯਕੀਨੀ ਬਣਾੲੀ ਜਾਵੇ ਜਿਵੇਂ ਕੀ ਅੱਧਾ ਸਟਾਫ ਠੇਕੇ ਤੇ ਭਰਤੀ ਹੈ । ਪੱਕੀ ਨੌਕਰੀ ਹੋਵੇਗੀ ਤਾਂ ੳੁਹ ਅਾਪਣਾ ਕੰਮ ਢੰਗ ਨਾਲ ਕਰ ਸਕਣਗੇ ਤੇ ਸਰਕਾਰ ਪ੍ਰਤੀ ਤੇ ਲੋਕਾਂ ਪ੍ਰਤੀ ੳੁੱਤਰਦਾੲੀ ਹੋਣਗੇ । ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਸਮੇ ਸਮੇ ਤੇ ਮੰਗ ਅਨੁਸਾਰ ਦਵਾੲੀਅਾਂ ਮੁਹੱੲੀਅਾ ਕਰਵਾੲੀਅਾਂ ਜਾਣ ਤੇ ਡਿਸਪੈਂਸਰੀ ਚ ੲਿੱਕ ਛੋਟੀ ਲੈਬ ਅਤੇ ਲੈਬ ਟੈਕਨੀਸੀਅਨ ਦੀ ਪੋਸਟ ਵੀ ਹੋਣੀ ਚਾਹੀਦੀ ਹੈ । ਕੲੀ ਵਾਰੀ ਡਾਕਟਰ ਨੂੰ ਮਰੀਜ ਦੇ ਰੋਗ ਨੂੰ ਸਹੀ ਤਰੀਕੇ ਨਾਲ ਸਮਝਣ ਲੲੀ ਕੁਝ ਖੂਨ ਤੇ ਪੇਸ਼ਾਬ ਦੇ ਟੈਸਟ ਕਰਨੇ ਪੈਂਦੇ ਹਨ ਜੋ ਕਿ ਸਰਕਾਰੀ ਲੈਬ ਚ ਬਹੁਤ ਘੱਟ ਪੈਸਿਅਾਂ ਚ ਹੋ ਜਾਂਦੇ ਹਨ ਤੇ ਬਾਹਰੋਂ ਮਰੀਜਾਂ ਨੂੰ ਮਹਿੰਗੇ ਪੈ ਜਾਂਦੇ ਹਨ ਤੇ ਕੲੀ ਵਾਰ ਜਿਅਾਦਾ ਸਮਾਂ ਵੀ ਲਗ ਜਾਂਦਾ ਹੈ।
ਲੋਕਾਂ ਨੂੰ ਸਰਕਾਰ ਵੱਲੋਂ ਮਿਲ ਰਹੀਅਾਂ ਮੁਫਤ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨ ਲੲੀ ਸਮੇਂ ਸਮੇਂ ਤੇ ਮੁੱਢਲੇ ਸਿਹਤ ਕੇਂਦਰਾਂ ਤੇ ਡਿਸਪੈਂਸਰੀਅਾਂ ਚ ਸਿਹਤ ਸੰਭਾਲ ਕੈਂਪ ਵੀ ਲਗਾੲੇ ਜਾਣੇ ਚਾਹੀਦੇ ਹਨ। ਅਸੀਂ ਸਾਰੇ ਰਲ ਕੇ ਅਾਪਣੇ ਪਰਿਵਾਰ, ਪਿੰਡ ਨੂੰ ਬਿਮਾਰੀਅਾਂ ਤੋਂ ਬਚਾ ਸਕਦੇ ਹਾਂ ਬਸ ਲੋੜ ਹੈ ਥੋੜਾ ਜਾਗਰੂਕ ਹੋਣ ਦੀ ਤੇ ਹੋਰਾਂ ਨੂੰ ਕਰਨ ਦੀ ਤਾਂ ਕਿ ਅਸੀਂ ਅਾਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰ ਸਕੀੲੇ ਤੇ ਸਰਕਾਰ ਵੱਲੋਂ ਮਿਲ ਰਹੀਅਾਂ ਸੁਵਿਧਾਵਾਂ ਦਾ ਲਾਭ ੳੁਠਾ ਸਕੀੲੇ |
ਰੁਪਿੰਦਰ ਕੌਰ ਸਿੱਧੂ ।
Blogger Comment