Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਪੰਜਾਬ ਸਰਕਾਰ ਦੀ ਪੰਜਾਬੀ 'ਚ ਸੋਧ ਦੀ ਲੋੜ

ਚੰਡੀਗੜ੍ਹ: ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦਾ ਦਮ ਭਰਨ ਵਾਲੀ ਬਾਦਲ ਸਰਕਾਰ ਦੇ ਰਾਜ ‘ਚ ਪੰਜਾਬੀ ਦੀ ਹੋ ਰਹੀ ਅਣਦੇਖੀ। ਪੰਜਾਬ ਸਰਕਾਰ ਨੇ ਆਪਣੇ ਪ੍ਰਚਾਰ ਲਈ ਜਿਹੜੀਆਂ ਖਾਸ ਵੈਨਾਂ ਤਿਆਰ ਕਰਵਾਈਆਂ ਹਨ, ਉਨ੍ਹਾਂ ‘ਤੇ ਪੰਜਾਬੀ ‘ਚ ਲਿਖੇ ਸ਼ਬਦਾਂ ਦੇ ਸਪੈਲਿੰਗ ਤੱਕ ਗਲਤ ਹਨ। ਪਰ ਜਨਤਾ ‘ਚ ਜਾਣ ਤੋਂ ਪਹਿਲਾਂ ਹੀ ਇਸ ਗਲਤੀ ਦਾ ਪਤਾ ਲੱਗਣ ‘ਤੇ ਸੁਧਾਰ ਕੀਤਾ ਜਾ ਰਿਹਾ ਹੈ।
Badal van 1
ਸਰਕਾਰ ਦੀਆਂ ਪ੍ਰਚਾਰ ਵੈਨਾਂ ‘ਤੇ ਤਸਵੀਰਾਂ ਤੋਂ ਇਲਾਵਾ ਕਈ ਸਲੋਗਨ ਲਿਖੇ ਗਏ ਹਨ। ਇਹਨਾਂ ਗੱਡੀਆਂ ‘ਤੇ ਲੱਗੇ ਪੋਸਟਰਾਂ ‘ਤੇ ਲਿਖਿਆ ਹੈ,
ਸਾਡਾ ਪੰਜਾਬ ਸਾਡੀ ਸ਼ਾਨ,
  ਸਾਨੂੰ ਪੰਜਾਬੀ ਹੋਣ ‘ਤੇ ਮਾਨ
Badal van 4
ਇਸ ਸਲੋਗਨ ‘ਚ ‘ਮਾਣ’ ਦੇ ਸਪੈਲਿੰਗ ਗਲਤ ਹਨ। ਸਹੀ ਸਪੈਲਿੰਗ ‘ਮਾਨ’ ਨਹੀਂ ‘ਮਾਣ’ ਹਨ। ਗਲਤੀ ਪਤਾ ਲੱਗਣ ‘ਤੇ ਇਸ ਨੂੰ ਸੁਧਾਰਿਆ ਜਾ ਰਿਹਾ ਹੈ। ਹੁਣ ਇਹਨਾਂ ਦੀ ਥਾਂ ‘ਤੇ ਨਵੇਂ ਪੋਸਟਰ ਚਿਪਕਾਏ ਜਾ ਰਹੇ ਹਨ।
ਨਵੇਂ ਪੋਸਟਰ ਤੇ ਲਿਖਿਆ ਗਿਆ ਹੈ :….
ਸਾਡਾ ਪੰਜਾਬ ਸਾਡੀ ਸ਼ਾਨ,
  ਸਾਨੂੰ ਪੰਜਾਬੀ ਹੋਣ ‘ਤੇ ਮਾਣ
Badal van 5
ਪੰਜਾਬ ਦੀ ਬਾਦਲ ਸਰਕਾਰ ਨੇ ਭੁਪਾਲ ਦੀ ਇੱਕ ਨਿੱਜੀ ਕੰਪਨੀ ਅਦਿੱਤਿਆ ਈਵੈਂਟਸ ਨਾਲ ਆਪਣੇ ਪ੍ਰਚਾਰ ਲਈ ਕਰਾਰ ਕੀਤਾ ਹੈ। ਇਸ ਕਰਾਰ ਤਹਿਤ ਖਾਸ ਤੌਰ ‘ਤੇ 50 ਪ੍ਰਚਾਰ ਵੈਨਾਂ ਤਿਆਰ ਕਰਵਾਈਆਂ ਗਈਆਂ ਹਨ। ਇਨ੍ਹਾਂ ‘ਤੇ ਬਾਦਲ ਪਰਿਵਾਰ ਦੀਆਂ ਤਸਵੀਰਾਂ ਤੇ ਸਰਕਾਰ ਵੱਲੋਂ ਚਲਾਈਆਂ ਵੱਖ-ਵੱਖ ਸਕੀਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਇਲਾਵਾ ਪ੍ਰਚਾਰ ਲਈ ਇੱਕ ਖਾਸ ਵੱਡੇ ਸਾਈਜ਼ ਦੀ ਐਲਈਡੀ ਵੀ ਲਾਈ ਗਈ ਹੈ। ਇਸ ‘ਤੇ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਲਈ 3 ਘੰਟੇ ਦੀ ਵੀਡੀਓ ਫਿਲਮ ਦਿਖਾਈ ਜਾਏਗੀ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors