ਨਵੀਂ ਦਿੱਲੀ: ਫ੍ਰੀਡਮ 251 ਲਗਾਤਾਰ ਵਿਵਾਦਾਂ ‘ਚ ਹੈ। ਅਧਿਕਾਰੀ ਕਈ ਵਾਰ ਸਫਾਈ ਦੇ ਚੁੱਕੇ ਹਨ। ਹੁਣ ਕੰਪਨੀ ਦੇ ਡਾਇਰੈਕਟਰ ਵੱਲੋਂ ਦਿੱਤੇ ਇੰਟਰਵੀਊ ‘ਚ ਕਈ ਗੱਲਾਂ ਸਾਫ ਕੀਤੀਆਂ ਗਈਆਂ ਹਨ। ਕੰਪਨੀ ਦੇ ਨਿਰਮਾਤਾ ਮੋਹਿਤ ਗੋਇਲ ਨੇ ਦਾਅਵਾ ਕੀਤਾ ਹੈ ਕਿ ਉਹ ਲੋਕਾਂ ਤੱਕ 251 ਰੁਪਏ ‘ਚ ਫੋਨ ਡਿਲਿਵਰ ਕਰਣਗੇ।
ਮੋਹਿਤ ਨੇ ਪੈਸੇ ਨੂੰ ਲੈ ਕੇ ਧੋਖਾਧੜੀ ਦੇ ਇਲਜ਼ਾਮ ‘ਤੇ ਕਿਹਾ, “ਗਾਹਕਾਂ ਦੀ ਪੇਮੈਂਟ ਗੇਟਵੇਅ ਜ਼ਰੀਏ ਜੋ ਪੈਸੇ ਮਿਲੇ ਹਨ, ਉਨ੍ਹਾਂ ਨੂੰ ‘escrow’ ਅਕਾਊਂਟ ‘ਚ ਰੱਖਿਆ ਜਾ ਰਿਹਾ ਹੈ। ਜੱਦ ਤੱਕ ਡਿਵਾਈਸ ਦੀ ਡਿਲਿਵਰੀ ਨਹੀਂ ਹੋ ਜਾਂਦੀ ਕੋਈ ਇਨ੍ਹਾਂ ਨੂੰ ਹੱਥ ਨਹੀਂ ਲਗਾਏਗਾ”।
ਇੱਕ ਅੰਗਗ੍ਰੇਜ਼ੀ ਅਖ਼ਬਾਰ ਨੂੰ ਦਿੱਤੇ ਇੰਟਰਵੀਊ ‘ਚ ਗੋਇਲ ਨੇ ਕਿਹਾ, “ਮੈਨੂੰ ਨਹੀਂ ਪਤਾ ਮੇਰਾ ਪਿੱਛਾ ਕਿਉਂ ਕੀਤਾ ਜਾ ਰਿਹਾ ਹੈ। ਮੈਂ ਆਕਰ ਕੀ ਗਲਤ ਕੀਤਾ ਹੈ?” ਮੋਹਿਤ ਦਾ ਕਿਹਣਾ ਹੈ ਕਿ ਉਹ 15 ਅਪ੍ਰੈਲ ਨੂੰ ਲੋਕਾਂ ਦੇ ਆਡਰ ਮੁਤਾਬਕ ਡਿਲਿਵਰੀ ਸ਼ੁਰੂ ਕਰ ਦੇਣਗੇ।”
ਮੋਹਿਤ ਨੇ ਖ਼ੁੱਦ ਨੂੰ ਭਗੋੜਾ ਕਹੇ ਜਾਣ ‘ਤੇ ਸਵਾਲ ਚੁੱਕਿਆ। ਮੋਹਿਤ ਨੇ ਕਿਹਾ, “ਮੇਰੇ ਉਪਰ ਕਰ ਵਿਭਾਗ ਦਾ ਕੋਈ ਕੇਸ ਨਹੀਂ ਹੈ। ਨਾ ਮੇਰੇ ਉਪਰ ਕੋਈ ਐਪਆਈਆਰ ਦਰਜ ਹੈ। ਫਿਰ ਮੈਨੂੰ ਭਗੋੜਾ ਕਿਉਂ ਕਿਹਾ ਜਾ ਰਿਹਾ ਹੈ?” ਮੇਰੇ ਕੋਲ ਆਪਣਾ ਸਟਾਰਟਅੱਪ ਹੈ ਤੇ ਆਪਣਾ ਬਿਜ਼ਨੈੱਸ ਆਈਡੀਆ ਹੈ।
ਸੂਤਰਾਂ ਮੁਤਾਬਕ ਪੁਲਿਸ ਦੇ ਨਾਲ ਇੰਨਕਮ ਟੈਕਸ ਡਿਪਾਰਟਮੈਂਟ ਦੇ ਲੋਕ ਕੰਪਨੀ ਦੇ ਦਫਤਰ ‘ਚ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਜਾਂਚ ਲਈ ਲੈ ਕੇ ਗਏ ਹਨ। ਜੇਕਰ ਜਾਂਚ ‘ਚ ਗੜਬੜੀ ਆਈ ਤਾਂ ਕੰਪਨੀ ਦੇ ਅਫਸਰਾਂ ਤੇ ਪ੍ਰਮੋਟਰਜ਼ ਦੇ ਪਾਸਪੋਰਟ ਜ਼ਪਤ ਕੀਤੇ ਜਾ ਸਕਦੇ ਹਨ, ਤਾ ਕਿ ਇਹ ਦੇਸ਼ ਛੱਡ ਕੇ ਨਾ ਜਾ ਸਕਣ।

Blogger Comment