Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਪੰਜਾਬ ਸਰਕਾਰ ਨੇ ਪੱਗ 'ਤੇ ਰੋਕ ਸੰਬੰਧੀ ਫਰਾਂਸ ਦੇ ਰਾਸ਼ਟਰਪਤੀ ਅੱਗੇ ਧਾਰੀ ਚੁੱਪੀ, ਗੁਆਇਆ ਅਹਿਮ ਮੌਕਾ

ਲੁਧਿਆਣਾ—ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦੇ ਭਾਰਤ ਦੇ ਤਿੰਨ ਰੋਜ਼ਾ ਦੌਰੇ 'ਤੇ ਚੰਡੀਗੜ੍ਹ ਆਏ ਸਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੰਜਾਬ ਸਰਕਾਰ ਕੋਲ ਇਹ ਸੁਨਹਿਰੀ ਮੌਕਾ ਸੀ ਜਦੋਂ ਉਹ ਮੋਦੀ ਨੂੰ ਓਲਾਂਦੇ ਨਾਲ ਫਰਾਂਸ 'ਚ ਸਿੱਖਾਂ ਦੇ ਪਗੜੀ ਬੰਨਣ 'ਤੇ ਲੱਗੀ ਰੋਕ ਹਟਾਉਣ ਸੰਬੰਧੀ ਗੱਲ ਕਰਨ ਲਈ ਕਹਿ ਸਕਦੇ ਸਨ। 
ਦੱਸਣਯੋਗ ਹੈ ਕਿ ਫਰਾਂਸ ਸਰਕਾਰ ਨੇ ਸਿੱਖਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਦਾਖਲੇ ਸਮੇਂ ਪਗੜੀ ਬੰਨਣ 'ਤੇ ਰੋਕ ਲਗਾਈ ਹੋਈ ਹੈ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਫਰਾਂਸ ਸਰਕਾਰ ਕੋਲ ਮੰਗ ਪੱਤਰ, ਚਿੱਠੀਆਂ ਤੇ ਡਿਪਲੋਮੈਟਿਕ ਤਰੀਕਿਆਂ ਰਾਹੀਂ ਕਈ ਵਾਰ ਇਹ ਮੁੱਦਾ ਚੁੱਕਿਆ ਹੈ ਪਰ ਅਜੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਨਿਕਲਿਆ। 
ਹੁਣ ਜਦੋਂ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦੇ ਖੁਦ ਚੰਡੀਗੜ੍ਹ ਆਏ ਹੋਏ ਸਨ ਅਤੇ ਉਨ੍ਹਾਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ, ਤਾਂ ਉਸ ਵੇਲੇ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮੁੱਦਾ ਨਹੀਂ ਚੁੱਕਿਆ। ਭਾਵੇਂ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਮਾਰ ਚੱਲ ਰਹੇ ਹਨ ਪਰ ਸੂਬੇ ਦੇ ਗ੍ਰਹਿ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਇਹ ਮਾਮਲਾ ਚੁੱਕ ਸਕਦੇ ਸਨ ਪਰ ਉਹ ਵੀ ਸਿੱਖ ਪੱਗੜੀ ਦੇ ਮਾਮਲੇ 'ਤੇ ਖਾਮੋਸ਼ ਹੀ ਰਹੇ। 
ਜਦੋਂ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਮੱਕੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਚਿੱਠੀ ਲਿਖ ਕੇ ਸਮਾਂ ਮੰਗਿਆ ਹੈ ਪਰ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਜਦੋਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਚੰਗਾ ਮੌਕਾ ਸੀ ਮੁੱਦੇ 'ਤੇ ਗੱਲ ਕਰਨ ਦਾ। ਜੇਕਰ ਹੁਣ ਵੀ ਸਿੱਖ ਦੀ ਸ਼ਾਨ ਪੱਗੜੀ ਦਾ ਮੁੱਦਾ ਚੁੱਕਣ ਵਿਚ ਅਸਫਲ ਰਹੇ ਤਾਂ ਸਿੱਖ ਕੌਮ ਮੁਆਫ ਨਹੀਂ ਕਰੇਗੀ।
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors