Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

1984 ਸਿੱਖ ਵਿਰੋਧੀ ਦੰਗਿਆਂ ਸਬੰਧੀ ਜਾਂਚ ਕਮਿਸ਼ਨ ਦੀ ਫਾਈਲ ਹੋਈ ਗੁੰਮ


ਨਵੀਂ ਦਿੱਲੀ, 22 ਜਨਵਰੀ (ਏਜੰਸੀ) - ਦਿੱਲੀ ਦੀ ਕੇਜਰੀਵਾਲ ਸਰਕਾਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਸਰਕਾਰ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਉਸ ਟੀਮ ਦੀ ਫਾਈਲ ਹੀ ਗੁੰਮ ਹੋ ਗਈ ਹੈ। ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਬਾਰੇ 'ਚ ਇਕ ਸਰਕੁਲਰ ਵੀ ਜਾਰੀ ਕੀਤਾ ਹੈ। ਜਿਸ 'ਚ ਕਿਹਾ ਗਿਆ ਹੈ ਕਿ 1984 ਦੇ ਦੰਗਿਆਂ ਨੂੰ ਲੈ ਕੇ ਐਸ.ਆਈ.ਟੀ. ਗਠਨ ਵਾਲੀ ਫਾਈਲ 16 ਮਾਰਚ 2015 ਨੂੰ ਤਤਕਾਲੀ ਗ੍ਰਹਿ ਮੰਤਰੀ ਜਤਿੰਦਰ ਤੋਮਰ ਨੂੰ ਭੇਜੀ ਗਈ ਸੀ। ਉਸ ਤੋਂ ਬਾਅਦ ਤੋਂ ਨਹੀਂ ਮਿਲ ਰਹੀ। ਇਸ ਲਈ ਸਾਰੇ ਵਿਭਾਗਾਂ ਨੂੰ ਬੇਨਤੀ ਹੈ ਕਿ ਜੇ ਉਨ੍ਹਾਂ ਨੂੰ ਇਹ ਫਾਈਲ ਮਿਲੇ ਤਾਂ ਗ੍ਰਹਿ ਵਿਭਾਗ ਨੂੰ ਭੇਜੀ ਜਾਵੇ। ਉਥੇ ਹੀ, ਸਰਕਾਰ ਦੇ ਸੂਤਰਾਂ ਦਾ ਮੰਨਣਾ ਹੈ ਕਿ ਮਾਮਲੇ ਦੀ ਫਾਈਲ ਗੁਆਚਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਕੇਜਰੀਵਾਲ ਸਰਕਾਰ ਨੇ ਆਪਣੀ ਪਿਛਲੀ ਸਰਕਾਰ 'ਚ ਜੋ ਐਸ.ਆਈ.ਟੀ. ਬਣਾਈ ਸੀ, ਉਹ ਕੰਮ ਸ਼ੁਰੂ ਨਹੀਂ ਕਰ ਪਾਈ ਤੇ ਇਸ ਵਿਚਕਾਰ ਕੇਂਦਰ ਨੇ ਐਸ.ਆਈ.ਟੀ ਬਣਾ ਦਿੱਤੀ, ਜੋ 84 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਹੈ। ਇਸ ਲਈ ਇਸ ਸਰਕਾਰ ਦੀ ਐਸ.ਆਈ.ਟੀ ਸਬੰਧਤ ਫਾਈਲ ਗੁੰਮ ਹੋਣ ਨਾਲ ਕੇਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ ਪਰ ਅਸਲ 'ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰ ਦਾ ਇਕ ਪੂਰਾ ਪ੍ਰਬੰਧ ਹੁੰਦਾ ਹੈ ਤੇ ਉਸ ਪ੍ਰਬੰਧ ਮੁਤਾਬਿਕ ਇਕ ਅਹਿਮ ਮਾਮਲੇ ਨਾਲ ਸਬੰਧਿਤ ਫਾਈਲ ਦਾ ਗੁੰਮ ਹੋ ਜਾਣਾ ਕੋਈ ਛੋਟੀ ਜਾਂ ਆਈ-ਗਈ ਗੱਲ ਨਹੀਂ ਹੋ ਸਕਦੀ। 
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors