![]() |
| FILE PHOTO |
ਭੋਗਪੁਰ, (ਅਰੋੜਾ)- ਐੱਸ. ਐੱਸ. ਪੀ. ਕਪੂਰਥਲਾ ਅਤੇ ਐੱਸ. ਐੱਚ. ਓ. ਥਾਣਾ ਭੁਲੱਥ ਵਿਚ ਪਿੰਡ ਜੈਦ ਬੱਸੀ ਤੋਂ ਬਚਨ ਸਿੰਘ ਪੁੱਤਰ ਤਾਰਾ ਸਿੰਘ ਨੇ ਦਿੱਤੀ ਸ਼ਿਕਾਇਤ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਆਪਣੇ ਬੇਟੇ ਗੁਰਵਿੰਦਰ ਸਿੰਘ ਨੂੰ ਅਮਰੀਕਾ ਭੇਜਿਆ ਸੀ। ਬਚਨ ਸਿੰਘ ਨੇ ਦੱਸਿਆ ਕਿ ਏਜੰਟ ਹਰਭਜਨ ਸਿੰਘ ਨਾਲ 24 ਲੱਖ ਵਿਚ ਗੁਰਵਿੰਦਰ ਨੂੰ ਅਮਰੀਕਾ ਭੇਜਣ ਦੀ ਗੱਲ ਤੈਅ ਹੋਈ ਜਿਸ ਵਿਚ 10 ਲੱਖ ਰੁਪਏ ਏਜੰਟ ਨੂੰ ਐਡਵਾਂਸ ਦੇਣੇ ਸਨ। ਬਚਨ ਸਿੰਘ ਨੇ ਦੱ
ਸਿਆ ਕਿ ਐਡਵਾਂਸ ਦੇ 10 ਲੱਖ ਰੁਪਏ ਉਸ ਨੇ ਆਪਣੀ ਜ਼ਮੀਨ ਵੇਚ ਕੇ ਇਕੱਠੇ ਕੀਤੇ। ਬਚਨ ਸਿੰਘ ਨੇ ਦੱਸਿਆ ਕਿ ਏਜੰਟ ਹਰਭਜਨ ਸਿੰਘ ਅਤੇ ਕੁਲਵਿੰਦਰ ਸਿੰਘ ਮੁਲਤਾਨੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਲੜਕਾ ਤਿੰਨ ਦਿਨਾਂ ਵਿਚ ਅਮਰੀਕਾ ਪਹੁੰਚ ਜਾਵੇਗਾ। ਬਚਨ ਸਿੰਘ ਨੇ ਦੱਸਿਆ ਕਿ ਏਜੰਟ ਨੇ ਦਵਿੰਦਰ ਨੂੰ ਪਹਿਲਾਂ ਕਈ ਦਿਨ ਮਾਲਦੀਵ ਬਿਠਾਈ ਰੱਖਿਆ ਅਤੇ ਵਾਪਸ ਉਸ ਨੂੰ ਦਿੱਲੀ ਲੈ ਆਏ। 22 ਦਸੰਬਰ 2015 ਨੂੰ ਏਜੰਟਾਂ ਨੇ ਗੁਰਵਿੰਦਰ ਨੂੰ ਦਿੱਲੀ ਤੋਂ ਬ੍ਰਾਜ਼ੀਲ ਭੇਜ ਦਿੱਤਾ। ਬਚਨ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸੰਬੰਧੀ ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ। ਉਸ ਤੋਂ ਪੁੱਛਿਆ ਕਿ ਪਹਿਲਾਂ ਤਾਂ ਉਹ ਗੁਰਵਿੰਦਰ ਨੂੰ ਸਹੀ ਵੀਜ਼ੇ 'ਤੇ ਅਮਰੀਕਾ ਭੇਜਣ ਦੀ ਗੱਲ ਕਰ ਰਿਹਾ ਸੀ ਅਤੇ ਹੁਣ ਉਸ ਨੂੰ ਬ੍ਰਾਜ਼ੀਲ ਕਿਉਂ ਭੇਜ ਰਿਹਾ ਤਾਂ ਅੱਗੋਂ ਕੁਲਵਿੰਦਰ ਨੇ ਕਿਹਾ ਕਿ ਤੁਸੀਂ ਆਪਣੇ ਕੰਮ ਨਾਲ ਕੰਮ ਰੱਖੋ ਤੁਹਾਡਾ ਲੜਕਾ ਸਹੀ ਤਰੀਕੇ ਜਾਏ ਜਾਂ ਫਿਰ ਦੋ ਨੰਬਰ ਨਾਲ। ਤੁਹਾਡਾ ਲੜਕਾ ਪਹੁੰਚ ਜਾਵੇਗਾ। ਬਚਨ ਸਿੰਘ ਨੇ ਦੱਸਿਆ ਕਿ 10 ਜਨਵਰੀ 2016 ਨੂੰ ਉਸ ਦੇ ਬੇਟੇ ਨੇ ਫੋਨ 'ਤੇ ਸੰਪਰਕ ਕੀਤਾ ਅਤੇ ਦੱਸਿਆ ਕਿ ਉਹ ਟਰਬੋ ਤੋਂ ਚੱਲ ਪਏ ਹਨ ਅਤੇ ਟਾਡੀ ਔਲਖ ਦੇ ਵੀ ਦੱਸ ਦੇਣਾ। ਹੁਣ 8-10 ਦਿਨ ਤਕ ਗੱਲਬਾਤ ਨਹੀਂ ਹੋ ਸਕੇਗੀ। ਬਚਨ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਰੀਕਾ ਨੂੰ ਜਾਂਦੇ ਸਮੇਂ ਕਿਸ਼ਤੀ ਡੁੱਬ ਗਈ ਹੈ ਅਤੇ ਕਈ ਨੌਜਵਾਨਾਂ ਦੀ ਮੌਤ ਹੋ ਗਈ। ਇਸੇ ਸੰਬੰਧ ਵਿਚ ਭੋਗਪੁਰ ਨੇੜੇ ਪਿੰਡ ਲੜੋਈ ਦਾ ਸੋਨੂ, ਜੋ ਕਿ ਉਸ ਕਿਸ਼ਤੀ 'ਚ ਸਵਾਰ ਸੀ, ਉਸ ਦੇ ਘਰ ਗਿਆ। ਬਚਨ ਸਿੰਘ ਨੇ ਦਸਿਆ ਕਿ ਜਦੋਂ ਉਹ ਸੋਨੂੰ ਦੇ ਘਰ ਗਿਆ ਤਾਂ ਸੋਨੂੰ ਦੀ ਪਤਨੀ ਨੇ ਦੱਸਿਆ ਕਿ ਟਾਡੀ ਔਲਖ ਦੇ ਗੁਰਜੀਤ ਸਿੰਘ ਤੇ ਜੈਦ ਬਸੀ ਦੇ ਗੁਰਵਿੰਦਰ ਸਿੰਘ ਦੀ ਕਿਸ਼ਤੀ ਪਲਟਣ ਨਾਲ ਡੁੱਬ ਕੇ ਮੌਤ ਹੋ ਗਈ।

Blogger Comment