Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਉੱਜੜ ਗਈਆਂ ਮਸੀਤਾਂ, ਗਾਲ•ੜ ਬਣੇ ਇਮਾਮ !

ਉੱਜੜ ਗਈਆਂ ਮਸੀਤਾਂ, ਗਾਲ•ੜ ਬਣੇ ਇਮਾਮ !
ਪਹਿਲਾਂ ਸਿੱਖਿਆ ਬੋਰਡ ਦੇ 'ਗ੍ਰੇਸ ਅੰਕ' ਦਾ ਪੁਆੜਾ ਪਿਆ ਤੇ ਫੇਰ ਚਰਚਾ ਵਿੱਚ ਆ ਗਈ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦਾ ਲਾਈ ਕਲਾਸ। ਇਸ ਕਲਾਸ ਦੇ ਟੈਸਟ ਵਿੱਚ ਇੱਕ ਪੰਜਾਬੀ ਅਧਿਆਪਕਾ ਨੇ ਪੰਜਾਬੀ ਦੀਆਂ ਪੰਜ ਲਾਈਨਾਂ ਦੇ 65 ਅੱਖਰ ਲਿਖਣ ਲਈ ਪੰਦਰ•ਾਂ ਗ਼ਲਤੀਆਂ ਦਾ ਸਹਾਰਾ ਲਿਆ। ਇੱਕ ਅੰਗਰੇਜ਼ੀ ਅਧਿਆਪਕ ਨੇ English ਨੂੰEnglizh ਤੇ Different ਨੂੰ Difftirent ਲਿਖ ਕੇ ਡੁੱਬ ਗਈ ਬੇੜੀ ਦਾ ਸਿਗਨਲ ਦਿੱਤਾ। ਇੱਕ ਅਧਿਆਪਕ ਨੂੰ ਪੁੱਛਿਆ ਗਿਆ ਕਿ ਹਰਦਿਆਲ ਸਿੰਘ ਜੀ ਤੁਹਾਡਾ ਨਤੀਜਾ ਏਨਾ ਮੰਦਾ ਕਿਉਂ, ਤਾਂਹ ਅੱਗਿਓਂ ਉਹ ਕਹਿੰਦਾ ''ਮੈਂ ਤਾਂ ਆਪ ਹੈਰਾਨ ਆਂ ਕਿ ਹਰਦਿਆਲ ਸਿੰਘ ਨੇ ਪੜਾਇਆ ਹੋਵੇ ਤੇ ਬੱਚੇ ਫੇਲ• ਹੋ ਜਾਣ, ਇਹ ਕਿਵੇਂ ਹੋ ਸਕਦੈ?'' 
ਹਰਦਿਆਲ ਸਿੰਘਾ! ਲੋਕ ਤਾਂ ਏਸ ਗੱਲੋਂ ਹੈਰਾਨ ਨੇ ਕਿ ਹਰਦਿਆਲ ਸਿੰਘ ਇੱਥੇ ਕਿਉਂ, ਏਡੇ ਹਾਜ਼ਰ ਜੁਆਬ ਨੂੰ ਤਾਂ ਮੰਤਰੀ ਮੰਡਲ 'ਚ ਹੋਣਾ ਚਾਹੀਦਾ ਸੀ। ਹੁਣ ਵਲੈਤੋਂ-ਕਲੈਤੋਂ ਕੋਈ ਪ੍ਰਵਾਸੀ ਆਵੇ ਤਾਂ ਉਹ ਹੈਰਾਨ ਨਾ ਹੋਵੇ ਜੇ ਸਾਡੇ ਜੁਆਕ ਇੱਕ ਵੱਖਰੀ ਤਰ•ਾਂ ਦੀ ਅੰਗਰੇਜ਼ੀ ਭਾਸ਼ਾ ਬੋਲਦੇ ਉਸ ਨੂੰ ਮਿਲਣ। ਪੰਜਾਬੀ ਦਾ ਤਾਂ ਉਲਾਂਭਾ ਈ ਕੀ, ਏਥੇ ਤਾਂ ਕੁਝ ਪੱਤਰਕਾਰ, ਕੁਝ ਗੀਤਕਾਰ ਵੀ, ਪੰਜਾਬੀ ਨੂੰ ਐਂ ਜੂੰਡਿਓਂ ਫੜ• ਕੇ ਘੜੀਸੀ ਫਿਰਦੇ ਨੇ ਕਿ ਪੰਜਾਬੀ ਪੰਜਾਬ ਨੂੰ ਪੁੱਛਦੀ ਹੈ ਕਿ 'ਤੂੰ ਬਦਲ ਗਿਆ ਜਾਂ ਮੈਂ ਬਦਲੀ'? ਇਹਦੇ ਵਿੱਚ ਦੋਸ਼ ਸਿਰਫ ਅਧਿਆਪਕਾਂ ਦਾ ਹੀ ਨਹੀਂ, ਇਹਦੇ ਲਈ ਹਾਕਮ ਦੀਆਂ ਨੀਤੀਆਂ ਅਤੇ ਨੀਤਾਂ ਵੀ ਜਿੰਮੇਵਾਰ ਨੇ। 
ਉੱਜੜ ਗਈਆਂ ਮਸੀਤਾਂ, ਗਾਲ•ੜ ਬਣੇ ਇਮਾਮ !!

ਵੇਖ ਤਮਾਸ਼ਾ ਡਿਗਰੀ ਦਾ ...
ਪਹਿਲਾਂ ਜਦੋਂ ਪੰਜਾਬ ਅੰਦਰ ਦਸਵੀਂ ਵਿੱਚ ਮੁੰਡੇ ਦੀਆਂ ਦੋ-ਚਾਰ ਵਾਰ ਬ੍ਰੇਕਾਂ ਪੈ ਜਾਂਦੀਆਂ ਸਨ ਤਾਂ ਬਾਪੂ ਨੂੰ ਸਲਾਹ ਮਿਲਦੀ ਸੀ ਕਿ ਇਹਨੂੰ ਮਾਝੇ 'ਚ ਪੇਪਰ ਦੁਆਓ, ਗੱਡਾ ਨਿਕਲ ਜਾਏਗਾ। ਜੇ ਕੋਈ ਮਾਂ ਦਾ ਲਾਡਲਾ ਉੱਥੋਂ ਵੀ ਗੱਡੀਓਂ ਰਹਿ ਜਾਂਦਾ ਤਾਂਹ ਫੇਰ ਕੋਈ ਤੁਰਿਆ-ਫਿਰਿਆ ਰਿਸ਼ਤੇਦਾਰ ਕਹਿੰਦਾ ਕਿ ਹੁਣ ਇੱਕੋ ਰਾਹ ਬਚਿਐ ਬਿਹਾਰ ਦਾ। ਪਰ ਅੱਜਕੱਲ• 'ਉਲਟੇ ਬਾਂਸ ਬਰੇਲੀ ਨੂੰ ਤੁਰ ਪਏ ਆ'। ਪਿਛਲੇ ਸਾਲ ਜਦੋਂ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਦੇ ਪੜ•ੇ-ਲਿਖੇ ਹੋਣ ਦੀ ਸ਼ਰਤ ਰੱਖ ਗਈ ਤਾਂ ਬਠਿੰਡੇ ਦਾ ਇੱਕ ਅਜਿਹਾ ਸਕੂਲ ਸਾਹਮਣੇ ਆਇਆ ਜੀਹਨੇ ਰਾਤੋ-ਰਾਤ ਹਰਿਆਣੇ ਦੇ ਸੈਂਕੜੇ ਅਨਪੜ• ਪੜ•ੇ-ਲਿਖੇ ਬਣਾ ਘੱਤੇ। ਇਸ ਹਫਤੇ ਇੱਕ ਹੋਰ ਖ਼ਬਰ ਆ ਗਈ ਕਿ ਦੇਸ਼ ਭਰ 'ਚੋਂ 16 'ਵਰਸਿਟੀਆਂ/ਸੰਸਥਾਨਾਂ ਦੇ ਸਰਟੀਫਿਕੇਟ/ਡਿਗਰੀਆਂ ਫ਼ਰਜ਼ੀ ਹਨ, ਤੇ ਇਨ•ਾਂ ਦੇ ਸ਼ਿਕਾਰ ਬਹੁਤੇ ਪੰਜਾਬੀ ਹੋਏ ਹਨ। ਕਈ ਤਾਂ ਇਸ ਵੇਲੇ ਨੌਂਕਰੀ ਵੀ ਸਾਂਭੀ ਬੈਠੇ ਨੇ। ਮਾਮਲਾ ਬਹੁਤ ਵੱਡਾ ਹੋਣ ਕਰਕੇ ਇੱਕ ਵਾਰ ਦੱਬ ਗਿਆ। ਸ਼ਾਇਦ ਅੱਗੇ ਵਧੇਗਾ ਵੀ ਨਹੀਂ। ਪਰ ਅੱਜ ਪੰਜਾਬ 'ਚ ਆਲਮ ਇਹ ਹੈ ਕਿ ਦੋ ਮੁੰਡੇ ਤੁਰੇ ਜਾਂਦੇ ਆਂ, ਇੱਕ ਦੂਜੇ ਨੂੰ ਕਹਿੰਦਾ ਹੈ; ''ਤੂੰ ਏਥੇ ਖੜ• ਕੇ ਜਰਦਾ ਬਣਾ, ਮੈਂ ਉੱਤੇ ਜਾ ਕੇ ਬੀ ਏ ਕਰ ਆਵਾਂ, ਜਰਦਾ ਆ ਕੇ ਲਾਉਣੈ।''
ਹੱਕ ਦੇ ਦੇ ਸਰਕਾਰੇ ਨੀ, 'ਮੁਰਦੇ' ਮਰਦੇ ਫਿਰਦੇ ...
ਮਰਹੂਮ ਦਿਲਸ਼ਾਦ ਅਖ਼ਤਰ ਨੇ ਕਦੇ ਗਾਇਆ ਸੀ ''ਵੇ ਦੱਸ ਕਿਹੜੇ ਵੇਲੇ, ਚੰਨਾ ਵੇ ਚੰਨ ਚੜਦਾ ਈ ਤੇਰੇ ਦੇਸ''। ਪਰ ਅੱਜ ਅਸੀਂ ਆਖ ਸਕਦੇ ਹਾਂ ਸਾਡੇ ਦੇਸ਼ ਤਾਂ ਕੋਈ ਨਾ ਕੋਈ ਚੰਦ, ਕਿਸੇ ਨਾ ਕਿਸੇ ਪਾਸਿਓਂ ਚੜਿਆ ਹੀ ਰਹਿੰਦਾ ਹੈ। ਰਾਜਸਥਾਨ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ 2015 ਤੋਂ ਲੈ ਕੇ ਹੁਣ ਤੱਕ 2 ਲੱਖ ਪੈਨਸ਼ਨਰਾਂ ਨੂੰ ਕਾਗਜ਼ਾਂ ਵਿੱਚ ਮੁਰਦਾ ਲਿਖ ਦਿੱਤਾ। ਹੁਣ 2 ਲੱਖ 'ਮੁਰਦੇ' ਆਪਣੇ ਹੱਕਾਂ ਲਈ 'ਮਰਦੇ' ਫਿਰਦੇ ਹਨ। ਮੇਰਾ ਇੱਕ ਫ਼ਾਜ਼ਲ ਦੋਸਤ ਇਸ 'ਤੇ ਟਿੱਪਣੀ ਕਰਦਾ ਹੋਇਆ ਆਖ ਰਿਹਾ ਸੀ; ''ਕਮਾਲ ਐ ਯਾਰ, ਰਾਜਸਥਾਨ 'ਚ ਜਿਉਂਦੇ ਬੰਦੇ ਸੂਚੀ 'ਚੋਂ ਹਟਾਏ ਜਾਂਦੇ ਆ ਤੇ ਸਾਡੇ ਏਥੇ ਮੁਰਦੇ ਸੂਚੀ 'ਚ ਪਾਏ ਜਾਂਦੇ ਆ।''
ਸਿਆਸਤ ਵਾਲੋ, ਅਪਨੇ ਘਰ ਕੋ ਸੰਭਾਲੋ ...
ਪਿਛਲੇ ਦਿਨੀਂ ਇਹ ਚਰਚਾ ਬੜੀ ਤੀਬਰ ਹੋਈ ਕਿ ਪੰਜਾਬ 'ਚ 'ਪਕੋਕਾ' ਲੱਗਣਾ ਚਾਹੀਦੈ ਜਾਂ ਨਹੀਂ। ਅਕਾਲੀ ਮੰਤਰੀਆਂ ਦੇ ਇੱਕ ਧੜੇ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਸਖ਼ਤ ਕਾਨੂੰਨ ਨੂੰ ਇੱਕ ਵਾਰ ਚੋਣਾਂ ਦਾ ਹਵਾਲਾ ਦੇ ਕੇ ਟਲਵਾ ਦਿੱਤਾ। ਪਰ ਲੋਕ ਆਖ ਰਹੇ ਹਨ ਕਿ ਬਾਦਲ ਸਾਬ, ਗੈਂਗਸਟਰਾਂ ਨੂੰ ਇੱਕ ਵਾਰ ਛੱਡੋ ਆਪਣੇ ਅਕਾਲੀਆਂ ਲਈ ਕੋਈ 'ਛਕੋਕਾ-ਟਕੋਕਾ' ਲਿਆਓ, ਤਾਂਹ ਜੋ ਇਹ ਟਿਕੇ ਰਹਿਣ। ਕੋਈ ਪਤੰਦਰ ਕਾਰ ਖੋਹ ਲੈਂਦਾ ਹੈ ਤੇ ਕੋਈ ਕਿਸ਼ਤ ਲੈਣ ਗਏ ਫਾਈਨੈਂਸ ਕਰਿੰਦੇ ਨੂੰ ਗੋਲੀ ਠੋਕ ਦਿੰਦੈ।
ਬਿਆਨਾਂ ਦੇ ਕਮਾਨਾਂ ਦੇ ਤੀਰ ...
ਕੈਪਟਨ ਅਮਰਿੰਦਰ ਸਿੰਘ ਕਹਿੰਦਾ ''ਭਗਵੰਤ ਮਾਨ ਅਸੈਂਬਲੀ 'ਚ ਸ਼ਰਾਬ ਪੀ ਕੇ ਜਾਂਦੈ, ਮੈਂ ਇਹਦੇ ਕੋਲ ਹੀ ਬੈਠਾ ਹੁੰਨਾਂ, ਬੜਾ ਮੁਸ਼ਕ ਆਉਂਦੈ।'' ਹੁਣ ਲੋਕ ਕੈਪਟਨ ਨੂੰ ਪੁੱਛਣ ਲੱਗੇ ਹਨ ਕਿ ਕੈਪਟਨ ਸਾਬ• ਉਹ ਭਾਗਾਂ ਵਾਲਾ ਦਿਨ ਕਿਹੜਾ ਸੀ, ਜਦੋਂ ਤੁਹਾਡੇ ਸੰਸਦ 'ਚ ਜਾਣੇ ਹੋਏ ਸੀ...? 
ਸੁਰਜੀਤ ਕੁਮਾਰ ਜਿਆਣੀ ਦਾ ਧਿਆਨ ਜਦੋਂ ਇੱਕ ਪੱਤਰਕਾਰ ਨੇ ਜਨਮ ਸਰਟੀਫਿਕੇਟ ਬਣਾਉਣ ਬਦਲੇ ਲਈ ਜਾਂਦੀ ਵੱਢੀ ਵੱਲ ਦੁਆਇਆ ਤਾਂ ਜਿਆਣੀ ਨੇ ਹੋਰ ਈ ਟੇਸ਼ਨ ਫੜ ਲਿਆ। ਜਿਆਣੀ ਕਹਿੰਦਾ ''ਇਹ ਭਾਰਤ ਹੈ, ਇੱਥੇ ਪੈਸਾ ਦੇ ਕੇ ਭਾਂਵੇ ਬੰਦਾ ਮਰਾ ਲਓ, ਸਰਟੀਫਿਕੇਟ ਕਿਹੜੀ ਗੱਲ ਹੈ।'' ਇੱਕ ਸੱਜਣ ਦੀ ਜਿਆਣੀ ਨੂੰ ਜੁਆਬ ਸੀ; 'ਪੈਸੇ ਦੇ ਕੇ ਬੰਦਾ ਮਰਾਉਣ ਦੀ ਕੀ ਲੋੜ, ਔਖੇ-ਸੌਖੇ ਹੋ ਕੇ ਸਿਹਤ ਮੰਤਰੀ ਦੇ ਕਿਸੇ ਹਸਪਤਾਲ 'ਚ ਦਾਖ਼ਲ ਕਰਾ ਦਿਓ, ਡੱਬਾ ਪੈਕ ਹੋ ਜਾਵੇਗਾ'।

ਚੱਲ ਜਿਵੇਂ ਤੂੰਂ ਚੱਲਦੈਂ...
ਸ: ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਮੈਨੀਫੈਸਟੋ 'ਚ ਹੋਈ ਭੁੱਲ ਦੀ ਬਖ਼ਸ਼ਿੰਦਗੀ ਲਈ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਤਾਂ ਆਵੇਗਾ ਪ੍ਰੰਤੂ ਮਾਫ਼ੀ ਨਹੀਂ ਮੰਗੇਗਾ। ਅਗਲੇ ਦਿਨ ਭਗਵੰਤ ਮਾਨ ਦਾ ਬਿਆਨ ਆ ਗਿਆ ਕਿ ਕੇਜਰੀਵਾਲ ਮਾਫ਼ੀ ਮੰਗੇਗਾ ਪਰ ਅਕਾਲੀਆਂ ਤੋਂ ਨਹੀਂ। ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਸੀ ਕਿ ਸਾਡਾ ਮੁੱਖ ਮੰਤਰੀ ਵਿਧਾਂਿÂਕ ਦਲ ਚੁਣੇਗਾ। ਪਰ ਭਗਵੰਤ ਮਾਨ ਦਾ ਸ਼ੁਕਰਵਾਰ ਨੂੰ ਬਿਆਨ ਆ ਗਿਆ ਕਿ ਉਮੀਦਵਾਰ ਦਾ ਐਲਾਨ ਚੋਣਾਂ ਤੋਂ ਪਹਿਲਾਂ ਹੋਵੇਗਾ ਤੇ ਉਮੀਦਵਾਰ ਪੰਜਾਬ ਤੋਂ ਹੀ ਹੋਏਗਾ। ਇਸ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਇਹ ਆਖ ਕੇ ਪਰ•ਾਂ ਜਾਂ ਖਲ•ੋਤਾ ਕਿ ਮੈਨੀਫੈਸਟੋ ਬਣਾਉਣ ਵਾਲਿਆਂ ਮੈਨੂੰ ਸਰਵਰਕ (ਕਵਰ) ਵਿਖਾਇਆ ਹੀ ਨਹੀ। ਇਸੇ ਦੌਰਾਨ ਹੁਸ਼ਿਆਰਪੁਰ ਦੇ ਇੱਕ 'ਆਪ' ਲੀਡਰ ਨੇ ਮਾਈ ਭਾਗੋ ਦਾ ਨਾਂ ਸਾਈਕਲਾਂ ਦੇ ਚੇਨ ਕਵਰ 'ਤੇ ਵਰਤ ਕੇ ਭਾਵਨਾਵਾਂ ਨੂੰ ਵਲੂੰਧਰਨ ਦਾ ਕੇਸ ਸ: ਪ੍ਰਕਾਸ਼ ਸਿੰਘ ਬਾਦਲ 'ਤੇ ਪਾ ਦਿੱਤਾ। ਛੋਟੇਪੁਰ ਨੂੰ ਇੱਕ ਰੇਡੀਓ ਨੇ ਪੁੱਛਿਆ ਕਿ ਕੀ ਤੁਹਾਨੂੰ ਪੁੱਛ ਕੇ ਇਹ ਕੇਸ ਕੀਤਾ ਗਿਆ ਹੈ, ਤਾਂਹ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਆਪ ਅੱਜ ਖ਼ਬਰ ਪੜ•ੀ ਹੈ। 'ਆਪ' ਵਾਲਿਆਂ ਦਾ ਤਾਲਮੇਲ ਬੇਸ਼ੱਕ 'ਡੁੱਲ ਡੁੱਲ' ਪੈਂਦਾ ਹੈ ਪਰ ਭਾਵਨਾਵਾਂ ਦਾ ਕੇਸ ਪਾ ਕੇ ਇਹ ਸੁਨੇਹਾ ਜਰੂਰ ਲਾ ਦਿੱਤੈ ਕਿ 'ਚੱਲ ਜਿਵੇਂ ਤੂੰ ਚੱਲਦੈਂ, ਓਵੇਂ ਚੱਲੂੰਂਗੀ ਜਿਗਰੀਆ ਯਾਰਾ'।
ਇੱਕ ਸੁਨੇਹਾ ਥੋਡੇ ਨਾਂ...
ਹਾਲ ਹੀ ਵਿੱਚ ਆਏ ਨਤੀਜਿਆਂ ਤੋਂ ਬਾਅਦ ਪਹਿਲਾਂ ਮੋਗੇ ਦੀ ਇੱਕ ਕੁੜੀ ਨੇ ਨੰਬਰ ਘੱਟ ਆਉਣ ਦੀ ਨਿਰਾਸ਼ਾ ਵਿੱਚ ਆਤਮ ਹੱਤਿਆ ਕਰ ਲਈ, ਤੇ ਫੇਰ ਹੁਣ ਬਟਾਲੇ ਤੋਂ ਇਹ ਖ਼ਬਰ ਆ ਗਈ ਕਿ ਇੱਕ ਸਤਾਰ•ਾਂ ਸਾਲਾ ਮੁੰਡੇ ਨੇ ਮੋਗੇ ਵਾਲੀ ਕੁੜੀ ਵਾਂਗ ਹੀ ਪਿਤਾ ਦੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਮੁਕਾ ਲਿਆ। ਮੇਰੀ ਅਪੀਲ ਹੈ ਮਾਪਿਆਂ ਅਤੇ ਅਧਿਆਪਕਾਂ ਨੂੰ ਕਿ ਬੱਚਿਆਂ ਨੂੰ ਮਸ਼ੀਨਾਂ ਨਾ ਬਣਾਓ। ਸਫਲਤਾ ਹੀ ਸਫਲਤਾ ਦੀ ਰੱਟ ਉਨ•ਾਂ ਦੇ ਖਾਨੇ ਨਾ ਪਾਓ। ਐਨੇ ਪਰਸੈਂਟ ਆਉਣੇ ਹੀ ਚਾਹੀਦੇ ਨੇ, ਇਹੋ ਜਿਹੇ ਟੀਚੇ ਸੋਹਲ ਮੋਢਿਆਂ 'ਤੇ ਨਾ ਲੱਦੋ। ਬੱਚੇ ਨੂੰ ਸਫਲਤਾ ਦੀ ਲਾਗ ਲਾਉਣ ਦੇ ਨਾਲ ਇਹ ਵੀ ਦੱਸੋ ਕਿ ਹਰ ਵਾਰ ਸਫਲਤਾ ਤਾਂ ਜਰਨੈਲਾਂ ਨੂੰ ਵੀ ਨਹੀਂ ਮਿਲਦੀ। ਹਾਂ, ਤੁਸੀਂ ਆਪਣੀ ਕੋਸ਼ਿਸ਼ ਸੌ ਫੀਸਦੀ ਕਰੋ, ਜੇ ਸਫਲਤਾ ਨਹੀਂ ਮਿਲਦੀ ਤਾਂ ਚਿੰਤਾ ਕਰਨ ਦੀ ਥਾਂ ਚਿੰਤਨ ਕਰੋ ਕਿ ਕੋਸ਼ਿਸ਼ ਵਿੱਚ ਕਮੀ ਕਿੱ
ਥੇ ਰਹਿ ਗਈ। ਹਾਰ ਤੋਂ ਲਿਆ ਸਬਕ ਹਥੌੜਾ ਬਣਕੇ ਮੁਸੀਬਤ ਦੇ ਪੱਥਰ ਨੂੰ ਤਰਾਸ਼ ਕੇ ਸਫਲਤਾ ਦਾ ਬੁੱਤ ਬਣਾ ਦੇਂਦੈ।
 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors