Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਆਪ' 'ਚ ਸ਼ਾਮਿਲ ਹੋਏ ਕਾਂਗਰਸੀ ਲੀਡਰਾਂ ਨੂੰ 'ਨਕਾਰਾ' ਕਹਿਣ 'ਤੇ ਖਹਿਰਾ ਦਾ ਕੈਪਟਨ ਨੂੰ ਕਰਾਰਾ ਜਵਾਬ


ਜਗਰਾਓਂ— ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 'ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਨੇਤਾ ਬਣੇ ਸੁਖਪਾਲ ਸਿੰਘ ਖਹਿਰਾ ਨੇ ਮੁੜ ਸ਼ਬਦੀ ਹੱਲਾ ਬੋਲਿਆ ਹੈ। ਇਹ ਤਾਜ਼ਾ ਹਮਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਆਪ' ਵਿਚ ਸ਼ਾਮਿਲ ਹੋਏ ਕਾਂਗਰਸੀ ਆਗੂ ਅਮਨ ਅਰੋੜਾ ਸਬੰਧੀ ਕੀਤੀ ਪ੍ਰਤੀਕਿਰਿਆ ਦੇ ਪ੍ਰਤੀਕਰਮ ਵਜੋਂ ਸਾਹਮਣੇ ਆਇਆ ਹੈ। 

ਕੀ ਕਿਹਾ ਸੀ ਕੈਪਟਨ ਨੇ— 
ਦੱਸਣਯੋਗ ਹੈ ਕਿ ਕਾਂਗਰਸੀ ਆਗੂ ਅਮਨ ਅਰੋੜਾ ਦੇ 'ਆਪ' 'ਚ ਸ਼ਾਮਿਲ ਹੋਣ 'ਤੇ ਕੈਪਟਨ ਨੇ ਕਿਹਾ ਸੀ ਕਿ 'ਆਪ' ਵਿਚ 'ਨਕਾਰੇ' ਹੋਏ ਆਗੂ ਸ਼ਾਮਿਲ ਹੋ ਰਹੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਗੋਂ ਜਿੱਤਣ ਦੀ ਕੋਈ ਉਮੀਦ ਹੈ ਤੇ ਨਾ ਹੀ ਕਾਂਗਰਸ ਦੀ ਟਿਕਟ ਮਿਲਣ ਦੀ। 
ਇੰਝ ਖਹਿਰਾ ਨੇ ਕੈਪਟਨ ਨੂੰ ਦਿੱਤਾ ਜਵਾਬ— 
ਖਹਿਰਾ ਨੇ ਕੈਪਟਨ ਨੂੰ ਜਵਾਬ ਦੇਣ ਲਈ ਸੋਸ਼ਲ ਮੀਡੀਆ 'ਤੇ ਐਤਵਾਰ ਨੂੰ ਇਕ ਵੀਡੀਓ ਪਾਇਆ, ਜਿਸ 'ਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਂਡ ਦੀ ਬਾਂਹ ਮਰੋੜ ਕੇ ਪ੍ਰਧਾਨਗੀ ਹਾਸਿਲ ਕੀਤੀ ਅਤੇ    ਹੁਣ ਸਾਹਮਣੇ ਨਜ਼ਰ ਆ ਰਹੀ ਹਾਰ ਤੋਂ ਉਹ ਘਬਰਾਹਟ ਵਿਚ ਹਨ। ਤੀਜੀ ਵਾਰ ਹਾਰ ਹੋਣ ਦਾ ਫਿਕਰ ਪਿਆ ਹੋਣ ਕਰਕੇ ਬੌਖ਼ਲਾਹਟ ਵਿਚ ਆ ਕੇ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਆਗੂਆਂ ਨੂੰ 'ਸੁੱਕੀ ਲੱਕੜ' ਦੱਸਦੇ ਹਨ।
ਕੈਪਟਨ ਅੱਗੇ ਲਾਈ ਸਵਾਲਾਂ ਦੀ ਝੜੀ—
ਖਹਿਰਾ ਨੇ ਇਸ ਵੀਡੀਓ 'ਚ ਕੈਪਟਨ ਅੱਗੇ ਸਵਾਲਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਕੈਪਟਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਜੇ ਚੋਣਾਂ ਵਿਚ ਜਿੱਤ-ਹਾਰ ਹੀ ਪੈਮਾਨਾ ਹੈ ਤਾਂ ਉਨ੍ਹਾਂ ਦਾ ਆਪਣਾ ਲੜਕਾ ਰਣਇੰਦਰ ਸਿੰਘ ਪਹਿਲਾਂ ਬਠਿੰਡਾ ਦੀ ਲੋਕ ਸਭਾ ਚੋਣ ਅਤੇ ਫਿਰ 2012 ਦੀ ਸਮਾਣਾ ਤੋਂ ਵਿਧਾਨ ਸਭਾ ਚੋਣ ਹਾਰਿਆ ਹੋਇਆ ਹੈ। ਉਨ੍ਹਾਂ ਪੁੱਛਿਆ ਕਿ ਮੈਨੂੰ ਪੁੱਤ ਬਰਾਬਰ ਦੱਸਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੀ ਹੁਣ ਆਪਣੇ ਲੜਕੇ ਰਣਇੰਦਰ  ਪ੍ਰਤੀ ਮਾੜੀ ਸ਼ਬਦਾਵਲੀ ਵਰਤਣਗੇ। ਇਸ ਵੀਡੀਓ ਵਿਚ ਖਹਿਰਾ ਇਥੇ ਹੀ ਨਹੀਂ ਰੁਕਦੇ, ਸਗੋਂ ਉਹ ਚੋਣਾਂ ਜਿੱਤਣ ਵਾਲੇ ਕੈਪਟਨ ਦੇ ਤਿੰਨ ਨੇੜਲੇ ਵਿਧਾਇਕਾਂ ਨੂੰ ਵੀ ਲਪੇਟੇ ਵਿਚ ਲੈਂਦੇ ਨਜ਼ਰ ਆਉਂਦੇ ਹਨ।
ਉਹ ਸਵਾਲ ਕਰਦੇ ਹਨ ਕਿ 'ਆਪ' ਵਿਚ ਸ਼ਾਮਿਲ ਹੋਣ ਵਾਲੇ ਉਨ੍ਹਾਂ ਵਰਗੇ ਹੋਰ ਆਗੂ ਕਮਜ਼ੋਰ ਤੇ ਹਾਰੇ ਹੋਏ ਹੋ ਸਕਦੇ ਹਨ ਪਰ ਕੈਪਟਨ ਦੇ 'ਅੱਖਾਂ ਦੇ ਤਾਰੇ' ਤਿੰਨ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਜੋਗਿੰਦਰ ਪਾਲ ਜੈਨ ਤੇ ਰਿਸ਼ਤੇਦਾਰ ਅਰਵਿੰਦ ਖੰਨਾ ਤਾਂ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸ ਛੱਡ ਗਏ। ਜਦੋਂ ਜੀਤਮਹਿੰਦਰ ਸਿੰਘ ਸਿੱਧੂ ਨੇ ਤਲਵੰਡੀ ਸਾਬੋ ਤੋਂ ਅਕਾਲੀ ਦਲ ਵੱਲੋਂ ਚੋਣ ਲੜੀ ਤਾਂ ਕੈਪਟਨ ਉਦੋਂ ਸਿੱਧੂ ਖ਼ਿਲਾਫ਼ ਇਕ ਸ਼ਬਦ ਤਕ ਕਿਉਂ ਨਹੀਂ ਬੋਲੇ? 
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਕਾਂਗਰਸ ਛੱਡਣ ਵਾਲੇ ਇਹ ਤਿੰਨੇ ਵਿਧਾਇਕ 'ਚੰਦਨ ਦੀ ਲੱਕੜੀ' ਹਨ? ਅਖੀਰ ਵਿਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ 2017 ਦੀਆਂ ਚੋਣਾਂ ਵਿਚ ਹੋਣ ਵਾਲੇ ਹਸ਼ਰ ਤੋਂ ਡਰੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਿਕਤਾ ਨੂੰ ਉਹ ਸਮਝਦੇ ਹਨ। 
ਆਮ ਆਦਮੀ ਪਾਰਟੀ ਨੂੰ ਇਕ ਲਹਿਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਵਿਵਸਥਾ ਬਦਲਣ ਆਈ ਇਹ ਪਾਰਟੀ ਮੌਕਾਪ੍ਰਸਤੀ ਦੀ ਰਾਜਨੀਤੀ ਨਹੀਂ ਕਰਦੀ, ਜਿਹੋ ਜਿਹੀ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਕਰਦੇ ਆਏ ਹਨ। ਨਾ ਹੀ 'ਆਪ' ਦਾ ਅਮੀਰਾਂ ਦੇ ਟੋਲੇ ਰੱਖ ਕੇ ਸੱਤਾ ਵਿਚ ਆਉਣ ਦਾ ਏਜੰਡਾ ਹੈ, ਸਗੋਂ ਇਹ ਪਾਰਟੀ ਤਾਂ ਆਮ ਆਦਮੀਆਂ ਨੂੰ ਚੋਣ ਲੜਾ ਕੇ ਸਰਕਾਰ ਬਣਾਏਗੀ ਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰੇਗੀ।
Share on Google Plus

About LSB

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors